ਪੁਲਸ ਨੇ 3 ਭਗੌੜੇ ਕੀਤੇ ਗ੍ਰਿਫਤਾਰ

04/17/2024 3:26:38 PM

ਬਟਾਲਾ (ਜ. ਬ.) : ਪੁਲਸ ਨੇ 3 ਭਗੌੜੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਥਾਣਾ ਕਾਦੀਆਂ ਦੇ ਏ. ਐੱਸ. ਆਈ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਥਾਣੇ ਵਿਚ ਦਰਜ ਮੁਕੱਦਮੇ ਤਹਿਤ ਲੋੜੀਂਦੇ ਅਤੇ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਕਥਿਤ ਦੋਸ਼ੀ ਪ੍ਰਭਜਿੰਦਰਪਾਲ ਸਿੰਘ ਉਰਫ ਹੀਰਾ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪੁਰਾਣਾ ਪਿੰਡ ਨੂੰ ਉਸਦੇ ਘਰੋਂ ਗ੍ਰਿਫਤਾਰ ਕੀਤਾ ਹੈ। ਇਸੇ, ਤਰ੍ਹਾਂ ਥਾਣਾ ਸਦਰ ਦੇ ਐੱਸ. ਆਈ. ਜਗਜੀਤ ਸਿੰਘ ਨੇ ਦੱਸਿਆ ਕਿ ਥਾਣੇ ਵਿਚ ਦਰਜ ਮੁਕੱਦਮੇ ਤਹਿਤ ਲੋੜੀਂਦੇ ਅਤੇ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਕਥਿਤ ਦੋਸ਼ੀ ਜਸ਼ਨਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਹਸਨਪੁਰ ਖੁਰਦ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਦੇ ਬਾਹਰਵਾਰ ਫਿਰਨੀ ਤੋਂ ਕਾਬੂ ਕੀਤਾ ਹੈ।

ਉਧਰ, ਥਾਣਾ ਸਿਵਲ ਲਾਈਨ ਦੇ ਏ. ਐੱਸ. ਆਈ. ਹਰਪਾਲ ਸਿੰਘ ਨੇ ਦੱਸਿਆ ਕਿ ਥਾਣੇ ਵਿਚ ਦਰਜ ਮੁਕੱਦਮੇ ਤਹਿਤ ਲੋੜੀਂਦੇ ਅਤੇ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਕਥਿਤ ਦੋਸ਼ੀ ਸੁਖਜੀਤ ਮਸੀਹ ਪੁੱਤਰ ਸਵ. ਤਰਸੇਮ ਮਸੀਹ ਵਾਸੀ ਪਿੰਡ ਨੱਤ ਥਾਣਾ ਰੰਗੜ ਨੰਗਲ ਨੂੰ ਉਸਦੇ ਘਰੋਂ ਗਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ।

Gurminder Singh

This news is Content Editor Gurminder Singh