ਅਕਾਲ ਅਕੈਡਮੀ ਡਾਕਰਾ ਸਾਹਿਬ ਦਾ ਰਾਜ-ਪੱਧਰੀ ਵਿਗਿਆਨ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ

07/13/2022 12:37:33 PM

ਹਰਿਆਣਾ : ਕਲਗੀਧਰ ਟ੍ਰਸਟ ਬੜੂ ਸਾਹਿਬ ਅਧੀਨ ਚਲ ਰਹੀਆਂ 129 ਅਕਾਲ ਅਕੈਡਮੀਆਂ ਵਿੱਚੋਂ ਇਕ ਅਕਾਲ ਅਕੈਡਮੀ ਡਾਕਰਾ ਸਾਹਿਬ ਨੇ ਹਰਿਆਣਾ ਦੀ ਰਾਸ਼ਟਰੀ ਸਿੱਖਿਆ ਸਮਿਤੀ, ਟੋਹਾਣਾ, ਫਤਿਹਾਬਾਦ ਵੱਲੋਂ ਕਰਵਾਏ ਰਾਜ-ਪੱਧਰੀ ਵਿਗਿਆਨ ਮੁਕਾਬਲੇ ਵਿੱਚ 15 ਮੈਰਿਟ ਅਤੇ 60 ਦਿਲਾਸਾ ਪੁਰਸਕਾਰ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਇਹ ਵੀ ਪੜ੍ਹੋ- ਛੁੱਟੀ ਲੈ ਕੇ ਵਿਦੇਸ਼ ਜਾਣ ਵਾਲੇ ਮੁਲਾਜ਼ਮਾਂ 'ਤੇ ਸਿੱਖਿਆ ਵਿਭਾਗ ਨੇ ਕੱਸਿਆ ਸ਼ਿਕੰਜਾ, ਜਾਰੀ ਕੀਤਾ ਇਹ ਫ਼ਰਮਾਨ

ਇਸ ਤੋਂ ਇਲਾਵਾ ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ ਨੂੰ ਸਰਵੋਤਮ ਪ੍ਰਿੰਸੀਪਲ ਦਾ ਸਨਮਾਨ, ਸ਼੍ਰੀਮਤੀ ਹੀਨਾ ਨੂੰ ਸਰਵੋਤਮ ਪ੍ਰੀਖਿਆ ਸੰਚਾਲਨ ਅਤੇ ਸ਼੍ਰੀਮਤੀ ਨੇਹਾ ਸੈਣੀ ਨੂੰ ਸਰਵੋਤਮ ਵਿਗਿਆਨ ਅਧਿਆਪਕ ਵਜੋਂ ਵੀ ਸਨਮਾਨਿਤ ਕੀਤਾ ਗਿਆ। 9 ਵਿਗਿਆਨ ਅਧਿਆਪਕਾਂ ਨੂੰ ਪ੍ਰਸ਼ੰਸਾ-ਪੱਤਰ ਵੀ ਦਿੱਤੇ ਗਏ। ਅਕਾਲ ਅਕੈਡਮੀ ਡਾਕਰਾ ਸਾਹਿਬ ਨੂੰ ਸਰਵੋਤਮ ਪ੍ਰੀਖਿਆ ਕੇਂਦਰ ਅਤੇ ਸਭ ਤੋਂ ਜ਼ਿਆਦਾ ਮੈਰਿਟ ਪ੍ਰਾਪਤ ਕਰਨ ਵਾਲੇ ਸਕੂਲ ਵਜੋਂ ਸਨਮਾਨਿਤ ਕੀਤਾ ਗਿਆ ਹੈ। ਪਦਮ ਸ਼੍ਰੀ, ਵਿੱਦਿਆ ਮਾਰਤੰਡ, ਸ਼੍ਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਜੀ ਵੱਲੋਂ ਉੱਤਰੀ ਭਾਰਤ ਦੇ ਪੰਜ ਰਾਜਾਂ ਵਿੱਚ ਸਥਾਪਤ ਇਨ੍ਹਾਂ ਅਕਾਲ ਅਕੈਡਮੀਆਂ ਵਿੱਚ ਦੁਨਿਆਵੀ ਅਤੇ ਰੂਹਾਨੀ ਵਿੱਦਿਆ ਦੇ ਸੁਮੇਲ ਵਾਲੀ ਸਿੱਖਿਆ ਗ੍ਰਹਿਣ ਕਰ ਕੇ ਵਿਦਿਆਰਥੀ ਸਮਾਜ ਦੇ ਹਰ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ ਅਤੇ ਦੇਸ਼ ਅਤੇ ਕੌਮ ਦਾ ਨਾਮ ਰੋਸ਼ਨ ਕਰ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।

Harnek Seechewal

This news is Content Editor Harnek Seechewal