ਪੰਜਾਬ ’ਚ ਅੱਤਵਾਦੀਆਂ ਦੀ ਗਤੀਵਿਧੀਆਂ ਨੂੰ ਨਾਪਾਕ ਕਰਨ ਲਈ ਪੰਜਾਬ ਪੁਲਸ ਮੁਸਤੈਦ : ਐੱਸ.ਐੱਸ.ਪੀ

07/22/2021 11:57:53 AM

ਗੁਰਦਾਸਪੁਰ (ਸਰਬਜੀਤ) - ਐੱਸ.ਐੱਸ.ਪੀ ਗੁਰਦਾਸਪੁਰ ਡਾ. ਨਾਨਕ ਸਿੰਘ ਐੱਮ.ਬੀ.ਬੀ.ਐੱਸ, ਆਈ.ਪੀ.ਐੱਸ ਨੇ ਵਿਸ਼ੇਸ਼ ਤੌਰ ’ਤੇ ਜਗ ਬਾਣੀ ਨੂੰ ਦੱਸਿਆ ਕਿ ਹਿੰਦ ਪਾਕ ਬਾਰਡਰ ’ਤੇ ਸਥਿਤ 117 ਪਿੰਡਾਂ ਵਿੱਚ ਪੁਲਸ ਨੂੰ ਅਲਰਟ ਕੀਤਾ ਗਿਆ ਹੈ। ਪਾਕਿਸਤਾਨ ਆਪਣੀ ਅੱਤਵਾਦੀਆਂ ਗਤੀਵਿਧੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਹਰ ਮਹੀਨੇ ਦੇ ਪੰਦਰਵਾੜੇ ਨੂੰ ਖੂਫੀਆ ਤਰੀਕੇ ਨਾਲ ਡਰੋਨ ਭੇਜ ਕੇ ਸੂਬੇ ਦੀ ਖੂਫੀਆ ਜਾਣਕਾਰੀ ਲੈਣਾ ਚਾਹੁੰਦਾ ਹੈ। ਪਾਕਿਸਤਾਨ ਵਿੱਚ ਅੱਤਵਾਦੀਆ ਦੀ ਸਿਖਲਾਈ ਲਈ ਜੋ ਸੈਂਟਰ ਖੁੱਲ੍ਹੇ ਹਨ, ਉਸ ਤਹਿਤ ਕੁੱਝ ਖੰਖਾਰੂ ਅੱਤਵਾਦੀ ਪੰਜਾਬ ਵਿੱਚ ਆਉਣ ਦੀ ਤਾਂਘ ਵਿੱਚ ਹਨ, ਜਿਸ ਨਾਲ ਉਹ ਮੁੜ ਅੱਤਵਾਦ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਸਕਣ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਜੈਪੁਰ ਘੁੰਮਣ ਗਏ ਸਕੇ ਭੈਣ-ਭਰਾ ’ਤੇ ਡਿੱਗੀ ਅਸਮਾਨੀ ਬਿਜਲੀ, ਹੋਈ ਮੌਕੇ ’ਤੇ ਮੌਤ

ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀਆਂ ਅਜਿਹੀਆ ਨਾਪਾਕ ਹਰਕਤਾਂ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸਦੇ ਫਲਸਰੂਪ ਪੈਰਾ ਮਿਲਟਰੀ ਫੋਰਸ ਨਾਲ ਮਿਲ ਕੇ ਪੰਜਾਬ ਪੁਲਸ ਅਹਿਮ ਰੋਲ ਅਦਾ ਕਰ ਰਹੀ ਹੈ ਅਤੇ ਉਨ੍ਹਾਂ ਦੀ ਬਾਰਡਰ ਕੰਢੇ ਪਿੰਡਾਂ ’ਤੇ ਆਵਾਜਾਈ ਦਾ ਤਿੱਖੀ ਨਜ਼ਰ ਹੈ। ਉਨ੍ਹਾਂ ਕਿਹਾ ਕਿ ਜੋ ਕੰਢਿਆਲੀ ਤਾਰ ਤੋਂ ਪਾਰ ਸਾਡੇ ਕਿਸਾਨ ਕੰਮ ਕਰਨ ਲਈ ਖੇਤਾਂ ਵਿੱਚ ਜਾਂਦੇ ਹਨ, ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਖੇਤੀਬਾੜੀ ਦਾ ਕੰਮ ਨਿਰਵਿਘਨ ਕਰਨ ਲਈ ਬੀ.ਐੱਸ.ਐੱਫ ਨੇ ਗੇਟ ਖੋਲ੍ਹਣ ’ਤੇ ਬੰਦ ਕਰਨ ਦਾ ਸਮਾਂ ਤੈਅ ਕੀਤਾ ਹੋਇਆ ਹੈ, ਜਿਸ ਨਾਲ ਪਾਕਿ ਜੀ ਕੋਈ ਵੀ ਕੋਝੀ ਹਰਕਤ ਕਾਇਮ ਨਹੀਂ ਹੋ ਸਕਦੀ। ਪਾਕਿ ਡਰੋਨ ਰਾਹੀਂ ਕੰਢਿਆਲੀ ਤਾਰ ਦੇ ਪਿੰਡਾਂ ਦੀ ਬਣਤਰ ਦੀ ਫੋਟੋਗ੍ਰਾਫੀ ਕਰ ਸਕਦਾ ਹੈ। ਇਸ ਲਈ ਪਾਕਿਸਤਾਨ ਵਿੱਚ ਬੈਠੇ ਅੱਤਵਾਦੀਆਂ ਨੂੰ ਸੂਬੇ ਵਿੱਚ ਕਦੇ ਪ੍ਰਵੇਸ਼ ਨਹੀਂ ਹੋਣ ਦਿੱਤਾ ਜਾਵੇਗਾ। ਪੁਲਸ ਹਮੇਸ਼ਾ ਹੀ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਤੱਤਪਰ ਰਹੀ ਹੈ ਅਤੇ ਅੱਗੇ ਵੀ ਰਹੇਗੀ।

ਪੜ੍ਹੋ ਇਹ ਵੀ ਖ਼ਬਰ - ਸਾਉਣ ਮਹੀਨੇ ਪੇਕੇ ਗਈ ਨਵ-ਵਿਆਹੁਤਾ ਦੀ ਭੇਤਭਰੇ ਹਾਲਾਤ ’ਚ ਮੌਤ, ਪੁਲਸ ਨੇ ਕਬਜ਼ੇ ’ਚ ਲਈ ਅੱਧਸੜੀ ਲਾਸ਼


rajwinder kaur

Content Editor

Related News