ਫਿੰਗਰਪ੍ਰਿੰਟ ਸਕੈਨਰ ਦੇ ਨਾਲ ਪੇਸ਼ ਹੋਇਆ Zopo Flash G5 Plus

12/28/2016 4:16:39 PM

ਜਲੰਧਰ- ਚੀਨ ਦੀ ਮੋਬਾਇਲ ਨਿਰਮਾਤਾ ਕੰਪਨੀ ਜ਼ੋਪੋ ਨੇ ਆਪਣਾ ਸਭ ਤੋਂ ਪਤਲਾ ਸਮਾਰਟਫੋਨ ਫਲੈਸ਼ ਜੀ5 ਪਲੱਸ ਪੇਸ਼ ਕਰ ਦਿੱਤਾ ਹੈ। ਸ਼ੈਂਪੇਨ, ਵਾਈਟ, ਰੋਜ਼ ਗੋਲਡ ਅਤੇ ਸਫਾਇਰ ਬਲੈਕ ਕਲਰ ''ਚ ਪੇਸ਼ ਹੋਏ ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ 1.32mm ਪਤਲਾ ਹੋਣਾ ਹੈ। ਕੰਪਨੀ ਨੇ ਅਜੇ ਇਸ ਸਮਾਰਟਫੋਨ ਦੀ ਕੀਮਤ ਅਤੇ ਉਪਲੱਬਧਤਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। 
ਜ਼ੋਪੋ ਫਲੈਸ਼ ਜੀ5 ਪਲੱਸ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 5.5-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ 1920x1080 ਪਿਕਸਲ ਦੇ ਨਾਲ ਦਿੱਤੀ ਗਈ ਹੈ। ਇਹ ਇਕ ਡੁਅਲ 2.5ਡੀ ਗਲਾਸ ਪੈਨਲ ਹੈ। ਇਸ ਤੋਂ ਇਲਾਵਾ ਇਸ ਵਿਚ 2.5ਡੀ ਗਲਾਸ ਕਵਰ ਇਸ ਦੇ ਬੈਕ ''ਚ ਵੀ ਦਿੱਤਾ ਗਿਆ ਹੈ। ਫੋਨ ''ਚ 2ਜੀ.ਬੀ. ਰੈਮ ਅਤੇ 16ਜੀ.ਬੀ. ਇੰਟਰਨਲ ਸਟੋਰੇਜ ਦੇ ਨਾਲ 64-ਬਿਟ ਦਾ ਆਕਟਾ-ਕੋਰ MT6753 ਪ੍ਰੋਸੈਸਰ ਵੀ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ ਫੋਨ ''ਚ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਐਂਡਰਾਇਡ 6.0 ਮਾਰਸ਼ਮੈਲੋ ''ਤੇ ਚੱਲਣ ਵਾਲੇ ਜ਼ੋਪੋ ਫਲੈਸ਼ ਜੀ5 ਪਲੱਸ ਸਮਾਰਟਫੋਨ ''ਚ 2800 ਐੱਮ.ਏ.ਐੱਚ. ਦੀ ਬੈਟਰੀ ਦੇ ਨਾਲ ਇਕ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ।