ਯੂਟਿਊਬ 'ਚ 'ਬ੍ਰੇਕ' ਲਈ ਪੇਸ਼ ਹੋਇਆ ਇਹ ਨਵਾਂ ਫੀਚਰ

05/14/2018 12:36:39 PM

ਜਲੰਧਰ-ਗੂਗਲ ਆਪਣੇ ਯੂਜ਼ਰਸ ਨੂੰ ਤਕਨੀਕ ਅਤੇ ਜ਼ਿੰਦਗੀ 'ਚ ਤਾਲਮੇਲ ਬਣਾਈ ਰੱਖਣ ਲਈ ਲਗਾਤਰ ਨਵੇਂ ਫੀਚਰਸ ਨੁੰ ਰਿਲੀਜ਼ ਕਰ ਰਿਹਾ ਹੈ। ਯੂਜ਼ਰਸ ਲਈ ਸਰਚ ਇੰਜਣ ਗੂਗਲ ਨੇ ਆਪਣੇ ਸਾਲਾਨਾ ਕਾਂਨਫਰੰਸ ਆਈ/ਓ 2018 'ਚ ਵੈਲਬਿੰਗ ਪਲਾਨਿੰਗ ਦਾ ਐਲਾਨ ਕੀਤਾ ਸੀ, ਜਿਸ ਦੇ ਰਾਹੀਂ ਯੂਜ਼ਰਸ ਨੂੰ ਇਸ ਦੀ ਡਿਜੀਟਲ ਆਦਤਾਂ ਅਤੇ ਡਿਵਾਈਸ ਅਡਿਕਸ਼ਨ ਨੂੰ ਸਮਝਣ 'ਚ ਮਦਦ ਮਿਲਦੀ ਹੈ। ਵੀਡੀਓ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ ਵੀ ਇਸ ਪਲਾਨਿੰਗ ਦਾ ਹਿੱਸਾ ਹੈ, ਜਿਸ ਦੇ ਤਹਿਤ ਯੂਜ਼ਰਸ ਕੁੱਝ ਸਮੇਂ ਲਈ ਆਪਣੀ ਆਨਲਾਈਨ ਜ਼ਿੰਦਗੀ 'ਚ ਥੋੜੇ ਸਮੇਂ ਲਈ ਕਸਟਮ ਬ੍ਰੇਕਸ ਲੈਣ ਸਕਣਗੇ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਯੂਟਿਊਬ ਐਂਡਰਾਇਡ ਐਪ ਦੇ ਨਵੇਂ ਵਰਜਨ 'ਚ 'Take a Break' ਨਾਂ ਦੇ ਇਕ ਨਵੇਂ ਫੀਚਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ, ਜੋ ਕਿ ਐਂਡਰਾਇਡ ਡਿਵਾਈਸਿਜ਼ ਲਈ ਰੋਲ-ਆਊਟ ਕਰ ਦਿੱਤਾ ਗਿਆ ਹੈ। 

 

ਇੰਝ ਕਰੋ ਇਸਤੇਮਾਲ-
ਯੂਟਿਊਬ ਦਾ 'Take a Break' ਫੀਚਰ ਮੋਬਾਇਲ ਐਪ 'ਚ ਸੈਟਿੰਗ ਸਕਰੀਨ 'ਤੇ ਉਪਲੱਬਧ ਹੈ। ਯੂਜ਼ਰਸ 15,30,60,90 ਜਾਂ 180 ਮਿੰਟ ਦੇ ਅੰਤਰਾਲ 'ਤੇ ਰੀਮਾਈਂਡਰ ਸੈੱਟ ਕਰ ਸਕਦੇ ਹਨ। ਇਕ ਵਾਰ ਯੂਜ਼ਰ ਦੁਆਰਾ ਆਪਸ਼ਨ ਸਿਲੈਕਟ ਕਰਨ 'ਤੇ ਯੂਟਿਊਬ ਚੁਣੇ ਹੋਏ ਸਮੇਂ ਪੀਰੀਅਡ 'ਤੇ ਵੀਡੀਓਜ਼ ਨੂੰ ਰੋਕ ਦੇਵੇਗਾ, ਤਾਂ ਯੂਜ਼ਰ ਰੀਮਾਈਂਡਰ ਨੂੰ ਡਿਸਮਿਸ ਕਰ ਵੀਡੀਓ ਦੇਖਦੇ ਰਹਿਣ ਜਾਂ ਫਿਰ ਐਪ ਨੂੰ ਬੰਦ ਕਰਨ ਦਾ ਆਪਸ਼ਨ ਚੁਣ ਸਕਦੇ ਹਨ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸੈਟਿੰਗ ਆਪਸ਼ਨਲ ਹੈ ਅਤੇ ਇਸ ਨੂੰ ਬਾਏ ਡਿਫਾਲਟ ਸਵਿੱਚ ਆਫ ਕੀਤਾ ਜਾ ਸਕਦਾ ਹੈ।

