ਯੂਟਿਊਬ ’ਤੇ ਸਿਰਫ ਸੁਣ ਸਕੋਗੇ ਆਡੀਓ ਮਿਊਜ਼ਿਕ, ਨਹੀਂ ਪਵੇਗੀ ਵੀਡੀਓ ਪਲੇਅ ਕਰਨ ਦੀ ਲੋੜ

10/22/2021 1:28:58 PM

ਗੈਜੇਟ ਡੈਸਕ– ਯੂਟਿਊਬ ਦੀ ਮਿਊਜ਼ਿਕ ਐਪ ਕਾਫੀ ਲੋਕਪ੍ਰਸਿੱਧ ਹੋ ਗਈ ਹੈ। ਇਹ ਐਪ ਜ਼ਿਆਦਾਤਰ ਐਂਡਰਾਇਡ ਸਮਾਰਟਫੋਨਾਂ ’ਚ ਪ੍ਰੀ-ਇੰਸਟਾਲ ਹੀ ਮਿਲਦੀ ਹੈ। ਇਸ ਐਪ ’ਚ ਗਾਣੇ ਸੁਣਨ ਲਈ ਤੁਹਾਨੂੰ ਯੂਟਿਊਬ ਦੀ ਤਰ੍ਹਾਂ ਵੀਡੀਓ ਪਲੇਅ ਕਰਨੀ ਪੈਂਦੀ ਹੈ। ਹੁਣ ਯੂਟਿਊਬ ਨੇ ਆਪਣੀ ‘ਯੂਟਿਊਬ ਮਿਊਜਿਕ’ ਐਪ ਨੂੰ ਆਡੀਓ ਓਨਲੀ ਕਰਨ ਦਾ ਫੈਸਲਾ ਕੀਤਾ ਹੈ। ਸ਼ੁਰੂਆਤੀ ਤੌਰ ’ਤੇ ਇਸ ਦੀ ਅਪਡੇਟ ਕੈਨੇਡਾ ਦੇ ਯੂਜ਼ਰਸ ਲਈ ਜਾਰੀ ਕੀਤੀ ਜਾਵੇਗੀ। ਇਸ ਦੀ ਸ਼ੁਰੂਆਤ 3 ਨਵੰਬਰ 2021 ਤੋਂ ਹੋਵੇਗੀ। 

ਇਸ ਨਵੀਂ ਅਪਡੇਟ ਦੇ ਆਉਣ ਤੋਂ ਬਾਅਦ ਯੂਟਿਊਬ ਮਿਊਜ਼ਿਕ ਐਪ ਦੇ ਯੂਜ਼ਰਸ ਸਿਰਫ ਆਡੀਓ ਮਿਊਜ਼ਿਕ ਦਾ ਮਜ਼ਾ ਲੈ ਸਕਣਗੇ। ਇਸ ਤੋਂ ਇਲਾਵਾ ਯੂਜ਼ਰਸ ਨੂੰ ਮਿਊਜ਼ਿਕ ਬੈਕਗ੍ਰਾਊਂਡ ਪਲੇਅ ਕਰਨ ਦਾ ਵੀ ਆਪਸ਼ਨ ਮਿਲੇਗਾ ਪਰ ਇਸ ਨੂੰ ਸਿਰਫ ਯੂਟਿਊਬ ਮਿਊਜ਼ਿਕ ਦੀ ਪ੍ਰੀਮੀਅਮ ਸਬਸਕ੍ਰਿਪਸ਼ਨ ਲੈਣ ਵਾਲੇ ਯੂਜ਼ਰਸ ਲਈ ਲਿਆਇਆ ਜਾਵੇਗਾ। 

Rakesh

This news is Content Editor Rakesh