4ਜੀ.ਬੀ. ਰੈਮ ਤੇ ਡਿਊਲ ਰਿਅਰ ਕੈਮਰੇ ਨਾਲ ਲਾਂਚ ਹੋਇਆ ZTE Small Fresh 5 ਸਮਾਰਟਫੋਨ

06/22/2017 6:45:54 PM

ਜਲੰਧਰ- ਜ਼ੈੱਡ.ਟੀ.ਈ. ਨੇ ਪਿਛਲੇ ਸਾਲ ਸਮਾਲ ਫਰੈਸ਼ 4 ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਹੁਣ ਕੰਪਨੀ ਨੇ ਇਸ ਦੇ ਅਪਗ੍ਰੇਡ ਵੇਰੀਅੰਟ ਜ਼ੈੱਡ.ਟੀ.ਈ. ਸਮਾਲ ਫਰੈਸ਼ 5 ਨੂੰ ਚੀਨ 'ਚ ਲਾਂਚ ਕੀਤਾ ਗਿਆ ਹੈ। ਨਵੇਂ ਜ਼ੈੱਡ.ਟੀ.ਈ. ਸਮਾਲ ਫਲੈਸ਼ 5 ਦੀ ਸਭ ਤੋਂ ਵੱਡੀ ਖਾਸੀਅਤ ਰਿਅਰ ਕੈਮਰਾ ਸੈੱਟਅਪ ਹੈ। ਇਹ ਫੋਨ ਡਿਊਲ ਰਿਅਰ ਕੈਮਰੇ ਦੇ ਨਾਲ ਆਉਂਦਾ ਹੈ। ਚੀਨੀ ਮਾਰਕੀਟ 'ਚ ਇਸ ਸਮਾਰਟਫੋਨ ਨੂੰ ਡਾਰਕ ਗ੍ਰੇ, ਗ੍ਰਾਸ ਗਰੀਨ, ਐਲੀਗੇਂਟ ਗੋਲਡ ਅਤੇ ਗਲੇਸੀਅਰ ਬਲੂ ਕਲਰ 'ਚ ਉਪਲੱਬਧ ਕਰਾਇਆ ਗਿਆ ਹੈ। 
ਜ਼ੈੱਡ.ਟੀ.ਈ. ਸਮਾਲ ਫਰੈਸ਼ 5 ਦੇ ਰੈਮ ਅਤੇ ਸਟੋਰੇਜ 'ਤੇ ਆਧਾਰਿਤ ਦੋ ਵੇਰੀਅੰਟ ਲਾਂਚ ਕੀਤੇ ਗਏ ਹਨ। 3ਜੀ.ਬੀ. ਰੈਮ/16ਜੀ.ਬੀ. ਸਟੋਰੇਜ ਵਾਲੇ ਵੇਰੀਅੰਟ ਦੀ ਕੀਮਤ 999 ਚੀਨੀ ਯੁਆਨ (ਕਰੀਬ 9,400 ਰੁਪਏ) ਹੈ ਅਤੇ ਸਥਾਨਕ ਮਾਰਕੀਟ 'ਚ 4ਜੀ.ਬੀ. ਰੈਮ/32ਜੀ.ਬੀ. ਸਟੋਰੇਜ ਨੂੰ 1399 ਚੀਨੀ ਯੁਆਨ (13,200 ਰੁਪਏ) 'ਚ ਵੇਚਿਆ ਜਾਵੇਗਾ। ਚੀਨੀ ਮਾਰਕੀਟ ਵਿਕਰੀ 5 ਜੁਲਾਈ ਤੋਂ ਸ਼ੁਰੂ ਹੋਵੇਗੀ। ਫਿਲਹਾਲ, ਇਸ ਸਮਾਰਟਫੋਨ ਨੂੰ ਭਾਰਤ 'ਚ ਲਿਆਏ ਜਾਣ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ। 
ਡਿਊਲ ਸਿਮ ਜ਼ੈੱਡ.ਟੀ.ਈ. ਸਮਾਲ ਫਰੈਸ਼ 5 ਆਊਟ ਆਫ ਬਾਕਸ ਐਂਡਰਾਇਡ 7.1 ਨੂਗਾ 'ਤੇ ਆਧਾਰਿਤ ਮੀਫੇਵਰ ਯੂ.ਆਈ. 4.2 'ਤੇ ਚੱਲਦਾ ਹੈ। ਹੈਂਡਸੈੱਟ 'ਚ 5-ਇੰਚ ਦੀ ਐੱਚ.ਡੀ. (1280x720 ਪਿਕਸਲ) ਡਿਸਪਲੇ ਹੈ। ਸਮਾਰਟਫੋਨ 'ਚ 1.4 ਗੀਗਾਹਰਟਜ਼ ਕੁਆਲਕਾਮ ਸਨੈਪਡ੍ਰਾਗਨ 425 ਚਿੱਪਸੈੱਟ ਦਾ ਇਸਤੇਮਾਲ ਹੋਇਆ ਹੈ। ਰੈਮ ਅਤੇ ਸਟੋਰੇਜ ਬਾਰੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ। 
ਕੈਮਰੇ ਦੀ ਗੱਲ ਕਰੀਏ ਤਾਂ ਜ਼ੈੱਡ.ਟੀ.ਈ. ਸਮਾਲ ਫਰੈਸ਼ 5 'ਚ ਪਿਛਲੇ ਹਿੱਸੇ 'ਤੇ ਦੋ ਕੈਮਰੇ ਹਨ। ਪ੍ਰਾਈਮਰੀ ਸੈਂਸਰ 13 ਮੈਗਾਪਿਕਸਲ ਦਾ ਹੈ ਅਤੇ ਦੂਜਾ ਸੈਂਸਰ 2 ਮੈਗਾਪਿਕਸਲ ਦਾ ਹੈ। ਫਰੰਟ ਪੈਨਲ 'ਤੇ ਸੈਲਫੀ ਅਤੇ ਵੀਡੀਓ ਚੈਟ ਲਈ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ 'ਚ ਫਿੰਗਰਪ੍ਰਿੰਟ ਸੈਂਸਰ ਵੀ ਹੈ ਜਿਸ ਨੂੰ ਰਿਅਰ ਹਿੱਸੇ 'ਤੇ ਥਾਂ ਮਿਲੀ ਹੈ। 
ਇਸ ਫੋਨ ਦੀ ਸਟੋਰੇਜ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਕੁਨੈਕਟੀਵਿਟੀ ਫੀਚਰ 'ਚ 4ਜੀ ਐੱਲ.ਟੀ.ਈ., ਬਲੂਟੂਥ 4.1, ਵਾਈ-ਫਾਈ 802.11 ਬੀ/ਜੀ/ਐੱਨ ਅਤੇ ਜੀ.ਪੀ.ਐੱਸ.+ ਗਲੋਨਾਸ ਸ਼ਾਮਲ ਹਨ। ਸਮਾਰਟਫੋਨ ਦੀ ਬੈਟਰੀ 2500 ਐੱਮ.ਏ.ਐੱਚ. ਦੀ ਹੈ। ਇਸ ਦਾ ਡਾਈਮੈਂਸ਼ਨ 145x70.7x7.9 ਮਿਲੀਮੀਟਰ ਹੈ ਅਤੇ ਭਾਰ 132 ਗ੍ਰਾਮ ਹੈ।