ਯੂਟਿਊਬ ਲਿਆ ਰਿਹੈ ਕਮਾਲ ਦੀ ਅਪਡੇਟ, ਲੰਬੀ ਵੀਡੀਓ ਨੂੰ ਵੀ ਕਰ ਸਕੋਗੇ ਐਡਿਟ

07/30/2022 1:42:39 PM

ਗੈਜੇਟ ਡੈਸਕ– ਵੀਡੀਓ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ ’ਚ ਹੁਣ ਤੁਹਾਨੂੰ ਕਮਾਲ ਦਾ ਫੀਚਰ ਮਿਲਣ ਵਾਲਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਲੰਬੀ ਵੀਡੀਓ ਨੂੰ ਵੀ ਐਡਿਟ ਕਰ ਸਕਦੇ ਹਨ। ਦਰਅਸਲ, ਯੂਟਿਊਬ ਲੰਬੀ ਵੀਡੀਓ ਨੂੰ ਯੂਟਿਊਬ ਸ਼ੋਰਟਸ ’ਚ ਬਦਲਣ ਲਈ ਐਡਿਟਿੰਗ ਟੂਲ ਲਿਉਣ ਵਾਲਾ ਹੈ। ਇਸ ਟੂਲ ਨੂੰ ਐਂਡਰਾਇਡ ਅਤੇ ਆਈ.ਓ.ਐੱਸ ਦੋਵਾਂ ਲਈ ਉਪਲੱਬਧ ਕੀਤਾ ਜਾਵੇਗਾ। ਯੂਟਿਊਬ ਨੇ ਇਸ ਨਵੇਂ ਫੀਚਰ ਨੂੰ Edit into a Short ਨਾਂ ਦਿੱਤਾ ਹੈ। 

ਯੂਟਿਊਬ ਨੇ ਇਸ ਫੀਚਰ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਡਿਵਾਈਸ ’ਚੋਂ ਆਪਣੀ ਮੌਜੂਦਾ ਲੰਬੀ ਯੂਟਿਊਬ ਵੀਡੀਓ ਨੂੰ 60 ਸਕਿੰਟਾਂ ਦੀ ਸ਼ੋਰਟਸ ’ਚ ਬਦਲ ਸਕਦੇ ਹਨ. ਇਸ ਫੀਚਰ ਨਾਲ ਯੂਜ਼ਰਸ ਟੈਕਸਟ, ਫਿਲਟਰ ਦੇ ਨਾਲ ਆਪਣੀ ਫੋਨ ਗੈਲਰੀ ਦੀ ਵੀਡੀਓ ਅਤੇ ਫੋਟੋ ਨੂੰ ਵੀ ਸ਼ੋਰਟਸ ’ਚ ਐਡ ਕਰ ਸਕਦੇ ਹਨ। ਯੂਟਿਊਬ ਮੁਤਾਬਕ, ਇਹ ਅਪਡੇਟ ਯੂਜ਼ਰਸ ਨੂੰ ਉਨ੍ਹਾਂ ਦੇ ਕਲਾਸਿਕ ਕੰਟੈਂਟ ’ਚ ਨਵੀਂ ਜਾਨ ਫੂਕਨ ਅਤੇ ਉਨ੍ਹਾਂ ਦੇ ਵੀਡੀਓ ਸਟ੍ਰੀਮਿੰਗ ਦੇ ਅਨੁਭਵ ’ਚ ਬਦਲਾਅ ਕਰੇਗਾ ਅਤੇ ਯੂਜ਼ਰਸ ਦਾ ਸਮਾਂ ਵੀ ਬਚੇਗਾ।

ਯੂਟਿਊਬ ਮੁਤਾਬਕ, ਯੂਜ਼ਰਸ ਇਸ ਫੀਚਰ ਦਾ ਇਸਤੇਮਾਲ ਕਰਕੇ ਵੀਡੀਓ ਸ਼ੂਟ ਵੀ ਕਰ ਸਕਦੇ ਹਨ। ਹਾਲਾਂਕਿ, ਯੂਜ਼ਰਸ ਸਿਰਫ ਆਪਣੀ ਹੀ ਵੀਡੀਓ ਨੂੰ ਸ਼ੋਰਟਸ ’ਚ ਐਡਿਟ ਕਰ ਸਕਦੇ ਹਨ। ਯੂਜ਼ਰਸ ਕਿਸੇ ਹੋਰ ਕ੍ਰਿਏਟਰ ਦੀ ਵੀਡੀਓ ਨੂੰ ਐਡਿਟ ਕਰਕੇ ਸ਼ੋਰਟਸ ਦਾ ਇਸਤੇਮਾਲ ਨਹੀਂ ਕਰ ਸਕਣਗੇ। ਵੀਡੀਓ ਤੋਂ ਬਣਾਏ ਗਏ ਸ਼ੋਰਟ ’ਚ ਪੂਰੀ ਵੀਡੀਓ ਵੀ ਲਿੰਕ ਹੋ ਜਾਵੇਗੀ, ਜਿਸ ਨਾਲ ਸ਼ੋਰਟ ਵੇਖਣ ਵਾਲੇ ਵਿਊਅਰਜ਼ ਮੂਲ ਵੀਡੀਓ ਵੀ ਵੇਖ ਸਕਣਗੇ। 


Rakesh

Content Editor

Related News