ਹੁਣ YouTube ਲਿਆਈ Tiktok ਵਰਗੀ ਐਪ

09/15/2020 12:08:22 PM

ਗੈਜੇਟ ਡੈਸਕ– ਟਿਕਟੌਕ ਬੈਨ ਹੋਣ ਤੋਂ ਬਾਅਦ ਬਾਅਦ ਭਾਰਤ ’ਚ ਇਕ ਤੋਂ ਬਾਅਦ ਇਕ ਕਈ ਸ਼ਾਰਟ ਵੀਡੀਓ ਮੇਕਿੰਗ ਐਪਸ ਲਾਂਚ ਹੋਈਆਂ। ਟਿਕਟੌਕ ਬੈਨ ਨੂੰ ਕਈ ਟੈੱਕ ਕੰਪਨੀਆਂ ਨੇ ਇਕ ਮੌਕੇ ਦੇ ਤੌਰ ’ਤੇ ਲਿਆ। ਹਾਲਾਂਕਿ, ਕਿਸੇ ਨੂੰ ਟਿਕਟੌਕ ਵਰਗੀ ਪ੍ਰਸਿੱਧੀ ਨਹੀਂ ਮਿਲੀ। ਇਸੇ ਕੜੀ ’ਚ ਹੁਣ ਯੂਟਿਊਬ ਨੇ ਵੀ ਟਿਕਟੌਕ ਵਰਗਾ ਸ਼ਾਰਟ ਵੀਡੀਓ ਮੇਕਿੰਗ ਪਲੇਟਫਾਰਮ ‘Shorts’ ਭਾਰਤ ’ਚ ਲਾਂਚ ਕਰ ਦਿੱਤਾ ਹੈ। ਯੂਟਿਊਬ ਦੇ ਸ਼ਾਰਟ ਪਲੇਟਫਾਰਮ ’ਤੇ ਟਿਕਟੌਕ ਦੀ ਤਰ੍ਹਾਂ ਹੀ ਛੋਟੀਆਂ-ਛੋਟੀਆਂ ਵੀਡੀਓਜ਼ ਬਣਾਈਆਂ ਜਾ ਸਕਣਗੀਆਂ। ਨਾਲ ਹੀ ਇਨ੍ਹਾਂ ਦੀ ਐਡਿਟਿੰਗ ਕਰਕੇ ਯੂਟਿਊਬ ਦੇ ਲਾਇਸੰਸ ਵਾਲੇ ਗਾਣਿਆਂ ਨੂੰ ਜੋੜਿਆ ਜਾ ਸਕੇਗਾ। 

ਕੀ ਯੂਟਿਊਬ ਨੂੰ ਮਿਲੇਗਾ ਆਪਣੇ ਵੱਡੇ ਯੂਜ਼ਰਬੇਸ ਦਾ ਫਾਇਦਾ
ਟਿਕਟੌਕ ਭਾਰਤ ’ਚ ਕਾਫੀ ਪ੍ਰਸਿੱਧ ਸ਼ਾਰਟ ਵੀਡੀਓ ਐਪ ਸੀ। ਭਾਰਤ ਟਿਕਟੌਕ ਐਪ ਇਸਤੇਮਾਲ ਕਰਨ ਵਾਲੇ ਟਾਪ ਦੇਸ਼ਾਂ ’ਚ ਸ਼ਾਮਲ ਸੀ। ਇਸ ਵੀਡੀਓ ਐਪ ਦੇ ਭਾਰਤ ’ਚ ਕਰੀਬ 20 ਕਰੋੜ ਯੂਜ਼ਸ ਸਨ। ਉਥੇ ਹੀ ਯੂਟਿਊਬ ਦੇ ਭਾਰਤ ’ਚ ਐਕਟਿਵ ਯੂਜ਼ਰਸ ਦੀ ਗਿਣਤੀ 30.8 ਕਰੋੜ ਹੈ। ਇਹ ਗਿਣਤੀ ਟਿਕਟੌਕ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ ਪਰ ਇਸ ਲਈ ਯੂਟਿਊਬ ਨੂੰ ਆਪਣੇ ਸਾਰੇ ਯੂਜ਼ਰਸ ਨੂੰ YouTube Shorts ’ਤੇ ਲਿਆਉਣਾ ਹੋਵੇਗਾ ਜੋ ਕਿ ਆਸਾਨ ਕੰਮ ਨਹੀਂ ਹੋਣ ਵਾਲਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫੇਸਬੁੱਕ ਵਲੋਂ ਟਿਕਟੌਕ ਦੀ ਟੱਕਰ ’ਚ ਇੰਸਟਾਗ੍ਰਾਮ ਦਾ Reels ਫੀਚਰ ਲਿਆਇਆ ਗਿਆ ਸੀ। ਹਾਲਾਂਕਿ, ਇੰਸਟਾਗ੍ਰਾਮ ਦਾ Reels ਫੀਚਰ ਵੀ ਟਿਕਟੌਕ ਦੀ ਤਰ੍ਹਾਂ ਭਾਰਤ ’ਚ ਪ੍ਰਸਿੱਧ ਨਹੀਂ ਹੋ ਸਕਿਆ। ਫੇਸਬੁੱਕ ਵਲੋਂ ਹੁਣ ਟਿਕਟੌਕ ਦੀ ਟੱਕਰ ’ਚ ਲਾਸੋ ਫੀਚਰ ਲਿਆਇਆ ਜਾ ਰਿਹਾ ਹੈ। 

