ਜ਼ੂਮ ਵੀਡੀਓ ਕਮਿਊਨੀਕੇਸ਼ਨ ਨੇ ਅਲੈਕਸ ਸਟੋਮੈਸ ਨੂੰ ਕੀਤਾ ਸਲਾਹਕਾਰ ਨਿਯੁਕਤ

04/10/2020 12:07:06 AM

ਗੈਜੇਟ ਡੈਸਕ—ਗੂਗਲ ਨੇ ਸੁਰੱਖਿਆ ਦੇ ਮੱਦੇਨਜ਼ਰ ਵੀਡੀਓ ਕਾਨਫ੍ਰੈਂਸਿੰਗ ਜ਼ੂਮ (Zoom) ਐਪ 'ਤੇ ਬੈਨ ਲੱਗਾ ਦਿੱਤਾ ਹੈ ਜਿਸ ਤੋਂ ਬਾਅਦ ਉਲਝਣ 'ਚ ਪਈ ਜ਼ੂਮ ਵੀਡੀਓ ਕਮਿਊਨੀਕੇਸ਼ਨ ਸਾਫਟਵੇਅਰ ਕੰਪਨੀ ਨੇ ਵੱਡਾ ਫੈਸਲਾ ਲਿਆ ਹੈ। ਜ਼ੂਮ ਨੇ ਫੇਸਬੁੱਕ ਦੇ ਫੋਰਮਰ ਸਕਿਓਰਟੀ ਚੀਫ ਅਲੈਕਸ ਸਟੈਮੋਸ (Alex Stamos) ਨੂੰ ਸਲਾਹਕਾਰ ਨਿਯੁਕਤ ਕੀਤਾ ਹੈ। ਅਲੈਕਸ ਹੁਣ ਕੰਪਨੀ 'ਚ ਸੇਫਟੀ ਅਤੇ ਪ੍ਰਾਈਵੇਸੀ ਨਾਲ ਜੁੜੇ ਮੁੱਦਿਆਂ 'ਤੇ ਸਲਾਹਕਾਰ ਦੇ ਰੂਪ 'ਚ ਕੰਮ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਨੂੰ ਗੂਗਲ ਨੇ ਆਪਣੇ ਕਰਮਚਾਰੀਆਂ ਨੂੰ ਕਿਹਾ ਸੀ ਕਿ ਹੁਣ ਉਹ ਜ਼ੂਮ ਦੇ ਡੈਸਕਟਾਪ ਵਰਜ਼ਨ ਨੂੰ ਕਾਰਪੋਰੇਟ ਕੰਮ ਲਈ ਯੂਜ਼ ਨਹੀਂ ਕਰੇ ਸਕਦੇ ਅਤੇ ਇਸ 'ਤੇ ਬੈਨ ਲੱਗਾ ਦਿੱਤਾ ਗਿਆ ਹੈ।

ਗੂਗਲ ਦੀ ਸਕਿਓਰਟੀ ਟੀਮ ਨੂੰ ਕਿਹਾ ਐਪ ਨਾਲ ਡਾਟਾ ਨੂੰ ਹੈ ਖਤਰਾ
ਗੂਗਲ ਦੀ ਸਕਿਓਰਟੀ ਟੀਮ ਨੇ ਦੱਸਿਆ ਕਿ ਜ਼ੂਮ ਐਪ ਸਾਡੀ ਸੁਰੱਖਿਆ ਮਾਨਕਾਂ 'ਤੇ ਖਰੀ ਨਹੀਂ ਉਤਰੀ ਹੈ। ਇਸ ਨਾਲ ਸਾਡੇ ਮਹਤੱਵਪੂਰਨ ਡਾਟਾ ਨੂੰ ਖਤਰਾ ਹੈ।

