ਦਬਾਅ ਅੱਗੇ ਝੁਕੀ YouTube, ਬਦਲ ਸਕਦੀ ਹੈ ਆਪਣੀਆਂ ਹਰਾਸਮੈਂਟ ਪਾਲਿਸੀਜ਼

06/07/2019 10:27:58 AM

ਗੈਜੇਟ ਡੈਸਕ– ਪਿਛਲੇ ਕੁਝ ਸਮੇਂ ਤੋਂ YouTube ਦੀਆਂ ਹਰਾਸਮੈਂਟ ਪਾਲਿਸੀਜ਼ ਯੂ-ਟਿਊਬ ਕ੍ਰਿਏਟਰਸ ਦਰਮਿਆਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਯੂ-ਟਿਊਬ ਕ੍ਰਿਏਟਰਸ ਕਾਰਲੋਸ ਮਾਜਾ ਅਤੇ ਸਟੀਵਨ ਕ੍ਰਾਊਡਰ ਵਲੋਂ ਇਸ ਨੂੰ ਅਹਿਮ ਮੁੱਦਾ ਦੱਸੇ ਜਾਣ ਤੋਂ ਬਾਅਦ ਜਨਤਾ ਦੇ ਦਬਾਅ 'ਚ ਕੰਪਨੀ ਆਪਣੀਆਂ ਹਰਾਸਮੈਂਟ ਪਾਲਿਸੀਜ਼ ਮਤਲਬ ਸ਼ੋਸ਼ਣ ਨੀਤੀਆਂ 'ਤੇ ਮੁੜ-ਵਿਚਾਰ ਕਰੇਗੀ।
YouTube ਨੇ ਪੱਤਰਕਾਰਾਂ, ਮਾਹਿਰਾਂ ਅਤੇ ਰਚਨਾਕਾਰਾਂ ਨਾਲ ਸਲਾਹ-ਮਸ਼ਵਰਾ ਕਰਨ ਦਾ ਵਾਅਦਾ ਕੀਤਾ ਹੈ ਅਤੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਯੂ-ਟਿਊਬ ਰਾਹੀਂ ਸ਼ੋਸ਼ਣ ਦਾ ਤਜਰਬਾ ਮਿਲਿਆ ਹੈ, ਕੰਪਨੀ ਉਨ੍ਹਾਂ ਤੋਂ ਪਤਾ ਲਾਉਣ  ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਪਣੀਆਂ ਨੀਤੀਆਂ ਨੂੰ ਕਿਵੇਂ ਅਪਡੇਟ ਕੀਤਾ ਜਾਵੇ।

YouTube ਸਾਹਮਣੇ ਚੁਣੌਤੀਆਂ
ਯੂ-ਟਿਊਬ ਦਾ ਕਹਿਣਾ ਹੈ ਕਿ ਸ਼ੋਸ਼ਣ ਵਾਲੀਆਂ ਵੀਡੀਓਜ਼ 'ਤੇ ਕੰਟੋਰਲ ਕਰ ਸਕਣ 'ਚ ਕੰਪਨੀ ਸਾਹਮਣੇ ਵੱਡੀਆਂ ਚੁਣੌਤੀਆਂ ਆਈਆਂ ਹਨ ਪਰ ਯੂ-ਟਿਊਬ ਨੇ ਹਮੇਸ਼ਾ ਨਿਰਮਾਤਾ ਦੀ ਪ੍ਰਵਾਹ ਕੀਤੇ ਬਿਨਾਂ ਆਪਣੀਆਂ ਮੌਜੂਦਾ ਨੀਤੀਆਂ ਨੂੰ ਸਖਤੀ ਨਾਲ ਲਾਗੂ ਕੀਤਾ ਹੈ। 2019 ਦੀ ਪਹਿਲੀ ਤਿਮਾਹੀ ਵਿਚ ਯੂ-ਟਿਊਬ ਨੇ ਹਰਾਸਮੈਂਟ ਵਾਲੀ ਵੀਡੀਓ ਨਾਲ ਨਿਯਮਾਂ ਦੀ ਉਲੰਘਣਾ ਹੋਣ 'ਤੇ ਹਜ਼ਾਰਾਂ ਵੀਡੀਓਜ਼ ਅਤੇ ਅਕਾਊਂਟਸ ਨੂੰ ਹਟਾਇਆ ਹੈ। ਇਸ ਤੋਂ ਇਲਾਵਾ ਕਰੋੜਾਂ ਕੁਮੈਂਟਸ ਵੀ ਰਿਮੂਵ ਕੀਤੇ ਗਏ ਹਨ।

