YouTube ''ਚ ਗਾਇਬ ਹੋ ਸਕਦੈ ਕਮੈਂਟ ਸੈਕਸ਼ਨ, ਭੱਦੇ ਕਮੈਂਟਸ ''ਤੇ ਕੰਪਨੀ ਲਵੇਗੀ ਐਕਸ਼ਨ

06/24/2019 12:19:09 AM

ਗੈਜੇਟ ਡੈਸਕ—ਵੀਡੀਓ ਸ਼ੇਅਰਿੰਗ ਪਲੇਟਫਾਰਮ ਯੂਟਿਊਬ ਆਪਣੀ ਐਂਡ੍ਰਾਇਡ ਐਪ 'ਚ ਜ਼ਰੂਰੀ ਬਦਲਾਅ ਕਰਨ ਵਾਲੀ ਹੈ। ਯੂਟਿਊਬ ਆਪਣੀ ਐਪ ਤੋਂ ਕਮੈਂਟ ਸੈਕਸ਼ਨ ਨੂੰ ਗਾਇਬ ਕਰ ਸਕਦੀ ਹੈ। ਭਾਵ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ਤੁਸੀਂ ਕਿਸੇ ਵੀ ਭੱਦੇ, ਨਕਾਰਾਤਮਕ ਫੈਲਾਉਣ ਵਾਲੇ ਕਮੈਂਟਸ ਤੋਂ ਯੂਜ਼ਰਸ ਨੂੰ ਬਚਾਉਣਾ ਚਾਹੁੰਦੀ ਹੈ ਇਸ ਲਈ ਪਲੇਟਫਾਰਮ 'ਤੇ ਫੈਲੀ ਨੈਗੇਟੀਵਿਟੀ ਨੂੰ ਦੇਖਦੇ ਹੋਏ ਕਮੈਂਟ ਸੈਕਸ਼ਨ ਨੂੰ ਹਿਡਨ ਕੀਤਾ ਜਾ ਸਕਦਾ ਹੈ। ਕੁਝ ਡਿਵੈੱਲਪਰਸ ਦੀ ਮੰਨੀਏ ਤਾਂ ਅਜੇ ਇਸ ਕਦਮ ਨੂੰ ਕੁਝ ਚੁਨਿੰਦਾ ਯੂਜ਼ਰਸ ਲਈ ਚੁੱਕਿਆ ਜਾ ਰਿਹਾ ਹੈ।


ਹੁਣ ਤਕ ਇਸ ਦੇ ਬਾਰੇ 'ਚ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਕਦੋਂ ਤਕ ਐਂਡ੍ਰਾਇਡ ਅਤੇ ਆਈ.ਓ.ਐੱਸ. ਐਪ 'ਚ ਇਸ ਸੈਕਸ਼ਨ ਨੂੰ ਹਾਈਡ ਕੀਤਾ ਜਾਵੇਗਾ। ਯੂਟਿਊਬ ਨੇ ਕਿਹਾ ਕਿ ਫਿਲਹਾਲ ਕਮੈਂਟ ਸੈਕਸ਼ਨ ਨਾਲ ਜੁੜੇ ਕੁਝ ਵੱਖ-ਵੱਖ ਆਪਸ਼ਨ ਨੂੰ ਅਸੀਂ ਟੈਸਟ ਕਰ ਰਹੇ ਹਾਂ।

Karan Kumar

This news is Content Editor Karan Kumar