ਪਹਿਲੇ ਵਿਸ਼ਵ ਯੁੱਧ ਦੀ 100ਵੀਂ ਵਰ੍ਹੇਗੰਢ ਦੇ ਸਬੰਧ ’ਚ ਸਮਾਰੋਹ ਕਰਵਾਇਆ

11/15/2018 2:59:02 PM

ਗੁਰਦਾਸਪੁਰ (ਬਲਬੀਰ, ਖੋਸਲਾ) - ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ (ਧਾਰੀਵਾਲ) ਵਿਖੇ ਪਹਿਲੇ ਵਿਸ਼ਵ ਯੁੱਧ ਦੀ 100ਵੀਂ ਵਰ੍ਹੇਗੰਢ ਨੂੰ ਇਕ ਇਤਿਹਾਸਕ ਯਾਦ ਦੇ ਰੂਪ ’ਚ ਪੇਸ਼ ਕੀਤਾ ਗਿਆ। ਜਿਸ ’ਚ ਇਹ ਦਰਸਾਇਆ ਗਿਆ ਕਿ ਯੁੱਧ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦੇ। ਇਹ ਹਮੇਸ਼ਾ ਆਪਣੇ ਨਾਲ ਲੈ ਕੇ ਆਉਂਦੇ ਹਨ ਤਬਾਹੀ, ਵਿਨਾਸ਼ ਅਤੇ ਸਦੀਆਂ ਤੱਕ ਨਾ ਭੁੱਲਣ ਵਾਲੇ ਜ਼ਖ਼ਮ, ਜੋ ਆਉਣ ਵਾਲੀਆਂ ਪੀਡ਼੍ਹੀਆਂ ਲਈ ਸ਼ਰਾਪ ਬਣ ਜਾਂਦੇ ਹਨ। ਇਸ ਯੁੱਧ ਦੇ ਕਾਰਨਾਂ, ਘਟਨਾਵਾਂ ਅਤੇ ਨਤੀਜਿਆਂ ਨੂੰ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਬਡ਼ੇ ਹੀ ਸੁਚੱਜੇ ਢੰਗ ਨਾਲ ਇਕ ਨਾਟਕ ਦੇ ਰੂਪ ’ਚ ਪੇਸ਼ ਕੀਤਾ। ਬੱਚਿਆਂ ਨੇ ਪਹਿਲੇ ਵਿਸ਼ਵ ਯੁੱਧ ’ਚ ਸੰਸਾਰ ਦੇ ਵੱਖ-ਵੱਖ ਦੇਸ਼ਾਂ ਦੀ ਪ੍ਰਤੀਨਿਧਤਾਂ ਕਰਦਿਆਂ, ਸੰਸਾਰ ਦੇ ਦੇਸ਼ਾਂ ਦਾ ਦੋ ਭਾਗਾਂ ’ਚ ਵੰਡੇ ਜਾਣਾ, ਜਰਮਨੀ ਅਤੇ ਉਸਦੇ ਸਹਿਯੋਗੀ ਸਾਥੀਆਂ ਦਾ ਹਾਰ ਜਾਣਾ, ਇੰਗਲੈਂਡ ਅਤੇ ਉਸਦੇ ਸਹਿਯੋਗੀ ਸਾਥੀਆਂ ਦਾ ਜਿੱਤ ਜਾਣਾ ਅਤੇ ਬਾਅਦ ’ਚ ਹੋਈ ਸੰਧੀ ਦਾ ਜਰਮਨੀ ਅਤੇ ਉਸਦੇ ਸਹਿਯੋਗੀ ਦੇਸ਼ਾਂ ’ਤੇ ਜ਼ਬਰਦਸਤੀ ਠੋਸਿਆ ਜਾਣਾ। ਅਜਿਹੀਆਂ ਘਟਨਾਵਾਂ ਨੂੰ ਇਕ ਇਤਿਹਾਸਕ ਯਾਦ ਦੇ ਰੂਪ ’ਚ ਬੱਚਿਆਂ ਨੇ ਪੇਸ਼ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਰਵਨੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਇਤਿਹਾਸਕ ਦਿਹਾਡ਼ਿਆਂ ਨੂੰ ਬੱਚਿਆਂ ਸਾਹਮਣੇ ਪੇਸ਼ ਕਰਨ ਦਾ ਮਕਸਦ ਉਨ੍ਹਾਂ ਨੂੰ ਇਤਿਹਾਸਕ ਘਟਨਾਵਾਂ ਬਾਰੇ ਦੱਸਣਾ ਅਤੇ ਨਾਲ ਇਹ ਵੀ ਦੱਸਣਾ ਹੈ ਕਿ ਯੁੱਧਾਂ ਨਾਲ ਕੋਈ ਵੀ ਕੌਮ ਤਰੱਕੀ ਨਹੀਂ ਕਰ ਸਕਦੀ। ਇਕ ਯੁੱਧ ਕਿਸੇ ਵੀ ਦੇਸ਼ ਨੂੰ 100 ਸਾਲ ਪਿੱਛੇ ਧੱਕ ਦਿੰਦਾ ਹੈ। ਇਸ ਲਈ ਸਾਨੂੰ ਹਮੇਸ਼ਾ ਪਿਆਰ ਅਤੇ ਆਪਸੀ ਸਹਿਯੋਗ ਨਾਲ ਹੀ ਅੱਗੇ ਵਧਣਾ ਚਾਹੀਦਾ ਹੈ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸੁਰਜੀਤ ਸਿੰਘ, ਚੇਅਰਮੈਨ ਤਰਸੇਮ ਸਿੰਘ, ਮੈਡਮ ਪਰਮਜੀਤ ਸੋਹਲ, ਮੈਡਮ ਫਿਲੋਮੀਨਾ, ਮਨਪ੍ਰੀਤ ਬਦੇਸ਼ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।