ਨਾਸਾ ਅਤੇ ਸਪੇਸ ਐਕਸ ਵੀ ਹੈ ਜ਼ੂਮ ਐਪ ਦੇ ਵਿਰੁੱਧ
ਨਾਸਾ ਅਤੇ ਸਪੇਸ ਐਕਸ ਵਰਗੀਆਂ ਕੰਪਨੀਆਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਜ਼ੂਮ ਐਪ ਦਾ ਇਸਤੇਮਾਲ ਕਰਨ ਤੋਂ ਮਨ੍ਹਾ ਕੀਤਾ ਹੈ। ਇਸ ਤੋਂ ਇਲਾਵਾ ਸਪੇਸ ਐਕਸ ਨੇ ਤਾਂ ਇਸ ਐਪ 'ਤੇ ਮੁਕੱਦਮਾ ਕਰਨ ਦਾ ਵੀ ਸੋਚ ਲਿਆ ਹੈ।

ਤਾਈਵਾਨ ਅਤੇ ਜਰਮਨੀ 'ਚ ਲੱਗਿਆ ਜ਼ੂਮ ਐਪ ਦੀ ਵਰਤੋਂ ਰੋਕ
ਕੈਲੀਫੋਰਨੀਆ ਦੇ ਬਰਕਲੇ ਹਾਈ ਸਕੂਲ (Berkeley High School) ਦੇ ਇਕ ਬੁਲਾਰੇ ਨੇ ਕਿਹਾ ਕਿ ਕੁਝ ਦਿਨਾਂ ਲਈ ਇਸ ਐਪ ਨੂੰ ਯੂਜ਼ ਨਾ ਕਰਨ ਦੀ ਸਲਾਹ ਦਿੱਤੀ ਹੈ। ਇਸ ਦੌਰਾਨ ਇਹ ਪਤਾ ਲੱਗ ਜਾਵੇਗਾ ਕਿ ਇਹ ਐਪ ਲੋਕਾਂ ਦੇ ਡਾਟਾ ਨੂੰ ਕਿਸ ਤਰ੍ਹਾਂ ਹੈਂਡਲ ਕਰ ਰਹੀ ਹੈ। ਇਸ ਤੋਂ ਪਹਿਲਾਂ ਤਾਈਵਾਨ ਅਤੇ ਜਰਮਨੀ 'ਚ ਜ਼ੂਮ ਐਪ ਦੀ ਵਰਤੋਂ 'ਤੇ ਰੋਕ ਲੱਗਾ ਦਿੱਤੀ ਗਈ ਹੈ।

ਆਖਿਰ ਕਿਉਂ ਇੰਨੇ ਵਿਵਾਦਾਂ 'ਚ ਫਸੀ ਜ਼ੂਮ ਐਪ
ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਲਾਕਡਾਊਨ ਦੇ ਚੱਲਦੇ ਜ਼ੂਮ ਐਪ ਦੀ ਯੂਜ਼ੇਸ ਦੀ 'ਚ ਕਾਫੀ ਵਾਧਾ ਹੋਇਆ ਹੈ। ਲੋਕ ਇਸ ਐਪ ਰਾਹੀਂ ਘਰ ਹੀ ਬੈਠੇ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਕੰਮ ਕਰ ਰਹੇ ਹਨ ਪਰ ਹੁਣ ਇਸ ਐਪ 'ਤੇ ਸਾਰੀਆਂ ਪ੍ਰਮੁੱਖ ਕੰਪਨੀਆਂ ਨੇ ਸਵਾਲ ਖੜ੍ਹੇ ਕਰ ਦਿੱਤੇ ਹਨ। ਮੰਨਿਆ ਜਾ ਰਿਹਾ ਹੈ ਕਿ ਜ਼ੂਮ ਐਪ 'ਚ ਐਂਡ-ਟੂ-ਐਂਡ ਐਨਕ੍ਰਿਪਸ਼ਨ ਫੀਚਰ ਨਹੀਂ ਦਿੱਤਾ ਗਿਆ ਹੈ ਜਿਸ ਕਾਰਣ ਇਸ ਐਪ ਰਾਹੀਂ ਮੀਟਿੰਗ ਕਰਨ ਨਾਲ ਡਾਟਾ ਲੀਕ ਹੋ ਸਕਦਾ ਹੈ ਅਤੇ ਇਹ ਸੇਫ ਨਹੀਂ ਹੈ।


Karan Kumar

Content Editor

Related News