Ziox Astra Colors 4G ਲਾਂਚ, ਜਾਣੋ ਕੀਮਤ ''ਤੇ ਫੀਚਰਜ਼
Wednesday, May 10, 2017 - 06:54 PM (IST)

ਜਲੰਧਰ- Ziox ਮੋਬਾਇਲ ਨੇ ਆਪਣੀ ਐਸਟਰਾ ਸੀਰੀਜ਼ ਦਾ ਨਵਾਂ ਸਮਾਰਟਫੋਨ ''ਐਸਟਰਾ ਕਲਰਸ 4ਜੀ'' ਲਾਂਚ ਕਰ ਦਿੱਤਾ ਹੈ। ਇਹ ਡਿਵਾਇਸ ਸ਼ੈਂਪੇਨ ਅਤੇ ਬਲੈਕ ਕਲਰ ਵੇਰੀਅੰਟ ''ਚ ਉਪਲੱਬਧ ਹੈ। ਇਹ ਫੋਨ ਦੇਸ਼ ਭਰ ਦੇ ਈ-ਰਿਟੇਲ ਅਤੇ ਰਿਟੇਲ ਸਟੋਰ ''ਤੇ 12 ਮਹੀਨੇ ਦੀ ਵਾਰੰਟੀ ਦੇ ਨਾਲ ਮਿਲੇਗਾ।
ਜ਼ਿਓਕਸ ਐਸਟਰਾ ਕਲਰਸ 4ਜੀ ''ਚ 5-ਇੰਚ ਦੀ ਐੱਚ.ਡੀ. ਆਈ.ਪੀ.ਐੱਸ. ਡਿਸਪਲੇ ਹੈ ਜੋ 2.5ਡੀ ਕਰਵ ਗਲਾਸ ਦੇ ਨਾਲ ਆਉਂਦੀ ਹੈ। ਇਸ ਫੋਨ ''ਚ 1.3 ਗੀਗਾਹਰਟਜ਼ ਕਵਾਡ-ਕੋਰ ਪਰੋਸੈਸਰ ਦਿੱਤਾ ਗਿਆ ਹੈ। ਫੋਨ ''ਚ 1ਜੀ.ਬੀ. ਰੈਮ ਹੈ। ਇਨਬਿਲਟ ਸਟੋਰੇਜ 8ਜੀ.ਬੀ. ਹੈ। ਇਹ ਡਿਵਾਇਸ 4ਜੀ ਵੀ.ਓ.ਐੱਲ.ਟੀ.ਈ./ਵੀ.ਆੀ.ਐੱਲ.ਟੀ.ਈ. ਸਪੋਰਟ ਕਰਦਾ ਹੈ।
ਫੋਨ ''ਚ ਡਿਊਲ ਐੱਲ.ਈ.ਡੀ. ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਫੋਨ ''ਚ ਸੈਲਪੀ ਅਤੇ ਵੀਡੀਓ ਚੈਟ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਫੋਨ ''ਚ 4ਜੀ ਵੀ.ਓ.ਐੱਲ.ਟੀ.ਈ. ਤੋਂ ਇਲਾਵਾ ਵਾਈ-ਫਾਈ, ਬਲੂਟੂਥ, ਐੱਫ.ਐੱਮ. ਰੇਡੀਓ ਅਤੇ ਯੂ.ਐੱਸ.ਬੀ. ਵਰਗੇ ਫੀਚਰ ਹਨ। ਐਸਟਰਾ ਕਲਰਸ 4ਜੀ ਐਂਡਰਾਇਡ 6.0 ਮਾਰਸ਼ਮੈਲੋ ''ਤੇ ਚੱਲਦਾ ਹੈ। ਫੋਨ ਨੂੰ ਪਾਵਰ ਦੇਣ ਲਈ 4000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਨ 21 ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ। ਇਸ ਫੋਨ ''ਚ ਐਮਰਜੈਂਸੀ ''ਚ ਸੁਰੱਖਿਆ ਦੇ ਲਿਹਾਜ ਨਾਲ ਐੱਸ.ਓ.ਐੱਸ. ਫੀਚਰ ਦਿੱਤਾ ਗਿਆ ਹੈ।