ਵੱਖ-ਵੱਖ ਸਕੂਲਾਂ ’ਚ ਮਨਾਇਆ ਗਿਆ ਬਾਲ ਦਿਵਸ

11/15/2018 3:52:30 PM

ਗੁਰਦਾਸਪੁਰ (ਵਿਨੋਦ) - ਗੋਲਡਨ ਸੀਨੀਅਰ ਸੈਕੰਡਰੀ ਸਕੂਲ ’ਚ ਬਾਲ ਦਿਵਸ ਦੇ ਮੌਕੇ ’ਤੇ ਗੋਲਡਨ ਗਰੁੱਪ ਆਫ਼ ਇੰਸਟੀਚਿਊਟਸ ਦੇ ਚੇਅਰਮੈਨ ਮੋਹਿਤ ਮਹਾਜਨ ਦੀ ਅਗਵਾਈ ’ਚ ਸਕੂਲ ਦੇ ਬੱਚਿਆਂ ਨੇ ਬਾਲ ਦਿਵਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਜੂਨੀਅਰ ਵਿੰਗ ਦੇ ਵਿਦਿਆਰਥੀ ਜਿਤੇਸ਼ ਤੇ ਮੋਹਿਤ ਨੇ ਭਜਨ ਪੇਸ਼ ਕਰ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਸੁੰਦਰ ਰੰਗ ਬਿਰੰਗੇ ਪੋਸ਼ਾਕਾਂ ਪਾਉਣ, ਬੱਚਿਆਂ ਨੇ ਡਾਂਸ, ਗੀਤ, ਕਵਿਤਾਵਾਂ ਪੇਸ਼ ਕਰਕੇ ਪ੍ਰੋਗਰਾਮ ਨੂੰ ਚਾਰ ਚੰਨ ਲਗਾ ਦਿੱਤੇ। ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਮੋਹਿਤ ਮਹਾਜਨ ਨੇ ਕਿਹਾ ਕਿ ਬਾਲ ਦਿਵਸ ਬੱਚਿਆਂ ਦੇ ਗੁਣਾਂ ਦੀ ਪ੍ਰਸ਼ੰਸ਼ਾਂ ਕਰਨ ਦਾ ਮੌਕਾ ਹੁੰਦਾ ਹੈ ਅਤੇ ਇਹ ਉਤਸਵ ਬੱਚਿਆਂ ਵਿਚ ਮਸਤੀ ਅਤੇ ਉਤਸਾਹ ਭਰ ਦਿੰਦਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਜਤਿੰਦਰ ਗੁਪਤਾ ਨੇ ਵੀ ਨੰਨੇ ਕਲਾਕਾਰਾਂ ਵੱਲੋਂ ਪੇਸ਼ ਕੀਤੀ ਗਈ ਆਈਟਮ ਦੀ ਖੂਬ ਪ੍ਰਸ਼ੰਸਾ ਕੀਤੀ।