ਕਾਂਗਰਸ ਦੀ ਵੱਡੀ ਅਣਗਹਿਲੀ, ਸਰਕਾਰੀ ਮੁਲਾਜ਼ਮ ਨੂੰ ਬਣਾਇਆ ਜ਼ਿਲਾ ਪ੍ਰਧਾਨ

01/10/2019 8:49:22 PM

ਗੁਰਦਾਸਪੁਰ,(ਵਿਨੋਦ)— ਪੰਜਾਬ ਕਾਂਗਰਸ ਵਲੋਂ ਅੱਜ ਨਵੇਂ ਥਾਪੇ ਗਏ ਜ਼ਿਲਾਂ ਪ੍ਰਧਾਨਾਂ 'ਚ ਕਾਂਗਰਸ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਕਾਂਗਰਸ ਵਲੋਂ ਗੁਰਦਾਸਪੁਰ ਜ਼ਿਲੇ ਦਾ ਪ੍ਰਧਾਨ ਇਕ ਸਰਕਾਰੀ ਮੁਲਾਜ਼ਮ ਗੁਲਜਾਰ ਮਸੀਹ ਨੂੰ ਬਣਾਇਆ ਗਿਆ ਹੈ, ਜੋ ਕਿ ਐਕਸਾਈਜ਼ ਵਿਭਾਗ 'ਚ ਬਤੌਰ ਇੰਸਪੈਕਟਰ ਤਾਇਨਾਤ ਦੱਸਿਆ ਜਾ ਰਿਹਾ ਹੈ। ਇਕ ਸਰਕਾਰੀ ਮੁਲਾਜ਼ਮ ਨੂੰ ਜ਼ਿਲੇ ਦਾ ਪ੍ਰਧਾਨ ਬਣਾਉਣਾ ਕਾਂਗਰਸ ਦੀ ਇਕ ਵੱਡੀ ਅਣਗਹਿਲੀ ਹੈ।