YouTube ਨੇ ਲਾਂਚ ਕੀਤਾ ਕਮਾਲ ਦਾ ਫੀਚਰ, ਕ੍ਰਿਏਟਰ ਹੋਣਗੇ ਹੁਣ ਮਾਲਾਮਾਲ

07/22/2021 1:53:32 PM

ਗੈਜੇਟ ਡੈਸਕ– ਯੂਟਿਊਬ ਨੇ ਬੁੱਧਵਾਰ ਨੂੰ ਆਪਣੇ ਪਲੇਟਫਾਰਮ ’ਤੇ ਇਕ ਨਵਾਂ ‘ਸੁਪਰ ਥੈਂਕਸ’ ਫੀਚਰ ਜੋੜਿਆ ਹੈ ਜੋ ਮੰਚ  ’ਤੇ ਵੀਡੀਓ ਅਪਲੋਡ ਕਰਨ ਵਾਲਿਆਂ ਨੂੰ ਕਮਾਈ ਦਾ ਇਕ ਨਵਾਂ ਜ਼ਰੀਆ ਦੇਵੇਗਾ। ਇਕ ਬਿਆਨ ਮੁਤਾਬਕ, ਯੂਟਿਊਬ ਵੀਡੀਓ ਵੇਖਣ ਵਾਲੇ ਪ੍ਰਸ਼ੰਸਕ ਹੁਣ ਧੰਨਵਾਦ ਕਰਨ ਅਤੇ ਸਮਰੱਥਨ ਵਿਖਾਉਣ ਲਈ ‘ਸੁਪਰ ਥੈਂਕਸ’ ਖਰੀਦ ਸਕਦੇ ਹਨ। ਬਿਆਨ ’ਚ ਕਿਹਾ ਗਿਆ ਹੈ ਕਿ ਉਹ ਵਾਧੂ ਬੋਨਸ ਦੇ ਰੂਪ ’ਚ ਇਕ ਐਨੀਮੇਟਿਡ ਜੀ.ਆਈ.ਐੱਫ. ਦੇਖਣਗੇ ਅਤੇ ਆਪਣੀ ਖਰੀਦ ਨੂੰ ਦਰਸ਼ਾਉਣ ਲਈ ਇਕ ਅਲੱਗ, ਰੰਗੀਨ ਟਿਪਣੀ ਦਾ ਬਦਲ ਪਾ ਸਕਣਗੇ, ਜਿਸ ਦਾ ਕ੍ਰਿਏਟਰ ਆਸਾਨੀ ਨਾਲ ਜਵਾਬ ਦੇ ਸਕਦੇ ਹਨ। ਸੁਪਰ ਥੈਂਕਸ ਇਸ ਸਮੇਂ ਦੋ ਅਮਰੀਕੀ ਡਾਲਰ ਅਤੇ 50 ਅਮਰੀਕੀ ਡਾਲਰ (ਜਾਂ ਇਸ ਦੇ ਬਰਾਬਰ ਦੀ ਰਕਮ) ’ਚ ਉਪਲੱਬਧ ਹਨ। ਇਹ ਫੀਚਰ ਬੀਟਾ ਪ੍ਰੀਖਣ ਦੇ ਤੌਰ ’ਤੇ ਸੀ ਅਤੇ ਹੁਣ ਇਹ ਹਜ਼ਾਰਾਂ ਕ੍ਰਿਏਟਰਾਂ ਲਈ ਉਪਲੱਬਧ ਹੋਵੇਗਾ। 

ਯੂਟਿਊਬ ਨੇ ਕਿਹਾ ਕਿ ਇਹ ਸੁਵਿਧਾ 68 ਦੇਸ਼ਾਂ ’ਚ ਡੈਸਕਟਾਪ ਉਪਕਰਣਾਂ (ਐਂਡਰਾਇਡ ਅਤੇ ਆਈ.ਓ.ਐੱਸ.) ’ਤੇ ਰਚਨਾਕਾਰਾਂ ਅਤੇ ਦਰਸ਼ਕਾਂ ਲਈ ਉਪਲੱਬਧ ਹੈ। ਨਿਰਮਾਤਾ ਕੁਝ ਨਿਰਦੇਸ਼ਾਂ ਦਾ ਪਾਲਣ ਕਰਕੇ ਇਹ ਪਤਾ ਲਗਾ ਸਕਦੇ ਹਨ ਕਿ ਉਨ੍ਹਾਂ ਕੋਲ ਇਸ ਲਈ ਸ਼ੁਰੂਆਤੀ ਪਹੁੰਚ ਹੈ ਜਾਂ ਨਹੀਂ। ਜੇਕਰ ਉਨ੍ਹਾਂ ਕੋਲ ਫਿਲਹਾਲ ਪਹੁੰਚ ਨਹੀਂ ਹੈ ਤਾਂ ਡਰਨ ਦੀ ਲੋੜ ਨਹੀਂ ਹੈ, ਅਸੀਂ ਇਸ ਸਾਲ ਦੇ ਅਖੀਰ ’ਚ ਯੂਟਿਊਬ ਸਾਂਝੇਦਾਰੀ ਪ੍ਰੋਗਰਾਮ ਤਹਿਤ ਸਾਰੇ ਯੋਗ ਰਚਨਾਕਾਰਾਂ ਲਈ ਉਪਲੱਬਧਤਾ ਦਾ ਵਿਸਤਾਰ ਕਰਾਂਗੇ। 


Rakesh

Content Editor

Related News