ਹਰਿਆਣਾ ''ਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ 480 ਤੋਂ ਪਾਰ

08/10/2020 10:21:35 PM

ਚੰਡੀਗੜ੍ਹ— ਹਰਿਆਣਾ 'ਚ ਕੋਵਿਡ-19 ਕਾਰਨ ਸੋਮਵਾਰ ਨੂੰ 6 ਹੋਰ ਲੋਕਾਂ ਦੀ ਮੌਤ ਹੋ ਗਈ, ਜਦੋਂ 794 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਮਾਮਲੇ ਵੱਧ ਕੇ 42,429 ਹੋ ਗਏ।

ਸਿਹਤ ਵਿਭਾਗ ਦੇ ਬੁਲੇਟਿਨ 'ਚ ਇਹ ਜਾਣਕਾਰੀ ਦਿੱਤੀ ਗਈ। ਬੁਲੇਟਿਨ ਮੁਤਾਬਕ, ਰੇਵਾੜੀ 'ਚ ਤਿੰਨ ਲੋਕਾਂ, ਪਾਣੀਪਤ 'ਚ ਦੋ ਅਤੇ ਫਰੀਦਾਬਾਦ 'ਚ ਇਕ ਦੀ ਮੌਤ ਹੋਈ। ਇਨ੍ਹਾਂ ਨੂੰ ਮਿਲਾ ਕੇ ਸੂਬੇ 'ਚ ਕੋਰੋਨਾ ਵਾਇਰਸ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੁਣ 489 ਹੋ ਗਈ ਹੈ।

ਬੁਲੇਟਿਨ 'ਚ ਦੱਸਿਆ ਗਿਆ ਹੈ ਕਿ ਫਰੀਦਾਬਾਦ ਤੋਂ 154, ਅੰਬਾਲਾ ਤੋਂ 84, ਪਾਣੀਪਤ ਤੋਂ 72, ਰੇਵਾੜੀ ਤੋਂ 71, ਪੰਚਕੂਲਾ ਤੋਂ 59, ਗੁਰੂਗ੍ਰਾਮ ਤੋਂ 57, ਯਮੁਨਾਨਗਰ ਤੋਂ 44, ਕੁਰੂਕਸ਼ੇਤਰ ਤੋਂ 43, ਕਰਨਾਲ ਤੋਂ 32, ਸੋਨੀਪਤ ਤੋਂ 31 ਅਤੇ ਹਿਸਾਰ ਤੋਂ 23 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ 'ਚ ਇਸ ਸਮੇਂ 6,448 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਜਦੋਂ ਕਿ 35,492 ਲੋਕਾਂ ਦੇ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲਾਂ 'ਚੋਂ ਛੁੱਟੀ ਦਿੱਤੀ ਜਾ ਚੁੱਕੀ ਹੈ।

Sanjeev

This news is Content Editor Sanjeev