ਡਿਊਲ ਸਕ੍ਰੀਨ ਫੋਲਡੇਬਲ ਡਿਸਪਲੇਅ ਵਾਲੇ ਸਮਾਰਟਫੋਨ ਦੀ ਲਾਂਚਿੰਗ ਬਾਰੇ ਹੋਇਆ ਖੁਲਾਸਾ

01/04/2018 1:02:45 PM

ਜਲੰਧਰ- ZTE ਨੇ ਆਪਣਾ ਡਿਊਲ-ਸਕ੍ਰੀਨ ਫੋਨ ZTE ਐਕਸਾਨ M ਪਿਛਲੇ ਸਾਲ ਅਕਤੂਬਰ ਦੇ ਸਮੇਂ ਅਮਰੀਕਾ 'ਚ ਲਾਂਚ ਕੀਤਾ ਸੀ। ਜਿਸ ਤੋਂ ਬਾਅਦ ਹੁਣ ਗਿਜਮੋਚਾਇਨਾ ਦੀ ਇਕ ਰਿਪੋਰਟ ਦੇ ਮੁਤਾਬਕ ਕਿਹਾ ਜਾ ਹੈ ਕਿ ZTE ਇਸ ਨਵੇਂ ਸਮਾਰਟਫੋਨ ਨੂੰ ਚੀਨ 'ਚ ਲਾਂਚ ਕਰਨ ਦੀ ਪੂਰੀ ਤਿਆਰੀ ਕਰ ਚੁੱਕੀ ਹੈ, ਜਿਸ ਦੇ ਤਹਿਤ ਇਹ 16 ਜਨਵਰੀ ਨੂੰ ਇੱਥੇ ਪੇਸ਼ ਕੀਤਾ ਜਾਵੇਗਾ।

ਰਿਪੋਰਟ ਮੁਤਾਬਕ ਇਹ ਨਵਾਂ ਸਮਾਰਟਫੋਨ ਜਾਪਾਨ ਅਤੇ ਯੂਰੋਪ 'ਚ ਵੀ ਕੁਝ ਸਮੇਂ ਬਾਅਦ ਲਾਂਚ ਕੀਤਾ ਜਾ ਸਕਦਾ ਹੈ। ZTE ਐਕਸਾਨ M ਦਾ ਚੀਨੀ ਵੇਰੀਐਂਟ ਵੀ ਲਗਭਗ ਉਸੇ ਤਰਾਂ ਦਾ ਹੀ ਹੈ ਜਿਵੇਂ ਕਿ ਅਮਰੀਕਾ 'ਚ ਲਾਂਚ ਕੀਤਾ ਗਿਆ ਸੀ। ਇਸ ਦਾ ਕੁਲ ਮਾਪ 150.8x71.64x12.10 ਮਿ. ਮੀ ਅਤੇ ਭਾਰ ਲਗਭਗ 230 ਗਰਾਮ ਹੈ। 

ਐਕਸਾਨ M ਸਮਾਰਟਫੋਨ ਦੇ ਡਿਸਪਲੇ ਨੂੰ ਯੂਜ਼ਰਸ ਆਪਣੇ ਹਿਸਾਬ ਨਾਲ 4 ਵੱਖ-ਵੱਖ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹਨ। ਇਸ 'ਚ ਡਿਊਲ ਮੋਡ ਤੋਂ ਦੋਨਾਂ ਡਿਸਪਲੇਅ ਯੂਨੀਟ 'ਚ ਦੋ ਵੱਖ-ਵੱਖ ਐਪ ਚਲਾਈਆਂ ਜਾ ਸਕਦੀਆਂ ਹਨ। ਐਕਸਟੇਂਡਡ ਮੋਡ 'ਚ ਦੋਨਾਂ ਡਿਸਪਲੇਅ ਨੂੰ ਇਕ ਕਰਕੇ 6.75-ਇੰਚ ਦੀ ਫੁਲ 84 ਵੱਡੀ ਸਕ੍ਰੀਨ ਬਣਾ ਕੇ ਕੰਟੈਂਟ ਨੂੰ ਦੋਨਾਂ ਸਕ੍ਰੀਨ 'ਤੇ ਵੇਖਿਆ ਜਾ ਸਕਦਾ ਹੈ। ਤੀਜਾ ਮਿਰਰ ਮੋਡ ਇਕ ਹੀ ਕੰਟੈਂਟ ਨੂੰ ਦੋਨਾਂ ਹੀ ਡਿਸਪਲੇਅ 'ਤੇ ਇਕੱਠੇ ਚਲਾਉਂਦਾ ਹੈ ਜਦ ਕਿ ਆਖਰੀ ਟ੍ਰੇਡਿਸ਼ਨਲ ਮੋਡ 'ਚ ਇਕ ਡਿਸਪਲੇਅ ਨੂੰ ਆਫ ਕਰਕੇ ਇਕ ਇਕੋ ਜਿਹੇ ਸਮਾਰਟਫੋਨ ਦੀ ਤਰ੍ਹਾਂ ਐਕਸਾਨ M ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।