ਜਾਅਲੀ ਕਰੰਸੀ ਛਾਪਣ ਵਾਲਾ ਇਕ ਵਿਅਕਤੀ ਗ੍ਰਿਫਤਾਰ

04/25/2017 12:30:21 AM

ਯਮੁਨਾਨਗਰ— ਯਮੁਨਾਨਗਰ ''ਚ ਜਲਦੀ ਅਮੀਰ ਬਨਣ ਦੀ ਚਾਹਤ ''ਚ ਇਕ ਕੰਪਿਊਟਰ ਸੈਂਟਰ ਸੰਚਾਲਕ ਦਾ ਆਪਣੇ ਹੀ ਸੈਂਟਰ ''ਚ ਪਿੰ੍ਰਟਰ ਤੋਂ ਜਾਅਲੀ ਕਰੰਸੀ ਛਾਪਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੇ ਸਿਰਫ 100 ਦੇ ਨੋਟਾਂ ਦੀਆਂ ਕਾਪੀਆਂ ਕਰ ਉਨ੍ਹਾਂ ਦਾ ਪ੍ਰਿੰਟ ਕੱਡ ਕੇ ਢਾਈ ਲੱਖ ਦੇ ਨੋਟ ਬਾਜ਼ਾਰ ''ਚ ਚੱਲਾ ਵੀ ਦਿੱਤੇ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ''ਤੇ ਰੂਬੀ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਉਸ ਵਲੋਂ 25 ਹਜ਼ਾਰ ਰੁਪਏ, ਪ੍ਰਿੰਟਰ ਅਤੇ ਬਾਕੀ ਸਮਾਨ ਨੂੰ ਕਬਜ਼ੇ ''ਚ ਲੈ ਕੇ ਅਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਪੇਸ਼ੇ ''ਤੋ ਕੰਪਿਊਟਰ ਡਿਪਲੋਮਾ ਹੋਲਡਰ ਅਤੇ ਬੱਚਿਆਂ ਨੂੰ ਕੰਪਿਊਟਰ ਦੀ ਟਰੇਨਿੰਗ ਦੇਣ ਵਾਲੇ ਰੂਬੀ ਨੇ ਜਲਦ ਅਮੀਰ ਬਨਣ ਲਈ ਇਹ ਰਸਤਾ ਚੁਣਿਆ। ਐੱਸ.ਪੀ. ਰਾਜੇਸ਼ ਕਾਲੀਆ ਨੇ ਇਸ ਮਾਮਲੇ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਰੂਬੀ ਨਾਂ ਦੇ ਇਹ ਵਿਅਕਤੀ ਪਿਛਲੇ ਮਹੀਨੇ ਤੋਂ ਜਾਅਲੀ ਨੋਟ ਬਣਾਉਣ ਦਾ ਕੰਮ ਕਰ ਰਿਹਾ ਸੀ। ਬਿਲਾਸਪੁਰ ''ਚ ਇਸ ਦਾ ਇਕ ਕੰਪਿਊਟਰ ਸੈਂਟਰ ਅਤੇ ਉਸ ''ਚ ਇਸ ਨੇ ਕਾਗਜ਼ ਅਤੇ ਪਿੰ੍ਰਟਰ ਦੀ ਮਦਦ ਨਾਲ 100 ਦੇ ਨੋਟਾਂ ਦੀਆਂ ਕਾਪੀਆਂ ਕਰ ਉਸ ਨੂੰ ਬਾਜ਼ਾਰ ''ਚ ਚਲਾਉਣਾ ਸ਼ੁਰੂ ਕਰ ਦਿੱਤਾ। 
ਉਸਨੇ 500 ਦੇ ਵੀ 4 ਨੋਟ ਬਣਾਏ ਪਰ ਜ਼ਿਆਦਾ ਤਰ 100 ਦੇ ਹੀ ਨੋਟ ਬਣਾਏ ਹੈ। ਇਸ ਦੇ ਦੋ ਸਾਥੀਆਂ ਦੀ ਤਲਾਸ਼ ਜ਼ਾਰੀ ਹੈ ਅਤੇ ਰਾਜੇਸ਼ ਕਾਲੀਆ ਨੇ ਦੱਸਿਆ ਕਿ ਇਸ ''ਚ ਇਕ ਵਿਅਕਤੀ ਦੇਹਰਾਦੂਨ ਦਾ ਰਹਿਣ ਵਾਲਾ ਹੈ।  ਰੂਬੀ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾ ਤੋਂ ਕੰਪਿਊਟਰ ਸੈਂਟਰ ਚੱਲਾ ਰਿਹਾ ਸੀ ਅਤੇ ਹੁਣ ਉਹ ਪਿਛਲੇ ਕਈ ਮਹੀਨਿਆਂ ਤੋਂ ਜਾਅਲੀ ਨੋਟ ਬਣਾਉਣ ਲਗਾ।