ਯੂਜ਼ਰਜ਼ ਵਧਾ ਰਹੇ ਹਨ ਕੰਪਨੀ ਦੀ ਸਮੱਸਿਆ 
ਓਪਨ ਪਲੇਟਫਾਰਮ ਹੋਣ ਕਾਰਣ ਕਈ ਵਾਰ ਲੋਕ ਯੂ-ਟਿਊਬ 'ਤੇ ਵੀਡੀਓ ਦੇਖਣ ਵੇਲੇ ਹਮਲਾਵਰੀ ਹੋ ਕੇ ਕੁਮੈਂਟ ਕਰਦੇ ਹਨ ਮਤਲਬ ਕਾਮੇਡੀ ਵੀਡੀਓਜ਼,ਗਾਣਿਆਂ ਅਤੇ ਪਾਲੀਟਿਕਲ ਵੀਡੀਓਜ਼  ਨੂੰ ਲੈ ਕੇ ਲੋਕ ਹਮਲਾਵਰੀ ਹੋ ਜਾਂਦੇ ਹਨ। ਇਸ ਨਾਲ ਕੰਪਨੀ ਲਈ ਵੀ ਸਮੱਸਿਆ ਪੈਦਾ ਹੋ ਜਾਂਦੀ ਹੈ।

ਕੀ ਹੈ ਕੰਪਨੀ ਦੀ ਹਰਾਸਮੈਂਟ ਅਤੇ ਹੇਟ ਸਪੀਚ ਪਾਲਿਸੀ
- ਯੂ-ਟਿਊਬ ਦੀ ਹਰਾਸਮੈਂਟ ਪਾਲਿਸੀ ਅਜਿਹੀਆਂ ਵੀਡੀਓਜ਼ 'ਤੇ ਕੰਮ ਕਰਦੀ ਹੈ, ਜਿਨ੍ਹਾਂ ਵਿਚ ਸ਼ੋਸ਼ਣ, ਧਮਕੀ ਜਾਂ ਕਿਸੇ ਵਿਅਕਤੀ ਨੂੰ ਅਪਮਾਨਤ ਕਰਨ ਵਾਲਾ ਕੰਟੈਂਟ ਸ਼ਾਮਲ ਹੁੰਦਾ ਹੈ। ਅਜਿਹੀ ਹਾਲਤ ਵਿਚ ਪੂਰੀ ਵੀਡੀਓ 'ਤੇ ਯੂ-ਟਿਊਬ ਹਰਾਸਮੈਂਟ ਪਾਲਿਸੀ ਹੇਠ ਕਾਰਵਾਈ ਕਰਦੀ ਹੈ।
- ਹੇਟ ਸਪੀਚ ਦੀ ਗੱਲ ਕਰੀਏ ਤਾਂ ਜੇ ਕੋਈ ਵੀਡੀਓ ਕਿਸੇ ਪ੍ਰਤੀ ਨਫਰਤ ਜਾਂ ਹਿੰਸਾ ਭੜਕਾਉਣ ਲਈ ਬਣਾਈ ਜਾਂਦੀ ਹੈ ਤਾਂ ਯੂ-ਟਿਊਬ ਉਸ ਨੂੰ ਹੇਟ ਸਪੀਚ ਪਾਲਿਸੀ ਹੇਠ ਦੇਖਦੀ ਹੈ ਮਤਲਬ ਜੇ ਕਿਸੇ ਗਾਣੇ ਵਿਚ ਵੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਹ ਹੇਟ ਸਪੀਚ ਪਾਲਿਸੀ ਹੇਠ ਆਉਂਦਾ ਹੈ। ਇਹ ਵੀਡੀਓ ਯੂ-ਟਿਊਬ ਦੀਆਂ ਨੀਤੀਆਂ ਦੀ ਉਲੰਘਣਾ ਕਰਦੀ ਹੈ। ਇਸ ਲਈ ਅਜਿਹੀਆਂ ਵੀਡੀਓਜ਼ ਨੂੰ ਹਟਾ ਦਿੱਤਾ ਜਾਂਦਾ ਹੈ।

