13MP ਰੀਅਰ ਕੈਮਰਾ ਤੇ 4000mAh ਦੀ ਵੱਡੀ ਬੈਟਰੀ ਨਾਲ ਆਸੁਸ ਜ਼ੈੱਨਫੋਨ ਮੈਕਸ ਐੱਮ1 ਲਾਂਚ

10/18/2018 10:11:20 AM

ਗੈਜੇਟ ਡੈਸਕ- ਸਮਾਰਟਫੋਨ ਨਿਰਾਮਾਤਾ ਕੰਪਨ ਆਸੁਸ ਨੇ ਅੱਜ ਬੁੱਧਵਾਰ ਨੂੰ ਭਾਰਤ 'ਚ ਆਪਣਾ ਅਫੋਰਡੇਬਲ ਸਮਾਰਟਫੋਨ ਲਾਂਚ ਕੀਤਾ । ਕੰਪਨੀ ਨੇ ਭਾਰਤ 'ਚ ਆਸੁਸ ਜ਼ੈੱਨਫੋਨ ਮੈਕਸ ਐੱਮ1 ਨੂੰ 8,999 ਰੁਪਏ ਰੱਖੀ ਗਈ ਹੈ। ਫੇਸਟਿਵਲ ਸੀਜ਼ਨ 'ਚ ਇਹ ਸਮਾਰਟਫੋਨ  7,999 ਰੁਪਏ 'ਚ ਮਿਲੇਗਾ। ਆਸੁਸ ਦੇ ਇਹ ਦੋਨਾਂ ਸਮਾਰਟਫੋਨ ਈ-ਕਾਮਰਸ ਸਾਈਟ ਫਲਿਪਕਾਰਟ ਐਕਸਕਲੂਸਿਵ ਹਨ। ਇਹ ਫੋਨ ਘੱਟ ਕੀਮਤ 'ਚ ਚੰਗੇ ਸਮਾਰਟਫੋਨ ਖੋਜ ਰਹੇ ਕਸਟਮਰਸ ਲਈ ਸ਼ਾਨਦਾਰ ਆਪਸ਼ਨ ਹੋ ਸਕਦੀ।

ਆਸੁਸ ਜ਼ੈੱਨਫੋਨ ਮੈਕਸ ਐੱਮ1 : ਸਪੈਸੀਫਿਕੇਸ਼ਨਸ 
ਜ਼ੈੱਨਫੋਨ ਮੈਕਸ ਏਮ1 'ਚ 5.45 ਇੰਚ ਐੱਚ. ਡੀ+ ਡਿਸਪਲੇਅ ਹੈ ਜਿਸ ਦਾ ਆਸਪੇਕਟ ਰੇਸ਼ਿਓ 18:9 ਹੈ। ਡਿਵਾਈਸ 'ਚ ਕਵਾਡ-ਕੋਰ ਕੁਆਲਕਾਮ ਸਨੈਪਡ੍ਰੈਗਨ 430 ਪ੍ਰਸੈਸਰ ਹੈ। ਹੈਂਡਸੈੱਟ 'ਚ 3 ਜੀ. ਬੀ ਰੈਮ ਤੇ 32 ਜੀਬੀ ਇਨਬਿਲਟ ਸਟੋਰੇਜ ਹੈ ਜਿਸ ਨੂੰ ਮਾਈਕ੍ਰੋ ਐੱਸ ਡੀ ਨਾਲ 256 ਜੀ. ਬੀ ਤੱਕ ਵਧਾ ਸਕਦੇ ਹਨ। ਇਹ ਡਿਵਾਈਸ ਐਂਡਰਾਇਡ ਓਰੀਓ ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ।

ਕੈਮਰੇ ਦੀ ਗੱਲ ਕਰੀਏ ਤਾਂ ਜ਼ੈੱਨਫੋਨ ਮੈਕਸ ਐੱਮ1 'ਚ ਅਪਰਚਰ ਐੱਫ/2.0 ਦੇ ਨਾਲ 13 ਮੈਗਾਪਿਕਸਲ ਰੀਅਰ ਕੈਮਰਾ ਹੈ। ਸੈਲਫੀ ਤੇ ਵਿਡੀਓ ਕਾਲਿੰਗ ਲਈ ਅਪਰਚਰ ਐੱਫ/2.2 ਦੇ ਨਾਲ 8 ਮੈਗਾਪਿਕਸਲ ਫਰੰਟ ਕੈਮਰਾ ਹੈ। ਦੋਵੇ ਕੈਮਰੇ ਐੱਲ. ਈ. ਡੀ ਫਲੈਸ਼ ਦੇ ਨਾਲ ਆਉਂਦੇ ਹਨ। 

ਸਮਾਰਟਫੋਨ 'ਚ 4000mAh ਬੈਟਰੀ ਹੈ ਜੋ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ।  ਡਿਵਾਈਸ 'ਚ ਕੁਨੈੱਕਟੀਵਿਟੀ ਲਈ 4ਜੀ ਵੀ. ਓ. ਐੱਲ. ਟੀ. ਈ ਸਪੋਰਟ ਮਿਲਦੀ ਹੈ। ਡਿਵਾਈਸ 'ਚ ਡਿਊਲ ਸਿਮ ਕਾਰਡ ਤੇ ਅਲਗ ਤੋਂ ਮਾਈਕ੍ਰੋ ਐੱਸ. ਡੀ ਕਾਰਡ ਸਲਾਟ ਮਿਲਦਾ ਹੈ। ਮੈਕਸ ਐੱਮ1 'ਚ ਰੀਅਰ 'ਤੇ ਇਕ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।