YouTube ਦਾ ਵੱਡਾ ਤੋਹਫਾ, ਫ੍ਰੀ ’ਚ ਦੇਖ ਸਕੋਗੇ ਨਵੀਆਂ ਫਿਲਮਾਂ ਤੇ ਸ਼ੋਅਜ਼
Wednesday, Nov 28, 2018 - 04:49 PM (IST)
ਗੈਜੇਟ ਡੈਸਕ– ਦੁਨੀਆ ਦੀ ਸਭ ਤੋਂ ਵੱਡੀ ਵੀਡੀਓ ਸਟਰੀਮਿੰਗ ਸਾਈਟ ਯੂਟਿਊਬ ਨੇ ਵੱਡਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਜਲਦੀ ਹੀ ਆਪਣੇ ਯੂਜ਼ਰਜ਼ ਨੂੰ ਫ੍ਰ ’ਚ ਨਵੀਆਂ ਫਿਲਮਾਂ ਅਤੇ ਸ਼ੋਅ ਦੇਖਣ ਦਾ ਮੌਕਾ ਦੇਵੇਗੀ ਅਤੇ ਉਹ ਵੀ ਪੂਰੀ ਤਰ੍ਹਾਂ ਵਿਗਿਆਪਨ ਮੁਕਤ। ਦੱਸ ਦੇਈਏ ਕਿ ਅਲਫਾਬੇਟ ਗੂਗਲ ਦੀ ਮਲਕੀਅਤ ਵਾਲੇ ਯੂਟਿਊਬ ’ਤੇ ਕੁਝ ਫਿਲਮਾਂ ਅਤੇ ਸ਼ੋਅ ਦੇ ਪੈਸੇ ਦੇਣੇ ਪੈਂਦੇ ਹਨ ਕਿਉਂਕਿ ਯੂਟਿਊਬ ਦੀਆਂ ਕੁਝ ਸੇਵਾਵਾਂ ਪੇਡ ਹਨ। ਯੂਟਿਊਬ ’ਤੇ ਫ੍ਰੀ ’ਚ ਫਿਲਮਾਂ ਦਿਖਾਉਣ ਵਾਲਾ ਫੀਚਰ ਨਵੇਂ ਸ਼ਾਲ ਦੀ ਸ਼ੁਰੂਆਤ ’ਚ ਲਾਂਚ ਹੋਵੇਗਾ। ਅਜਿਹੇ ’ਚ ਤੁਹਾਨੂੰ ਐਕਸਕਲੂਜ਼ਿਵ ਵੀਡੀਓ ਅਤੇ ਸ਼ੋਅਜ਼ ਲਈ ਪੈਸੇ ਦੇਣ ਦੀ ਲੋੜ ਨਹੀਂ ਹੋਵੇਗੀ। ਫਿਲਹਾਲ ਯੂਟਿਊਬ ’ਤੇ ਪ੍ਰੀਮੀਅਮ ਅਤੇ ਐਕਸਕਲੂਜ਼ਿਵ ਕੰਟੈਂਟ ਲਈ ਪੈਸੇ ਦੇਣੇ ਹੁੰਦੇ ਹਨ ਅਤੇ ਯੂਟਿਊਬ ਦੀਆਂ ਪੇਡ ਸੇਵਾਵਾਂ ਵਿਗਿਆਪਨ ਮੁਕਤ ਹੁੰਦੀਆਂ ਹਨ। ਕੰਪਨੀ ਹੁਣ ਅਮੇਜ਼ਨ ਪ੍ਰਾਈਮ ਵੀਡੀਓ ਅਤੇ ਨੈੱਟਫਲਿਕਸ ਦੀ ਤਰ੍ਹਾਂ ਆਪਣੇ ਸ਼ੋਅਜ਼ ਵੀ ਲਿਆਏਗੀ।
ਦੱਸ ਦੇਈਏ ਕਿ ਯੂਟਿਊਬ ਨੇ ਪੇਡ ਸਰਵਿਸ ਦੀ ਸ਼ੁਰੂਆਤ ਤਿੰਨ ਸਾਲ ਪਹਿਲਾਂ ਕੀਤੀ ਸੀ ਜੋ ਕਿ 29 ਦੇਸ਼ਾਂ ’ਚ ਚੱਲ ਰਹੀ ਹੈ। ਹਾਲਾਂਕਿ ਕੰਪਨੀ ਨੇ ਆਪਣੇ ਪੇਡ ਸਬਸਕ੍ਰਾਈਬਰ ਦੀ ਗਿਣਤੀ ਦਾ ਅਜੇ ਤਕ ਖੁਲਾਸਾ ਨਹੀਂ ਕੀਤਾ। ਅਮਰੀਕਾ ’ਚ ਇਕ ਮਹੀਨੇ ਲਈ ਯੂਟਿਊਬ ਦੇ ਪ੍ਰੀਮੀਅਮ ਸਬਸਕ੍ਰਿਪਸ਼ਨ ਲਈ 12 ਡਾਲਰ ਯਾਨੀ ਕਰੀਬ 850 ਰੁਪਏ ਦੇਣੇ ਹੁੰਦੇ ਹਨ।
ਜੇਕਰ ਯੂਟਿਊਬ ਅਸਲੀਅਤ ’ਚ ਅਜਿਹਾ ਕਰਦਾ ਹੈ ਤਾਂ ਭਾਰਤ ’ਚ ਅਮੇਜ਼ਨ ਪ੍ਰਾਈਮ ਵੀਡੀਓ, ਨੈੱਟਫਲਿਕਸ ਵਰਗੀ ਵੀਡੀਓ ਸਟਰੀਮਿੰਗ ਸਾਈਟ ਅਤੇ ਐਪ ਦੀ ਮੁਸੀਬਲ ਵਧ ਜਾਵੇਗੀ ਕਿਉਂਕਿ ਯੂਟਿਊਬ ਦੇ ਯੂਜ਼ਰਜ਼ ਦੀ ਗਿਣਤੀ ਭਾਰਤ ’ਚ ਹੀ ਨਹੀਂ ਸਗੋਂ ਪੂਰੀ ਦੁਨੀਆ ’ਚ ਸਭ ਤੋਂ ਜ਼ਿਆਦਾ ਹੈ। ਜ਼ਿਕਰਯੋਗ ਹੈ ਕਿ ਅਜੇ ਕੁਝ ਦਿਨ ਪਹਿਲਾਂ ਹੀ ਯੂਟਿਊਬ ਨੇ ਕਿਹਾ ਸੀ ਕਿ ਉਹ ਵੀਡੀਓ ’ਚੋਂ ਵਿਗਿਆਪਨ ਨੂੰ ਹਟਾਉਣ ਦੀ ਤਿਆਰੀ ਕਰ ਰਿਹਾ ਹੈ।