ਕਿਉਂ ਟਿਕਟੌਕ ਵਰਗੀ ਨਹੀਂ ਮਿਲ ਰਹੀ ਸਫਲਤਾ
ਟਿਕਟੌਕ ਦੀ ਟੱਕਰ ’ਚ ਪੇਸ਼ ਕੀਤੇ ਗਏ ਕਿਸੇ ਵੀ ਐਪ ਨੂੰ ਟਿਕਟੌਕ ਵਰਗੀ ਸਫਲਤਾ ਨਹੀਂ ਮਿਲੀ। ਇਸ ਦਾ ਇਕ ਕਾਰਨ ਖ਼ਰਾਬ ਯੂਜ਼ਰ ਇੰਟਰਫੇਸ ਨੂੰ ਮੰਨਿਆ ਗਿਆ ਹੈ। ਨਾਲ ਹੀ ਕਿਸੇ ਵੀ ਐਪ ’ਚ ਟਿਕਟੌਕ ਵਰਗਾ ਯੂਜ਼ਰ ਐਕਸਪੀਰੀਅੰਸ ਨਹੀਂ ਮਿਲਿਆ। ਸਧਾਰਣ ਸ਼ਬਦਾਂ ’ਚ ਕਹੀਏ ਤਾਂ ਟਿਕਟੌਕ ਦੇ ਬਦਲ ਦੇ ਤੌਰ ’ਤੇ ਪੇਸ਼ ਕੀਤੇ ਗਏ ਸ਼ਾਰਟ ਵੀਡੀਓ ਮੇਕਿੰਗ ਪਲੇਟਫਾਰਮ ’ਤੇ ਟਿਕਟੌਕ ਤਰ੍ਹਾਂ ਵੀਡੀਓ ਦੀ ਐਡਿਟਿੰਗ ਅਤੇ ਸ਼ੇਅਰਿੰਗ ਦਾ ਆਪਸ਼ਨ ਨਹੀਂ ਦਿੱਤਾ ਗਿਆ। ਟਿਕਟੌਕ ਦੀ ਟੱਕਰ ’ਚ ਪੇਸ਼ ਕੀਤੇ ਗਏ ਸਾਰੇ ਐਪਸ ਵਿਖਣ ’ਚ ਬਿਲਕੁਲ ਟਿਕਟੌਕ ਵਰਗੇ ਸਨ ਪਰ ਯੂਜ਼ਰ ਨੂੰ ਟਿਕਟੌਕ ਵਰਗਾ ਅਨੁਭਵ ਨਹੀਂ ਮਿਲਿਆ। 

Rakesh

This news is Content Editor Rakesh