ਪਸ਼ੂ ਪਾਲਣ ਵਿਭਾਗ ਵਲੋਂ ਸਰਬੱਤ ਦੇ ਭਲੇ ਲ‌ਈ ਮੋਹਾਲੀ ਮੁੱਖ ਦਫ਼ਤਰ ਵਿਖੇ ਸੁਖਮਨੀ ਸਾਹਿਬ ਦੇ ਭੋਗ ਪਾਏ

01/01/2021 4:51:31 PM

ਗੁਰਦਾਸਪੁਰ/ਮੋਹਾਲੀ (ਹਰਮਨ) : ਅੱਜ ਪਸ਼ੂ ਪਾਲਣ ਵਿਭਾਗ ਪੰਜਾਬ ਵਲੋਂ ਮੁਹਾਲੀ ਮੁੱਖ ਦਫ਼ਤਰ ਵਿਖੇ ਸਰਬੱਤ ਦੇ ਭਲੇ ਲਈ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਗੁਰਬਾਣੀ ਕੀਰਤਨ ਕਰਵਾਇਆ ਗਿਆ। ਇਸ ਮੌਕੇ ’ਤੇ ਉਚੇਚੇ ਤੌਰ ’ਤੇ ਪਹੁੰਚੇ ਵਿਭਾਗ ਦੇ ਵਜ਼ੀਰ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਨੇ ਨਵੇਂ ਸਾਲ ਤੇ ਆਕਾਲ‌ ਪੁਰਖ ਵਾਹਿਗੁਰੂ ਅੱਗੇ ਸਮੁੱਚੀ ਮਾਨਵਤਾ ਦੇ ਭਲੇ ਦੀ ਅਰਦਾਸ ਕਰਦੇ ਹੋਏ ਕਿਹਾ‌ ਕਿ ਪੰਜਾਬ‌ ਦਾ ਹਰੇਕ ਵਰਗ ਨਵੇਂ ਸਾਲ ’ਚ ਤੰਦਰੁਸਤ ਤੇ ਖੁਸ਼ਹਾਲ ਰਹੇ‌। 

ਇਹ ਵੀ ਪੜ੍ਹੋ: ਦੁਖਦ ਖ਼ਬਰ : ਕਿਸਾਨੀ ਸੰਘਰਸ਼ ਦੌਰਾਨ ਦਸੂਹਾ ਦੇ ਕਿਸਾਨ ਦੀ ਮੌਤ

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨਵੇਂ ਸਾਲ ’ਚ ਤਿੰਨੇ ਕਾਲੇ ਕਾਨੂੰਨ ਵਾਪਸ ਲੈ ਕੇ ਪੋਹ ਦੀ ਹੱਡ ਚੀਰਵÄ ਠੰਡ ’ਚ‌ ਸੰਘਰਸ ਕਰ ਰਹੇ ਕਿਸਾਨਾਂ ਨੂੰ ਖੁਸ਼ੀ-ਖੁਸ਼ੀ ਘਰਾਂ ਨੂੰ ਤੋਰੇ।‌ ਬਾਜਵਾ ਨੇ ਨਵੇਂ ਸਾਲ ’ਚ ਪਸ਼ੂ ਪਾਲਕਾਂ ਨੂੰ ਵਿਭਾਗ ਵਲੋ ਚਲਾਈਆ ਜਾ ਰਹੀਆਂ ਸਕੀਮਾਂ ਨੂੰ ਪਸ਼ੂ ਪਾਲਕਾਂ ਦੇ ਘਰ‌-ਘਰ ਪਹੁੰਚਾਉਣ ਲ‌ਈ ਸਮੂਹ ਅਧਿਕਾਰੀਆਂ ਅਤੇ  ਕਰਮਚਾਰੀਆਂ ਨੂੰ ਸੱਦਾ ਦਿੱਤਾ। ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਮੌਕੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਵੀ. ਕੇ. ਜੰਜਵਾ, ਡਾਇਰੈਕਟਰ ਡਾਕਟਰ ਹਰਬਿੰਦਰ ਸਿੰਘ ਕਾਹਲੋਂ, ਡਾਕਟਰ ਸੰਜੀਵ ਖੋਸਲਾ,‌ ਡਾਕਟਰ ਪਰਮਪਾਲ ਸਿੰਘ, ਡਾਕਟਰ ਰਜੀਵ‌ ਵਰਮਾ, ਡਾਕਟਰ ਗੁਰ‌ਇਕਬਾਲ ਸਿੰਘ, ਡਾਕਟਰ ਪਰੀਤੀ ਸਿੰਘ ਬਾਹੀਆ ਸਾਹਿਬ, ਐੱਸ. ਡੀ. ਪਸ਼ੂ ਪਾਲਣ ਮੰਤਰੀ ਜੀ. ਪੀ. ਏ. ਹਰਵਿੰਦਰ‌ ਕੌਰ ਸੰਗੀਤਾ, ਸੁਪਰਡੈਂਟ ਅਮਲ ਅਵਤਾਰ ਸਿੰਘ ਭੰਗੂ, ਅਮਰਜੀਤ ਸਿੰਘ, ਬਲਜੀਤ ਸਿੰਘ, ਸ਼ਮਸੇਰ ਸਿੰਘ ਬਾਠ, ਕੁਲਬੀਰ ਕੌਰ, ਨਿਰਮਲ ਸਿੰਘ, ਸਿਕੰਦਰ ਸਿੰਘ, ਸਵਿੰਦਰ ਸਿੰਘ, ਨਰਿੰਦਰ ਸਿੰਘ, ਸੁਪਰਡੈਂਟ ਗੂਰਸਰਨ ਸਿੰਘ, ਮੈਡਮ ਸਰਬਜੀਤ ਕੌਰ, ਦਿਲਬਾਗ ਸਿੰਘ, ਜਸਪ੍ਰੀਤ ਕੌਰ, ਕਿਰਨ ਬਾਲਾ ਥੰਮਣ ਸਮੇਤ‌ ਸਮੁੱਚਾ ਡਾਇਰੈਕਟੇਰੇਟ ਦਾ ਅਮਲਾ ਹਾਜ਼ਰ ਸੀ। 

ਇਹ ਵੀ ਪੜ੍ਹੋ:  ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਸੁੱਖਾ ਲੰਮਾ ਗੈਂਗ ਦੇ ਦੋ ਮੈਂਬਰ ਗਿਰਫ਼ਤਾਰ
 


Baljeet Kaur

Content Editor

Related News