YouTube ਨੇ ਕੀਤੀ ਚਿਲਡਰਨ ਪ੍ਰਾਈਵੇਸੀ ਲਾਅ ਦੀ ਉਲੰਘਣਾ, ਲੱਗਾ 1420 ਕਰੋੜ ਰੁਪਏ ਦਾ ਜੁਰਮਾਨਾ

09/02/2019 10:36:45 AM

ਗੈਜੇਟ ਡੈਸਕ– YouTube ’ਤੇ ਚਿਲਡਰਨ ਪ੍ਰਾਈਵੇਸੀ ਲਾਅ ਦੀ ਉਲੰਘਣਾ ਨੂੰ ਲੈ ਕੇ 1420 ਕਰੋੜ ਰੁਪਏ ਦਾ ਜੁਰਮਾਨਾ ਲੱਗਾ ਹੈ ਮਤਲਬ ਹੁਣ ਯੂ-ਟਿਊਬ ਦੀ ਪੇਰੈਂਟ ਕੰਪਨੀ ਗੂਗਲ ਨੂੰ ਸੈਟਲਮੈਂਟ ਦੇ ਤੌਰ ’ਤੇ 1420 ਕਰੋੜ ਰੁਪਏ ਜਾਂ ਇਸ ਤੋਂ ਵੀ ਜ਼ਿਆਦਾ ਦਾ ਭੁਗਤਾਨ ਕਰਨਾ ਪਵੇਗਾ। ਯੂ-ਟਿਊਬ ’ਤੇ ਅਮਰੀਕੀ ਫੈਡਰਲ ਟਰੇਡ ਕਮਿਸ਼ਨ (ਐੱਫ. ਟੀ. ਸੀ.) ਨੇ ਦੋਸ਼ ਲਾਇਆ ਹੈ ਕਿ ਉਸ ਨੇ ਐਡਸ ਲਈ ਡਾਟਾ ਇਕੱਠਾ ਕਰਨ ਦੌਰਾਨ ਚਿਲਡਰਨ ਪ੍ਰਾਈਵੇਸੀ ਲਾਅ ਤੋੜਿਆ ਹੈ।

ਪ੍ਰਾਈਵੇਸੀ ਗਰੁੱਪਸ ਨੇ ਲਾਇਆ ਸੀ ਯੂ-ਟਿਊਬ ’ਤੇ ਦੋਸ਼
ਕੁਝ ਪ੍ਰਾਈਵੇਸੀ ਗਰੁੱਪਾਂ ਨੇ ਯੂ-ਟਿਊਬ ’ਤੇ ਦੋਸ਼ ਲਾਇਆ ਸੀ ਕਿ ਯੂ-ਟਿਊਬ ਨੇ 1 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਜੁੜਿਆ ਡਾਟਾ ਉਨ੍ਹਾਂ ਦੇ ਮਾਤਾ-ਪਿਤਾ ਦੀ ਇਜਾਜ਼ਤ ਤੋਂ ਬਿਨਾਂ ਇਕੱਠਾ ਕੀਤਾ ਹੈ, ਜਿਸ ਤੋਂ ਬਾਅਦ ਹੁਣ ਕਰੋੜਾਂ ਰੁਪਏ ਦਾ ਜੁਰਮਾਨਾ ਯੂ-ਟਿਊਬ ’ਤੇ ਲਾਇਆ ਗਿਆ ਹੈ।

ਅਮਰੀਕੀ ਫੈਡਰਲ ਟਰੇਡ ਕਮਿਸ਼ਨ ਨੇ ਦਿੱਤੀ ਸਹਿਮਤੀ
‘ਨਿਊਯਾਰਕ ਟਾਈਮਜ਼’ ਅਨੁਸਾਰ ਅਮਰੀਕੀ ਫੈਡਰਲ ਟਰੇਡ ਕਮਿਸ਼ਨ (ਐੱਫ. ਟੀ. ਸੀ.) ਨੇ ਯੂ-ਟਿਊਬ ਦੀ ਪੇਰੈਂਟ ਕੰਪਨੀ ਗੂਗਲ ਲਈ ਇਸ ਸੈਟਲਮੈਂਟ ਰਾਸ਼ੀ ’ਤੇ ਸਹਿਮਤੀ ਦੇ ਦਿੱਤੀ ਹੈ। ਹਾਲਾਂਕਿ ਇਹ ਮਾਮਲਾ ਅਜੇ ਨਿਆਂ ਵਿਭਾਗ ਕੋਲ ਜਾਵੇਗਾ। ਉੱਥੋਂ ਜੇ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ ਇਹ ਚਿਲਡਰਨ ਪ੍ਰਾਈਵੇਸੀ ਨਿਯਮਾਂ ਦੀ ਉਲੰਘਣਾ ਨਾਲ ਜੁੜਿਆ ਹੁਣ ਤਕ ਦਾ ਸਭ ਤੋਂ ਵੱਡਾ ਸੈਟਲਮੈਂਟ ਕੇਸ ਹੋਵੇਗਾ।