ਬਿਜਲੀ ਸਪਾਰਕਿੰਗ ਹੋਣ ਨਾਲ ਪਰਾਲੀ ਨੂੰ ਅੱਗ ਲੱਗੀ

05/07/2019 4:30:31 PM

ਬਟਾਲਾ (ਜ.ਬ)— ਅੱਜ ਪਿੰਡ ਤਤਲਾ ਵਿਚ ਅਚਾਨਕ ਬਿਜਲੀ ਸਪਾਰਕਿੰਗ ਹੋਣ ਨਾਲ ਖੇਤਾਂ 'ਚ ਪਈ ਪਰਾਲੀ ਨੂੰ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਨੰਬਰਦਾਰ ਬਲਬੀਰ ਸਿੰਘ, ਸਰਪੰਚ ਜਸਪਾਲ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਸਾਡੇ ਘਰ ਵਿਚ ਕੰਮ ਕਰਦੇ ਗੁਜਰਾ ਦੀ ਪਰਾਲੀ ਸਾਡੇ ਖੇਤਾਂ ਵਿਚ ਪਈ ਹੋਈ ਸੀ ਕਿ ਅੱਜ ਅਚਾਨਕ ਬਿਜਲੀ ਸਪਾਰਕਿੰਗ ਹੋਣ ਨਾਲ ਪਰਾਲੀ ਨੂੰ ਅੱਗ ਲੱਗ ਗਈ। ਅਸੀ ਤੁਰੰਤ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਸੂਚਿਤ ਕੀਤਾ, ਜਿਨ੍ਹਾਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਉਨ੍ਹਾ ਕਿਹਾ ਕਿ ਅੱਗ ਲੱਗਣ ਨਾਲ ਕਈ ਏਕੜ ਕਣਕ ਦਾ ਨਾੜ ਸੜ ਸਕਦਾ ਸੀ ਪਰ ਪਿੰਡ ਵਾਸੀਆਂ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਇਸ ਤੇ ਜਲਦ ਕਾਬੂ ਪਾਇਆ ਗਿਆ, ਜਿਸ ਨਾਲ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਉਨ੍ਹਾਂ ਨੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਕਿ ਖੇਤਾਂ 'ਚੋਂ ਲੰਘ ਰਹੀਆ ਜੋ ਤਾਰਾਂ ਨਕਾਰਾ ਹੋ ਚੁੱਕੀਆਂ ਹਨ, ਉਨ੍ਹਾਂ ਦੀ ਮੁਰੰਮਤ ਸਹੀ ਢੰਗ ਨਾਲ ਕਰਵਾਈ ਜਾਵੇ, ਤਾਂ ਜੋ ਆਉਣ ਵਾਲੇ ਸਮੇਂ ਵਿਚ ਬਿਜਲੀ ਸਪਾਰਕਿੰਗ ਨਾਲ ਕਿਸੇ ਵੀ ਕਿਸਾਨ ਦਾ ਨੁਕਸਾਨ ਨਾ ਹੋ ਸਕੇ। ਇਸ ਮੌਕੇ ਰੂਲਦਾ ਸਿੰਘ, ਕੁਲੰਵਤ ਸਿੰਘ, ਦਲਬੀਰ ਸਿੰਘ, ਜਗਦੀਪ ਸਿੰਘ, ਦੀਵਾਨ ਸਿੰਘ, ਜਗਤਾਰ ਸਿੰਘ ਆਦਿ ਹਾਜ਼ਰ ਸਨ। ਇਸ ਸੰਬੰਧੀ ਪਾਵਰਕਾਮ ਵਿਭਾਗ ਡੇਅਰੀਵਾਲ ਦਰੋਗਾ ਦੇ ਐਸ . ਡੀ . ਓ ਭਗਵੰਤ ਸਿੰਘ ਨੇ ਕਿਹਾ ਕਿ ਇਹ ਸਾਰਾ ਮਾਮਲਾ ਉਨ੍ਹਾ ਦੇ ਧਿਆਨ ਵਿਚ ਹੈ, ਉਨ੍ਹਾ ਨੇ ਡਿਊਟੀ ਅਫਸਰ ਨੂੰ ਘਟਨਾ ਵਾਲੇ ਸਥਾਨ ਦਾ ਜ਼ਾਇਜ਼ਾ ਲੈਣ ਲਈ ਭੇਜ ਦਿੱਤਾ ਹੈ ਅਤੇ ਤਫਦੀਸ਼ ਦੇ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।  


Shyna

Content Editor

Related News