 

ਦੋ ਹੋਰ ਨਵੇਂ ਫੀਚਰਸ ਹੋਏ ਪੇਸ਼-
ਇਸ ਤੋਂ ਇਲਾਵਾ ਯੂਟਿਊਬ ਦੇ ਨੋਟੀਫਿਕੇਸ਼ਨਜ਼ ਮੈਨਯੂ 'ਚ ਦੋ ਹੋਰ ਨਵੇਂ ਫੀਚਰਸ ਆਏ ਹਨ। ਇਨ੍ਹਾਂ 'ਚ ਇਕ ਆਪਸ਼ਨ ਹੈ ' ਡਿਸਬੇਲ ਸਾਊਂਡ ਐਂਡ ਵਾਈਬ੍ਰੇਸ਼ਨ ' (sounds & vibrations) ਜਿਸ ਦੇ ਰਾਹੀਂ ਤੁਸੀਂ ਯੂਟਿਊਬ ਐਂਡਰਾਇਡ ਐਪ 'ਚ ਇਕ ਤੈਅ ਸਮੇਂ ਦੇ ਲਈ ਸਾਰੇ ਨੋਟੀਫਿਕੇਸ਼ਨ ਸਾਊਂਡਸ ਨੂੰ ਡਿਸਬੇਲ ਕਰ ਸਕਣਗੇ। ਦੂਜਾ ਨਵਾਂ ਫੀਚਰ ' ਸ਼ਡਿਊਲਿਡ ਡਾਈਜੈਸਟ ' (Scheduled Digest) ਜਿਸ ਦੇ ਰਾਹੀਂ ਯੂਜ਼ਰਸ ਨੂੰ ਦਿਨ 'ਚ ਇਕੋ ਵਾਰ ਹੀ ਸਾਰੇ ਨੋਟੀਫਿਕੇਸ਼ਨ ਮਿਲ ਜਾਣਗੇ।

 

ਡਿਵਾਈਸ 'ਚ ਫੀਚਰ ਇਸ ਤਰ੍ਹਾਂ ਕਰੋ ਚੈੱਕ-
Take a Break ਅਤੇ ਦੂਜੇ ਨੋਟੀਫਿਕੇਸ਼ਨ ਫੀਚਰਸ ਯੂਟਿਊਬ ਐਪ ਦੇ ਲੇਟੈਸਟ ਵਰਜਨ 13.17.55 'ਚ ਉਪਲੱਬਧ ਹੈ। ਨਵੇਂ ਫੀਚਰ ਨੂੰ ਸੈਟਿੰਗ> ਜਨਰਲ 'ਚ ਜਾ ਕੇ ਐਕਸੈਸ ਕੀਤਾ ਜਾ ਸਕਦਾ ਹੈ ਅਤੇ ਨੋਟੀਫਿਕੇਸ਼ਨ ਫੀਚਰ ਸੈਟਿੰਗ > ਨੋਟੀਫਿਕੇਸ਼ਨ 'ਚ ਉਪਲੱਬਧ ਹੈ।