ਕੋਰੋਨਾ ਰੋਕੂ ਟੀਕਾਕਰਨ ਕੈਂਪ ਦਾ ਵਿਧਾਇਕ ਅਮਿਤ ਵਿਜ ਨੇ ਕੀਤਾ ਉਦਘਾਟਨ

04/13/2021 6:09:03 PM

ਪਠਾਨਕੋਟ (ਆਦਿੱਤਿਆ, ਰਾਜਨ)-ਅੱਜ ਪਠਾਨਕੋਟ ਤੋਂ ਵਿਧਾਇਕ ਸ਼੍ਰੀ ਅਮਿਤ ਵਿਜ ਨੇ ਵਾਰਡ ਨੰਬਰ 32 ’ਚ ਸਲਾਰੀਆ ਨਗਰ ਬਾਬਾ ਬਾਲਕ ਨਾਥ ਮੰਦਿਰ ਵਿਖੇ ਰਾਜੀਵ ਮਹਾਜਨ ਬੰਟੀ ਦੀ ਪ੍ਰਧਾਨਗੀ ਹੇਠ ਲੱਗੇ ਕੋਰੋਨਾ ਰੋਕੂ ਟੀਕਾਕਰਨ ਕੈਂਪ ਦਾ ਉਦਘਾਟਨ ਕੀਤਾ । ਇਸ ਮੌਕੇ ਵਿਧਾਇਕ ਅਮਿਤ ਵਿਜ ਨੇ ਬੋਲਦਿਆਂ ਕਿਹਾ ਕਿ ਕੋਰੋਨਾ ਵਰਗੀ ਭਿਆਨਕ ਬੀਮਾਰੀ ਦੀ ਰੋਕਥਾਮ ਲ‌ਈ ਹਰੇਕ ਨਾਗਰਿਕ ਨੂੰ ਇਹ ਟੀਕਾ ਲਗਵਾਉਣਾ ਚਾਹੀਦਾ ਹੈ। ਇਹ ਟੀਕਾ ਲੱਗਣ ਨਾਲ ਕੋਰੋਨਾ ਵਰਗੀ ਨਾਮੁਰਾਦ ਬੀਮਾਰੀ ਤੋਂ ਨਿਜਾਤ ਮਿਲ ਸਕਦੀ ਹੈ। ਡਾਕਟਰ ਓ. ਪੀ. ਵਿਗ ਅਤੇ ਡਾਕਟਰ ਦਰਬਾਰ ਦੀ ਟੀਮ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਕੋਵਿਡ ਵੈਕਸੀਨੇਸ਼ਨ ਕੈਂਪ ਨੂੰ ਨੇਪਰੇ ਚਾੜ੍ਹਿਆ ਗਿਆ। ਕੋਰੋਨਾ ਰੋਕੂ ਟੀਕਾਕਰਨ ਲਗਵਾਉਣ ਲ‌ਈ ਲੋਕਾਂ ’ਚ ਭਾਰੀ ਉਤਸ਼ਾਹ ਵੇਖਿਆ ਗਿਆ।

ਇਸ ਮੌਕੇ ਆਸ਼ੀਸ਼ ਵਿਜ, ਸ. ਇੰਦਰਜੀਤ ਸਿੰਘ ਸੁਪਰਡੈਂਟ ਨਗਰ ਨਿਗਮ ਪਠਾਨਕੋਟ, ਵਾਰਡ ਨੰਬਰ 32 ਦੇ ਇੰਚਾਰਜ ਰਾਜੀਵ ਮਹਾਜਨ ਬੰਟੀ, ਵਾਰਡ ਨੰਬਰ 31 ਦੇ ਪ੍ਰਧਾਨ ਪ੍ਰਿੰਸ ਕਲੋਤਰਾ, ਜੁਗਲ ਕਿਸ਼ੋਰ ਮਹਾਜਨ, ਵਰਿੰਦਰ ਗਾਂਧੀ, ਰਾਕੇਸ਼ ਕੁਮਾਰ ਆਸ਼ੂ, ਮੋਹਨ ਲਾਲ ਮਹਾਜਨ, ਬਿੱਲਾ ਕੌਹਰੀਆ, ਆਸ਼ੂ ਚੇਅਰਮੈਨ, ਪ੍ਰਵੀਨ ਅਰੋੜਾ, ਡਾਕਟਰ ਕਿਸ਼ਨ ਚੰਦਰ ਮਹਾਜਨ, ਸੰਨੀ, ਮੋਹਿਤ ਟਿੰਕੂ, ਦੀਪੂ ਪਹਿਲਵਾਨ ਸਮੇਤ ਵਾਰਡ ਨੰਬਰ 31 ਅਤੇ 32 ਦੇ ਵਾਸੀ ਭਾਰੀ ਗਿਣਤੀ ’ਚ ਹਾਜ਼ਰ ਸਨ।


Anuradha

Content Editor

Related News