ਇਹ ਹੈ 2-in-1 ਵਾਇਰਲੈੱਸ ਹੈੱਡਫੋਨ, ਜਾਣੋ ਕੀਮਤ ਤੇ ਫੀਚਰਜ਼

08/24/2019 1:20:25 PM

ਗੈਜੇਟ ਡੈਸਕ– ਬਾਜ਼ਾਰ ’ਚ ਕਈ ਤਰ੍ਹਾਂ ਦੇ ਵਾਇਰਲੈੱਸ ਹੈੱਡਫੋਨ, ਈਅਰਬਡਸ ਅਤੇ ਨੈੱਕਬੈਂਡ ਹੋਣਗੇ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਵਾਇਰਲੈੱਸ ਬਲੂਟੁੱਥ ਹੈੱਡਫੋਨ ਬਾਰੇ ਦੱਸਣ ਜਾ ਰਹੇ ਹਾਂ ਜਿਸ ਬਾਰੇ ਤੁਸੀਂ ਸ਼ਾਇਦ ਹੀ ਜਾਣਦੇ ਹੋਵੇਗੇ। ਫਰਾਂਸ ਦੀ ਕੰਪਨੀ Zoook ਨੇ ਭਾਰਤ ’ਚ ਆਪਣਾ ਇਕ ਨਵਾਂ ਬਲੂਟੁੱਥ ਹੈੱਡਫੋਨ JAZZ DUO ਪੇਸ਼ ਕੀਤਾ ਹੈ ਜਿਸ ਵਿਚ ਬਲੂਟੁੱਥ ਸਪੀਕਰ ਵੀ ਦਿੱਤਾ ਗਿਆ ਹੈ। ਅਜਿਹੇ ’ਚ ਤੁਹਾਨੂੰ ਹੈੱਡਫੋਨ ’ਚ ਹੀ ਬਲੂਟੁੱਥ ਸਪੀਕਰ ਦਾ ਮਜ਼ਾ ਮਿਲੇਗਾ। ਆਓ ਜਾਣਦੇ ਹਾਂ ਇਸ ਹੈੱਡਫੋਨ ਬਾਰੇ ਵਿਸਤਾਰ ਨਾਲ...

ਕੀਮਤ ਤੇ ਫੀਚਰਜ਼
ਇਸ ਹੈੱਡਫੋਨ ਦੀ ਸਭ ਤੋਂ ਵੱਡੀ ਖਾਸੀਅਤ ਹੀ ਇਹ ਹੈ ਕਿ ਇਸ ਵਿਚ ਹੈੱਡਫੋਨ ਦੇ ਨਾਲ-ਨਾਲ ਤੁਹਾਨੂੰ ਸਪੀਕਰ ਵੀ ਮਿਲ ਰਿਹਾ ਹੈ। ਹੈੱਡਫੋਨ ਨੂੰ ਸਪੀਕਰ ’ਚ ਬਦਲਣ ਲਈ ਤੁਹਾਨੂੰ ਇਕ ਐਪ ਦੀ ਲੋੜ ਪਵੇਗੀ। ਜ਼ੂਕ ਦੇ ਇਸ ਹੈੱਡਫੋਨ ’ਚ ਫੋਨ ’ਤੇ ਗੱਲ ਕਰਨ ਲਈ ਇਨ-ਬਿਲਟ ਮਾਈਕ ਮਿਲੇਗਾ। ਇਸ ਤੋਂ ਇਲਾਵਾ ਇਸ ਵਿਚ ਆਕਸ ਕੇਬਲ ਦਾ ਵੀ ਸਪੋਰਟ ਹੈ। ਅਜਿਹੇ ’ਚ ਤੁਸੀਂ 3.5mm ਹੈੱਡਫੋਨ ਜੈੱਕ ਨਾਲ ਵੀ ਇਸ ਨੂੰ ਇਸਤੇਮਾਲ ਕਰ ਸਕੋਗੇ। 

ਇਸ ਵਿਚ ਮੈਮਰੀ ਕਾਰਡ ਦਾ ਵੀ ਸਪੋਰਟ ਹੈ। ਜ਼ੂਕ ਦੇ ਇਸ ਹੈੱਡਫੋਨ ’ਚ 300mAh ਦੀ ਬੈਟਰੀ ਹੈ ਜਿਸ ਨੂੰ ਲੈ ਕੇ ਕੰਪਨੀ ਨੇ ਹੈੱਡਫੋਨ ਮੋਡ ’ਚ 8-15 ਘੰਟੇ ਦਾ ਅਤੇ ਸਪੀਕਰ ਮੋਡ ’ਚ 2-4 ਘੰਟੇ ਤਕ ਦੇ ਬੈਕਅਪ ਦਾ ਦਾਅਵਾ ਕੀਤਾ ਹੈ। ਇਸ ਵਿਚ FM ਰੇਡੀਓ ਵੀ ਹੈ। ਜ਼ੂਕ ਦੇ ਇਸ ਅਨੋਖੇ ਹੈੱਡਫੋਨ ਦੀ ਕੀਮਤ 1,399 ਰੁਪਏ ਹੈ ਅਤੇ ਇਸ ਦੀ ਵਿਕਰੀ ਆਫਲਾਈਨ ਅਤੇ ਆਨਲਾਈਨ ਸਟੋਰਾਂ ’ਤੇ ਹੋ ਰਹੀ ਹੈ।