3990 mAh ਦੀ ਦਮਦਾਰ ਬੈਟਰੀ ਤੇ ਐਂਡਰਾਇਡ 7.1.1 ਨੂਗਾ ਨਾਲ ਲਾਂਚ ਹੋਇਆ ZTE MAX XL

Wednesday, Apr 26, 2017 - 12:32 PM (IST)

3990 mAh ਦੀ ਦਮਦਾਰ ਬੈਟਰੀ ਤੇ ਐਂਡਰਾਇਡ 7.1.1 ਨੂਗਾ ਨਾਲ ਲਾਂਚ ਹੋਇਆ ZTE MAX XL
ਜਲੰਧਰ- ਜ਼ੈੱਡ.ਟੀ.ਈ. ਨੇ ਆਪਣਾ ਨਵਾਂ ਸਮਾਰਟਫੋਨ ਮੈਕਸ ਐਕਸ.ਐੱਲ. ਅਮਰੀਕਾ ''ਚ ਲਾਂਚ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਯੂ.ਐੱਸ. ਸੈਲੂਲਰ ''ਤੇ ਬਲੇਡ ਮੈਕਸ 3 ਪੇਸ਼ ਕੀਤਾ ਸੀ। ਜ਼ੈੱਡ.ਟੀ.ਈ. ਮੈਕਸ ਐੱਕਸ.ਐੱਲ. ਦੀ ਕੀਮਤ 129 ਡਾਲਰ (ਕਰੀਬ 8,200 ਰੁਪਏ) ਹੈ। ਨਵਾਂ ਡਿਵਾਇਸ ਬੂਸਟ ਮੋਬਾਇਲ ਟੁਡੇ ''ਤੇ ਮੰਗਲਵਾਰ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। 
ਜ਼ੈੱਡ.ਟੀ.ਈ. ਮੈਕਸ ਐਕਸ.ਐੱਲ. ''ਚ 6-ਇੰਚ ਦੀ 1080 ਪਿਕਸਲ ਆਈ.ਪੀ.ਐੱਸ. ਫੁਲ-ਐੱਚ.ਡੀ. ਡਿਸਪਲੇ ਦੇ ਨਾਲ ਆਉਂਦਾ ਹੈ। ਸੁਰੱਖਿਆ ਲਈ ਗੋਰਿਲਾ ਗਲਾਸ 3 ਦਿੱਤਾ ਗਿਆ ਹੈ। ਇਸ ਫੋਨ ''ਚ 1.4 ਗੀਗਾਹਰਟਜ਼ ਆਕਟਾ-ਕੋਰ ਸਨੈਪਡ੍ਰੈਗਨ 435 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਚਿੱਪਸੈੱਟ ਨੂੰ ਪਿਛਲੇ ਸਾਲ ਫਰਵਰੀ ''ਚ ਲਾਂਚ ਕੀਤਾ ਗਿਆ ਸੀ। ਇਸ ਫੋਨ ''ਚ 2ਜੀ.ਬੀ. ਰੈਮ ਦੇ ਨਾਲ 16ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 128ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 
ਇਹ ਫੋਨ ਲੇਟੈਸਟ ਐਂਡਰਾਇਡ 7.1.1 ਨੂਗਾ ''ਤੇ ਚੱਲਦਾ ਹੈ, ਜਦਕਿ ਕਈ ਫਲੈਗਸ਼ਿਪ ਸਮਾਰਟਫੋਨ ਜਿਵੇਂ ਸੈਮਸੰਗ ਗਲੈਕਸੀ ਐੱਸ 8 ਵੀ ਐਂਡਰਾਇਡ 7.0 ਨੂਗਾ ''ਤੇ ਚੱਲਦਾ ਹੈ। ਇਸ ਫੋਨ ''ਚ 3990 ਐੱਮ.ਏ.ਐੱਚ. ਦੀ ਦਮਦਾਰ ਬੈਟਰੀ ਦਿੱਤੀ ਗਈ ਹੈ ਜਿਸ ਦੇ 26.6 ਘੰਟਿਆਂ ਦਾ ਟਾਕਟਾਈਮ ਦੇਣ ਦਾ ਦਾਅਵਾ ਕੀਤਾ ਗਿਆ ਹੈ। 
ਫੋਟੋਗ੍ਰਾਫੀ ਲਈ ਫੋਨ ''ਚ ਐੱਲ.ਈ.ਡੀ. ਫਲੈਸ਼ ਦੇ ਨਾਲ 13 ਮੈਗਾਪਿਕਲ ਦਾ ਰਿਅਰ ਅਤੇ ਵੀਡੀਓ ਕਾਲਿੰਗ ਤੇ ਸੈਲਫੀ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ''ਚ ਇਕ ਫਿੰਗਰਪ੍ਰਿੰਟ ਸੈਂਸਰ ਹੈ। ਰਿਅਰ ''ਤੇ ਹੀ ਸਪੀਕਰ ਵੀ ਦਿੱਤੇ ਗਏ ਹਨ। ਜਦਕਿ ਪਾਵਰ ਵਾਲਿਊਮ ਬਟਨ ਸਮਾਰਟਫੋਨ ਦੇ ਸੱਜੇ ਪਾਸੇ ਹੈ। 
ਕੁਨੈਕਟੀਵਿਟੀ ਲਈ ਜ਼ੈੱਡ.ਟੀ.ਈ. ਮੈਕਸ ਐਕਸ.ਐੱਲ. ''ਚ 4ਜੀ ਐੱਲ.ਟੀ.ਈ. ਤੋਂ ਇਲਾਵਾ 3ਜੀ, ਵਾਈ-ਫਾਈ, ਬਲੂਟੂਥ 4.2, 3.5 ਐੱਮ.ਐੱਮ. ਆਡੀਓ ਜੈੱਕ ਵਰਗੇ ਫੀਚਰ ਹਨ। ਮੈਕਸ ਐਕਸ.ਐੱਲ. ਦਾ ਡਾਈਮੈਂਸ਼ਨ 165.1x83.82x9.3 ਮਿਲੀਮੀਟਰ ਹੈ। ਇਹ ਡਿਵਾਇਸ ਬੂਸਟ ਮੋਬਾਇਲ ''ਤੇ 28 ਡਾਲਰ (ਕਰੀਬ 1,700 ਰੁਪਏ) ਦੀ ਛੋਟ ਦੇ ਨਾਲ 101.99 ਡਾਲਰ (ਕਰੀਬ 6,500 ਰੁਪਏ) ''ਚ ਉਪਲੱਬਧ ਹੈ।

Related News