YouTube Shorts ’ਚ ਜਲਦ ਮਿਲੇਗੀ ਵੌਇਸ ਓਵਰ ਦੀ ਸੁਵਿਧਾ, ਹੋ ਰਹੀ ਟੈਸਟਿੰਗ

01/29/2022 11:20:43 AM

ਗੈਜੇਟ ਡੈਸਕ– ਟਿਕਟੌਕ ਨੂੰ ਟੱਕਰ ਦੇਣ ਲਈ ਗੂਗਲ ਨੇ YouTube Shorts ਨੂੰ ਸਤੰਬਰ 2020 ’ਚ ਲਾਂਚ ਕੀਤਾ ਸੀ। ਹੁਣ ਇਸ ਨੂੰ 100 ਤੋਂ ਜ਼ਿਆਦਾ ਦੇਸ਼ਾਂ ’ਚ ਇਸਤੇਮਾਲ ਕੀਤਾ ਜਾ ਰਿਹਾ ਹੈ। ਯੂਜ਼ਰਸ YouTube Shorts ’ਤੇ 60 ਸਕਿੰਟਾਂ ਦੀ ਵੀਡੀਓ ਬਣਾਉਂਦੇ ਹਨ। ਹੁਣ ਖ਼ਬਰ ਆਈ ਹੈ ਕਿ ਕੰਪਨੀ YouTube Shorts ’ਚ ਵੌਇਸ ਓਵਰ ਫੀਚਰ ਵੀ ਸ਼ਾਮਲ ਕਰਨ ਵਾਲੀ ਹੈ। ਫਿਲਹਾਲ ਕੰਟੈਂਟ ਕ੍ਰਿਏਟਰ ਯੂਟਿਊਬ ਦੀ ਲਾਈਬ੍ਰੇਰੀ ’ਚੋਂ ਆਡੀ ਲੈ ਰਹੇ ਹਨ।

ਇਹ ਵੀ ਪੜ੍ਹੋ– ਵੱਡੀ ਖ਼ੁਸ਼ਖ਼ਬਰੀ! ਹੁਣ 30 ਦਿਨਾਂ ਦੀ ਮਿਆਦ ਨਾਲ ਆਉਣਗੇ ਰੀਚਾਰਜ ਪਲਾਨ

XDA ਡਿਵੈਲਪਰਾਂ ਦੀ ਇਕ ਰਿਪੋਰਟ ਮੁਤਾਬਕ ਸ਼ਾਰਟਸ ਐਪ ਲਈ ਯੂਟਿਊਬ ਵੌਇਸ ਓਵਰ ਦੀ ਟੈਸਟਿੰਗ ਕਰ ਰਹੀ ਹੈ। ਫਿਲਹਾਲ YouTube Shorts ਦੇ ਬੀਟਾ ਵਰਜ਼ਨ 17.04.32 ’ਚ ਇਸ ਵੌਇਸ ਓਵਰ ਫੀਚਰ ਨੂੰ ਵੇਖਿਆ ਗਿਆ ਹੈ। ਰਿਪੋਰਟ ਮੁਤਾਬਕ, ਵੌਇਸ ਓਵਰ ਲਈ ਯੂਜ਼ਰਸ ਨੂੰ ਇਕ ਅਲੱਗ ਤੋਂ ਬਟਨ ਮਿਲੇਗਾ।

ਇਹ ਵੀ ਪੜ੍ਹੋ– 5,000 ਰੁਪਏ ਸਸਤਾ ਹੋਇਆ ਸੈਮਸੰਗ ਦਾ 32MP ਸੈਲਫੀ ਕੈਮਰੇ ਵਾਲਾ ਇਹ ਸਮਾਟਰਫੋਨ

Rakesh

This news is Content Editor Rakesh