YouTube ਨੂੰ ਐਡ ਬਲਾਕਰ ਬਲਾਕ ਕਰਨਾ ਪਿਆ ਮਹਿੰਗਾ, ਲੱਗਾ ਯੂਜ਼ਰਜ਼ ਦੀ ਜਾਸੂਸੀ ਦਾ ਦੋਸ਼

11/14/2023 2:25:38 PM

ਗੈਜੇਟ ਡੈਸਕ- ਯੂਟਿਊਬ ਨੇ ਹਾਲ ਹੀ 'ਚ ਆਪਣੇ ਪਲੇਟਫਾਰਮ 'ਤੇ ਐਡ ਬਲਾਕਰ ਨੂੰ ਬਲਾਕ ਕਰਨ ਦਾ ਫੈਸਲਾ ਲਿਆ ਹੈ ਪਰ ਉਸਦਾ ਇਹ ਫੈਸਲਾ ਉਸ 'ਤੇ ਹੀ ਭਾਰੀ ਪੈ ਗਿਆ। ਯੂਟਿਊਬ 'ਤੇ ਕ੍ਰਿਮਿਨਲ ਜਾਰਜਿਜ਼ ਲੱਗੇ ਹਨ ਅਤੇ ਯੂਰਪ 'ਚ ਯੂਜ਼ਰਜ਼ ਦੀ ਜਾਸੂਸੀ ਨੂੰ ਲੈ ਕੇ ਮੁਕੱਦਮਾ ਦਰਜ ਹੋਇਆ ਹੈ। 

ਰਿਪੋਰਟ ਮੁਤਾਬਕ, ਯੂਟਿਊਬ ਨੇ ਐਡ ਬਲਾਕਰ ਨੂੰ ਬਲਾਕ ਕਰਨ ਦੀ ਆੜ 'ਚ ਯੂਜ਼ਰਜ਼ ਦੀ ਜਾਸੂਸੀ ਕੀਤੀ ਹੈ। ਇਕ ਪ੍ਰਾਈਵੇਸੀ ਕੰਸਲਟੈਂਟ ਅਲੈਗਜ਼ੈਂਡਰ ਹਨਫ ਨੇ ਐਡ ਬਲਾਕਰ ਨੂੰ ਬਲਾਕ ਕਰਨ ਵਾਲੇ ਗੂਗਲ ਦੇ ਨਵੇਂ ਸਿਸਟਮ ਨੂੰ 'ਸਪਾਈਵੇਅਰ' ਦੱਸਿਆ ਹੈ ਅਤੇ ਆਇਰਿਸ਼ ਡੇਟਾ ਪ੍ਰੋਟੈਕਸ਼ਨ ਕਮਿਸ਼ਨ 'ਚ ਇਕ ਸ਼ਿਕਾਇਤ ਕਰਨ ਦੀ ਪਲਾਨਿੰਗ ਕੀਤੀ ਹੈ। 

ਅਲੈਗਜ਼ੈਂਡਰ ਹਨਫ ਆਇਰਲੈਂਡ ਦੇ ਕੰਪਿਊਟਰ ਦੁਰਵਰਤੋਂ ਕਾਨੂੰਨ ਤਹਿਤ ਯੂਟਿਊਬ ਦੇ ਖਿਲਾਫ ਸ਼ਿਕਾਇਤ ਦਰਜ ਕਰਨ ਜਾ ਰਹੇ ਨਹ। ਆਇਰਲੈਂਡ ਦੀ ਰਾਸ਼ਟਰੀ ਪੁਲਸ ਨੇ ਕਥਿਤ ਤੌਰ 'ਤੇ ਹਨਫ ਦੀ ਸ਼ਿਕਾਇਤ ਸਵੀਕਾਰ ਕਰ ਲਈ ਹੈ ਅਤੇ ਹੋਰ ਜਾਣਕਾਰੀ ਮੰਗੀ ਹੈ। ਹਨਫ ਦੇ ਅਨੁਸਾਰ ਯੂਟਿਊਬ ਦੀ ਬ੍ਰਾਊਜ਼ਰ ਟ੍ਰੈਕਿੰਗ ਸਿਸਟਮ ਸਕ੍ਰਿਪਟ ਐਡ ਬਲਾਕਰ ਦੀ ਪਛਾਣ ਕਰਨ ਦੇ ਨਾਲ-ਨਾਲ ਯੂਜ਼ਰਜ਼ ਦੀ ਜਾਸੂਸੀ ਕਰ ਰਿਹਾ ਹੈ। 

ਦੱਸ ਦੇਈਏ ਕਿ ਪਿਛਲੇ ਹਫਤੇ ਹੀ ਯੂਟਿਊਬ ਨੇ ਐਡ ਬਲਾਕਰ ਦਾ ਇਸਤੇਮਾਲ ਕਰ ਰਹੇ ਕਈ ਯੂਜ਼ਰਜ਼ ਨੂੰ ਇਸਲਈ ਅਲਰਟ ਵੀ ਭੇਜਿਆ ਹੈ। ਅਲਰਟ 'ਚ ਯੂਟਿਊਬ ਨੇ ਕਿਹਾ ਹੈ ਕਿ ਤਿੰਨ ਵੀਡੀਓ ਦੇਖਣ ਤੋਂ ਬਾਅਦ ਤੁਹਾਡਾ  ਵੀਡੀਓ ਪਲੇਅਰ ਬਲਾਕ ਹੋ ਜਾਵੇਗਾ। 

ਹੁਣ ਤੁਹਾਡੇ ਕੋਲ ਦੋ ਹੀ ਆਪਸ਼ਨ ਹਨ ਕਿ ਜਾਂ ਤਾਂ ਤੁਸੀਂ ਯੂਟਿਊਬ ਦਾ ਪ੍ਰੀਮੀਅਮ ਸਬਸਕ੍ਰਿਪਸ਼ਨ ਲਓ ਜਾਂ ਫਿਰ ਵੀਡੀਓ ਦੇ ਨਾਲ ਐਡ ਵੀ ਦੇਖੋ। ਸਿੱਧੇ ਸ਼ਬਦਾਂ 'ਚ ਕਹੀਏ ਤਾਂ ਯੂਟਿਊਬ ਨੇ ਐਡ ਬਲਾਕਰ ਨੂੰ ਆਪਣੇ ਪਲੇਟਫਾਰਮ 'ਤੇ ਬੰਦ ਕਰ ਦਿੱਤਾ ਹੈ ਯਾਨੀ ਹੁਣ ਤੁਸੀਂ ਐਡ ਬਲਾਕਰ ਇਸਤੇਮਾਲ ਕਰਦੇ ਹੋਏ ਯੂਟਿਊਬ 'ਤੇ ਐਡ ਫ੍ਰੀ ਵੀਡੀਓ ਨਹੀਂ ਦੇਖ ਸਕਦੇ। 

Rakesh

This news is Content Editor Rakesh