ਜੈਪ ਨੇ 1699 ਰੁਪਏ ਦੀ ਕੀਮਤ ''ਚ ਪੇਸ਼ ਕੀਤਾ ਵਾਟਰਪਰੂਫ ਬਲੂਟੁੱਥ ਸਪੀਕਰ

12/13/2018 2:27:15 PM

ਗੈਜੇਟ ਡੈਸਕ- ਲਾਈਫਸਟਾਈਲ ਪ੍ਰੇਰਿਤ ਡਿਜ਼ਾਈਨ ਅਤੇ ਇਨੋਵੇਟਿਵ ਟੈਕਨਾਲਜੀ ਨਾਲ ਭਰਪੂਰ ਪ੍ਰਾਡਕਟਸ ਲਈ ਮਸ਼ਹੂਰ ਤਕਨੀਕੀ ਕੰਪਨੀ-ਜੈਪ ਨੇ ਆਪਣਾ ਵਾਟਰਪਰੂਫ ਬਲੂਟੁੱਥ ਸਪੀਕਰ-ਐਕਵਾ ਲਾਂਚ ਕੀਤਾ। ਜੈਪ ਐਕਵਾ ਦਾ ਇੰਟੀਰੀਅਰ ਰਬਰ ਨਾਲ ਨਿਰਮਿਤ ਹੈ। ਇਸ ਤੋਂ ਇਹ ਝੱਟਕਿਆਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੈ। ਵਾਟਰਪਰੂਫ ਫੀਚਰ ਦੇ ਨਾਲ ਤਿਆਰ ਐਕਵਾ 'ਚ ਇਕ ਰੀਮੂਵੇਬਲ ਸਕਸ਼ਨ ਕੱਪ ਹੈ,  ਜਿਸ ਨੂੰ ਮੀਂਹ ਦੇ ਦੌਰਾਨ ਵਰਤੋਂ 'ਚ ਲਿਆਇਆ ਜਾਂਦਾ ਹੈ। 

ਇਸ ਹੈਂਡੀ ਡਿਵਾਈਸ ਨੂੰ ਅੰਤਰਾਸ਼ਟਰੀ ਪੱਧਰ 'ਤੇ IP67 ਰੇਟਿੰਗ ਮਿਲੀ ਹੈ। ਇਸ ਦਾ ਮਤਲੱਬ ਇਹ ਹੈ ਕਿ ਇਹ ਪਾਣੀ, ਝੱਟਕਿਆਂ, ਬਰਫ ਤੇ ਧੂੜ ਤੋਂ 100 ਫੀਸਦੀ ਸੁਰੱਖਿਅਤ ਹੈ। ਐਕਵਾ ਨੂੰ ਖਾਸ ਤੌਰ 'ਤੇ ਕਾਫ਼ੀ ਮਜਬੂਤ ਬਣਾਇਆ ਗਿਆ ਹੈ ਤੇ ਇਸ ਨੂੰ ਕੈਰਾਬਿਨੇਰ ਕਲਿੱਪ ਦੇ ਰਾਹੀਂ ਕਿਤੇ ਵੀ ਲੈ ਜਾਇਆ ਜਾ ਸਕਦਾ ਹੈ। ਐਕਵਾ ਆਊਟਡੋਰ ਪਾਰਟੀ, ਮੀਂਹ, ਪੂਲ ਸਾਈਡ ਪਾਰਟੀ, ਗਰੁੱਪ ਕੈਪਿੰਗ ਲਈ ਬਿਲਕੁਲ ਸਮਰੱਥ ਹੈ।

ਜੈਪ ਐਕਵਾ IOS ਐਂਡ੍ਰਾਇਡ ਤੇ ਵਿੰਡੋਜ਼ ਡਿਵਾਈਸਿਜ਼ ਦੇ ਨਾਲ ਆਸਾਨੀ ਨਾਲ ਤਾਲਮੇਲ ਬਣਿਆ ਸਕਦਾ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਐਕਵਾ 'ਚ ਇਕ ਸ਼ਕਤੀਸ਼ਾਲੀ ਬੈਟਰੀ ਲੱਗੀ ਹੈ, ਜਿਸ ਨੂੰ ਇਕ ਵਾਰ ਪੂਰੀ ਤਰ੍ਹਾਂ ਚਾਰਜ ਕਰਨ 'ਤੇ ਇਹ 6 ਘੰਟੇ ਦਾ ਪਲੇਟਾਈਮ ਦਿੰਦਾ ਹੈ। ਐਕਵਾ ਸੰਗੀਤ ਦਾ ਆਨੰਦ ਲੈਣ ਦੇ ਨਾਲ-ਨਾਲ ਫੋਨਜ਼ ਕਾਲਸ ਦਾ ਜਵਾਬ ਦੇਣ ਲਈ ਵੀ ਵਰਤੋਂ 'ਚ ਲਿਆਇਆ ਜਾ ਸਕਦਾ ਹੈ। ਇਸ 'ਚ ਇਕ ਸ਼ਕਤੀਸ਼ਾਲੀ ਬਿਲਟ-ਇਨ ਮਾਇਕ੍ਰੋਫੋਨ ਹੈ ਜੋ 33 ਫੁੱਟ ਦੀ ਦੂਰੀ ਤੱਕ ਡਿਵਾਈਸ ਦੇ ਨਾਲ ਸੰਪਰਕ ਬਣਾਏ ਰੱਖ ਸਕਦਾ ਹੈ।

ਜੈਪ ਐਕਵਾ360 ਡਿਗਰੀ ਹਾਈ ਡੈਫਿਨੇਸ਼ਨ ਸਰਾਊਂਡ ਸਾਊਂਡ ਦੇ ਗੁਣਾਂ ਨਾਲ ਲੈਸ ਹੈ। ਇਹ 3.0 ਬਲੂਟੁੱਥ ਟੈਕਨਾਲੌਜੀ ਨਾਲ ਲੈਸ ਹੈ। ਜੋ ਇਸ ਨੂੰ ਤੁਹਾਡੇ ਸਮਾਰਟਫੋਨ ਟੈਬਲੇਟ ਜਾਂ ਫਿਰ ਕੰਪਿਊਟਰ ਨਾਲ 6 ਸੈਕਿੰਡ ਤੋਂ ਵੀ ਘੱਟ ਸਮੇਂ 'ਚ ਅਸਾਨੀ ਨਾਲ ਕੁਨੈੱਕਟ ਕਰਨ ਦੀ ਆਜ਼ਾਦੀ ਦਿੰਦਾ ਹੈ। ਜੈਪ ਐਕਵਾ ਦੀ ਕੀਮਤ 1699 ਰੁਪਏ ਹੈ ਤੇ ਇਸ ਨੂੰ ਅਮੈਜ਼ਾਨ, ਜੈਪ ਡਾਟ ਕਾਮ ਤੋਂ ਖਰੀਦਿਆ ਜਾ ਸਕਦਾ ਹੈ।