ZTE Blade A5 2019 ਸਮਾਰਟਫੋਨ ਹੋਇਆ ਲਾਂਚ

05/24/2019 12:59:14 AM

ਗੈਜੇਟ ਡੈਸਕ—ZTE ਨੇ ਆਪਣੇ ਸਮਾਰਟਫੋਨ ਪੋਰਟਫੋਲੀਓ ਦਾ ਵਿਸਤਾਰ ਕਰਦੇ ਹੋਏ ਇਕ ਨਵੇਂ ਸਮਾਰਟਫੋਨ ZTE Blade A5 2019 ਨੂੰ ਲਾਂਚ ਕਰ ਦਿੱਤਾ ਹੈ। ਜ਼ੈੱਡ.ਟੀ.ਈ. ਬਲੇਡ ਏ5 2019 ਦੀ ਅਹਿਮ ਖਾਸੀਆਂ ਦੀ ਗੱਲ ਕਰੀਏ ਤਾਂ ਇਹ ਫੋਨ ਸਿੰਗਲ ਕੈਮਰਾ ਸੈਟਅਪ ਅਤੇ 8 ਮੈਗਾਪਿਕਸਲ ਦੇ ਸੈਲਫੀ ਕੈਮਰੇ ਸੈਂਸਰ ਨਾਲ ਲੈਸ ਹੈ। ਜ਼ੈੱਡ.ਟੀ.ਈ. ਬਲੇਡ ਏ52019 ਨੂੰ ਦੋ ਕਲਰ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ ਅਤੇ ਇਹ ਐਂਡ੍ਰਾਇਡ ਪਾਈ 'ਤੇ ਚੱਲਦਾ ਹੈ। ਦੱਸਣਯੋਗ ਹੈ ਕਿ ਜ਼ੈੱਡ.ਟੀ.ਈ. ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਚੀਨ 'ਚ ZTE Axon 10 Pro, Axon 10 Pro 5G  ਅਤੇ  A7 ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਐਕਸਾਨ 10 ਪ੍ਰੋ ਵੇਰੀਐਂਟ ਇਕ ਫਲੈਗਸ਼ਿਪ ਫੋਨ ਹੈ ਅਤੇ ਇਹ ਪ੍ਰੀਮੀਅਮ ਸਨੈਪਡਰੈਗਨ 855 ਚਿੱਪਸੈੱਟ ਅਤੇ ਟ੍ਰਿਪਲ ਰੀਅਰ ਕੈਮਰਾ ਸੈਟਅਪ ਨਾਲ ਲੈਸ ਹੈ। ਦੱਸ ਦੇਈਏ ਕਿ ਜ਼ੈੱਡ.ਟੀ.ਈ. ਬਲੇਡ ਏ5 2019 ਨੂੰ ਰੂਸ 'ਚ ਲਾਂਚ ਕੀਤਾ ਗਿਆ ਹੈ।

ਕੀਮਤ
ਇਸ ਦੀ ਕੀਮਤ 6,490 ਰੂਬਲ (ਲਗਭਗ 7,000 ਰੁਪਏ0 ਤੋਂ ਸ਼ੁਰੂ ਹੁੰਦੀ ਹੈ ਅਤੇ ਰੂਸ 'ਚ ਵੱਖ-ਵੱਖ ਰਿਟੇਲ ਚੈਨਲ 'ਤੇ ਉਪਲੱਬਧ ਹੋਵੇਗਾ। ਇਹ ਸਮਰਾਟਫੋਨ ਬਲੈਕ ਅਤੇ ਬਲੂ ਦੋ ਕਲਰ ਵੇਰੀਐਂਟ 'ਚ ਲਾਂਚ ਹੋਇਆ ਹੈ। 

ਸਪੈਸੀਫਿਕੇਸ਼ਨਸ
ਇਸ ਸਮਾਰਟਫੋਨ 'ਚ 5.45 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਊਸ਼ਨ 720x1440 ਪਿਕਸਲ ਹੈ। ਫੋਨ ਦੇ ਰੀਅਰ 'ਚ 13 ਮੈਗਾਪਿਕਸਲ ਦਾ ਕੈਮਰਾ ਹੈ ਜਿਸ ਦਾ ਅਪਰਚਰ ਐੱਫ/2.0 ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ ਜਿਸ ਦਾ ਅਪਰਚਰ ਐੱਫ/2.4 ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 2,600 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

Karan Kumar

This news is Content Editor Karan Kumar