ਸ਼ੋਰ ਪ੍ਰਦੂਸ਼ਣ ਫੈਲਾਉਣ ਵਾਲਿਆਂ ’ਤੇ ਹੋਵੇਗੀ ਸਖਤ ਕਾਰਵਾਈ : ਅੈੱਸ. ਆਈ. ਪਰਮਿੰਦਰ ਸਿੰਘ

11/15/2018 5:07:34 PM

ਗੁਰਦਾਸਪੁਰ (ਰਮੇਸ਼) - ਪੁਲਸ ਚੌਕੀ ਹਰਚੋਵਾਲ ਵੱਲੋਂ ਬੀਤੇ ਦਿਨ ਚੌਕੀ ਇੰਚਾਰਜ ਐੱਸ. ਆਈ. ਪਰਮਿੰਦਰ ਸਿੰਘ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਚਲਾਨ ਵੀ ਕੱਟੇ ਗਏ। ਇਸ ਮੌਕੇ ਐੱਸ. ਆਈ. ਪਰਮਿੰਦਰ ਸਿੰਘ ਨੇ ਬੁਲਟ ਦੇ ਪਟਾਕੇ ਮਰਵਾਉਣ ਵਾਲਿਆਂ ਨਾਲ ਸਖਤੀ ਕਰਦਿਆਂ ਬੁਲਟ ਮੋਟਰਸਾਈਕਲਾਂ ਦੇ ਚਲਾਨ ਕੱਟੇ ਅਤੇ ਮੋਟਰਸਾਈਕਲ ਬਾਊਂਡ ਵੀ ਕੀਤੇ ਗਏ। ਐੱਸ. ਆਈ. ਪਰਮਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਜੇਕਰ ਕੋਈ ਵੀ ਸ਼ੋਰ ਪ੍ਰਦੂਸ਼ਣ ਕਰਦਾ ਹੈ ਜਾਂ ਮੋਟਰਸਾਈਕਲ ਪਟਾਕੇ ਮਰਵਾਉਂਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਲਾਕੇ ਦੇ ਮਾਹੌਲ ਨੂੰ ਵਧੀਆ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਐੱਚ. ਸੀ. ਹਰਵਿੰਦਰ ਸਿੰਘ, ਐੱਚ. ਸੀ. ਬਲਵੰਤ ਸਿੰਘ, ਐੱਚ. ਸੀ. ਬਲਵੀਰ ਸਿੰਘ, ਐੱਚ. ਸੀ. ਹਰਿੰਦਰ ਸਿੰਘ, ਅੈੱਚ. ਸੀ. ਹਰਜਿੰਦਰ ਸਿੰਘ,ਐੱਚ. ਸੀ. ਸਤਨਾਮ ਸਿੰਘ ਆਦਿ ਹਾਜ਼ਰ ਸਨ।