ਜ਼ਰੂਰੀ ਭਾਸ਼ਣਾਂ 'ਤੇ ਯੂ-ਟਿਊਬ ਦੀ ਨਜ਼ਰ
ਯੂ-ਟਿਊਬ ਦਾ ਕਹਿਣਾ ਹੈ ਕਿ ਜੇ ਸਾਰੇ ਤਰ੍ਹਾਂ ਦੇ ਕੰਟੈਂਟ ਵੀਡੀਓ ਪਲੇਟਫਾਰਮ ਤੋਂ ਹਟਾ ਦਿੱਤੇ ਜਾਣ ਤਾਂ ਕਈ ਜ਼ਰੂਰੀ ਭਾਸ਼ਣ ਡਿਲੀਟ ਹੋ ਜਾਣਗੇ ਅਤੇ ਅਜਿਹਾ ਹੀ ਭਾਸ਼ਣ ਹਰ ਜਗ੍ਹਾ ਲੋਕਾਂ ਨੂੰ ਆਵਾਜ਼ ਉਠਾਉਣ ਦੀ ਇਜਾਜ਼ਤ ਦਿੰਦਾ ਹੈ। ਅਜਿਹੀ ਹਾਲਤ ਵਿਚ ਵੀਡੀਓਜ਼ ਨੂੰ ਪਛਾਣ ਕੇ ਉਨ੍ਹਾਂ ਨੂੰ ਰਿਮੂਵ ਕਰਨ ਦੀ ਲੋੜ ਹੈ। ਇਸੇ ਲਈ ਨਵੀਆਂ ਨੀਤੀਆਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

14 ਸਾਲਾਂ 'ਚ YouTube ਵਿਚ ਦੇਖਣ ਨੂੰ ਮਿਲੀਆਂ ਕਾਫੀ ਤਬਦੀਲੀਆਂ
ਦੱਸ ਦੇਈਏ ਕਿ 14 ਸਾਲ ਪਹਿਲਾਂYouTube ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਉਸ ਵੇਲੇ ਤੋਂ ਹੀ ਕੰਪਨੀ ਇਸ ਪਲੇਟਫਾਰਮ ਨੂੰ ਬਿਹਤਰ ਬਣਾਉਣ 'ਚ ਲੱਗੀ ਹੋਈ ਹੈ ਤਾਂ ਜੋ ਇਸ ਰਾਹੀਂ ਆਸਾਨੀ ਨਾਲ ਇਕ-ਦੂਜੇ ਨਾਲ ਜੁੜ ਸਕਣ ਅਤੇ ਆਪਣੇ ਤਜਰਬੇ ਦੁਨੀਆ ਸਾਹਮਣੇ ਸਾਂਝੇ ਕਰ ਸਕਣ। ਸਮੱਸਿਆਵਾਂ ਸਾਹਮਣੇ ਆਉਣ 'ਤੇ ਹੁਣ ਕੰਪਨੀ ਇਨ੍ਹਾਂ  ਨਾਲ ਨਜਿੱਠਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
ਦੱਸ ਦੇਈਏ ਕਿ ਇਸ ਹਫਤੇ ਦੇ ਸ਼ੁਰੂ ਵਿਚ ਆਈ. ਟੀ. ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਚਿਤਾਵਨੀ ਦਿੱਤੀ ਸੀ ਕਿ ਭਾਰਤ ਵਿਚ ਡਿਜੀਟਲ ਪਲੇਟਫਾਰਮ ਦੀ ਦੁਰਵਰਤੋਂ ਬਰਦਾਸ਼ਤ ਨਹੀਂ ਕੀਤਾ ਜਾਵੇਗੀ। ਉਨ੍ਹਾਂ ਕਿਹਾ ਸੀ ਕਿ ਆਈ. ਟੀ. ਮੰਤਰਾਲਾ ਨੇ ਪਹਿਲਾਂ ਹੀ ਸੋਸ਼ਲ ਮੀਡੀਆ ਅਤੇ ਆਨਲਾਈਨ ਕੰਪਨੀਆਂ ਲਈ ਨਿਯਮ ਸਖਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।