ਪੂਰੀ ਦੁਨੀਆ ’ਚ ਗੂਗਲ ਦਾ ਨੈੱਟਵਰਕ ਠੱਪ, ਜੀਮੇਲ ਤੇ ਯੂਟਿਊਬ ਹੋਏ ਬੰਦ

12/14/2020 6:00:31 PM

ਗੈਜੇਟ ਡੈਸਕ– ਦੁਨੀਆ ਦੇ ਸਭ ਤੋਂ ਵੱਡੇ ਸਰਚ ਇੰਜਣ ਗੂਗਲ ਦਾ ਨੈੱਟਵਰਕ ਡਾਊਨ ਹੋ ਗਿਆ ਹੈ। ਇਸ ਦੌਰਾਨ ਜੀਮੇਲ ਅਤੇ ਯੂਟਿਊਬ ਦੀਆਂ ਸੇਵਾਵਾਂ ਵੀ ਕੰਮ ਨਹੀਂ ਕਰ ਰਹੀਆਂ ਹਨ। ਡਾਊਨਡਿਟੈਕਟਰ ਮੁਤਾਬਕ, 14 ਦਸੰਬਰ 2020 ਨੂੰ ਜੀਮੇਲ ਸ਼ਾਮ ਨੂੰ 4 ਵਜ ਕੇ 43 ਮਿੰਟ ’ਤੇ ਠੱਪ ਹੋ ਗਿਆ। ਇਸ ਤੋਂ ਬਾਅਦ ਕਾਫੀ ਦੇਰ ਤਕ ਯੂਟਿਊਬ ਵੀ ਠੱਪ ਰਿਹਾ। ਉਥੇ ਹੀ ਕਈ ਯੂਜ਼ਰਸ ਨੇ ਗੂਗਲ ਡ੍ਰਈਵ ਦੇ ਵੀ ਠੱਪ ਹੋਣ ਦੀ ਸ਼ਿਕਾਇਤ ਕੀਤੀ ਹੈ। ਜੀਮੇਲ ਠੱਪ ਹੋਣ ਤੋਂ ਬਾਅਦ ਯੂਜ਼ਰਸ ਨੂੰ 500 ਦਾ ਏਰਰ ਮੈਸੇਜ ਮਿਲਿਆ। 

ਇਹ ਵੀ ਪੜ੍ਹੋ– Google Maps ਦੀ ਇਕ ਗਲਤੀ ਕਾਰਨ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ

ਡਾਊਨਡਿਟੈਕਟਰ ’ਤੇ ਗੂਗਲ ਦੀਆਂ ਸੇਵਾਵਾਂ ’ਚ ਸਮੱਸਿਆ ਆਉਣ ਤੋਂ ਬਾਅਦ 68 ਫੀਸਦੀ ਲੋਕਾਂ ਨੇ ਲਾਗ-ਇਨ ਦੀ ਸ਼ਿਕਾਇਤ ਕੀਤੀ ਹੈ, ਉਥੇ ਹੀ 8 ਫੀਸਦੀ ਲੋਕਾਂ ਨੇ ਈਮੇਲ ਨਾ ਮਿਲਣ ਦੀ ਸ਼ਿਕਾਇਤ ਕੀਤੀ ਹੈ। ਕਈ ਯੂਜ਼ਰਸ ਨੇ ਅਕਾਊਂ ਲਾਗ-ਆਊਟ ਹੋਣ ਦੀ ਸ਼ਿਕਾਇਤ ਕੀਤੀ ਹੈ, ਹਾਲਾਂਕਿ ਯੂਟਿਊਬ ਦੀ ਸੇਵਾ ਹੁਣ ਚਾਲੂ ਹੋ ਗਈ ਹੈ।  

 

ਇਹ ਵੀ ਪੜ੍ਹੋ– ਬਹੁਤ ਕੰਮ ਦੇ ਹਨ ਇਹ 5 ਸਰਕਾਰੀ Apps, ਫੋਨ ’ਚ ਜ਼ਰੂਰ ਕਰੋ ਇੰਸਟਾਲ

ਗੂਗਲ ਨੇ ਜੀਮੇਲ ਡਾਊਨ ਹੋਣ ਦੀ ਸ਼ਿਕਾਇਤ ’ਤੇ ਇਕ ਯੂਜ਼ਰ ਨੂੰ ਟਵਿਟਰ ’ਤੇ ਜਵਾਬ ਦਿੰਦੇ ਹੋਏ ਕਿਹਾ ਕਿ ਯੂਜ਼ਰਸ ਦੇ ਨੈੱਟਵਰਕ ’ਚ ਹੀ ਸਮੱਸਿਆ ਹੈ। ਦੂਜੇ ਨੈੱਟਵਰਕ ਨਾਲ ਚਲਾਉਣ’ਤੇ ਜੀਮੇਲ ਨਾਲ ਕੋਈ ਸਮੱਸਿਆ ਨਹੀਂ ਆਏਗੀ ਜਦਕਿ ਭਾਰਤ, ਸਾਊਦੀ ਅਰਬ, ਮਲੇਸ਼ੀਆ, ਅਮਰੀਕਾ ਅਤੇ ਬ੍ਰਿਟੇਨ ਵਰਗੇ ਕਈ ਦੇਸ਼ਾਂ ਦੇ ਯੂਜ਼ਰਸ ਨੂੰ ਜੀਮੇਲ ਇਸਤੇਮਾਲ ਕਰਨ ’ਚ ਪਰੇਸ਼ਾਨੀ ਆ ਰਹੀ ਹੈ। 

ਇਹ ਵੀ ਪੜ੍ਹੋ– ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, ਇਹ ਹਨ ਆਸਾਨ ਤਰੀਕੇ

ਅਗਸਤ ’ਚ 7 ਘੰਟਿਆਂ ਤਕ ਡਾਊਨ ਰਿਹਾ ਸੀ ਜੀਮੇਲ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸੇ ਸਾਲ 20 ਅਗਸਤ ਨੂੰ ਜੀਮੇਲ ਕਰੀਬ 7 ਘੰਟਿਆਂ ਤਕ ਠੱਪ ਰਿਹਾ ਸੀ ਜਿਸ ਤੋਂ ਬਾਅਦ ਭਾਰਤ ਸਮੇਤ ਕਈ ਦੇਸ਼ਾਂ ਦੇ ਯੂਜ਼ਰਸ ਈਮੇਲ ਨਹੀਂ ਭੇਜ ਪਾ ਰਹੇ ਸਨ। ਕਈ ਯੂਜਡਰਸ ਨੇ ਅਟੈਚਮੈਂਟ ਫੇਲ ਹੋਣ ਦੀ ਵੀ ਸ਼ਿਕਾਇਤ ਕੀਤੀ ਸੀ। ਜੀਮੇਲ ਤੋਂ ਇਲਾਵਾ ਗੂਗਲ ਡ੍ਰਾਈਵ, ਗੂਗਲ ਡਾਕਸ, ਗੂਗਲ ਕੀਪ, ਗੂਗਲ ਚੈਟ ਅਤੇ ਗੂਗਲ ਮੀਟ ’ਚ ਵੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। 

ਨੋਟ: ਗੂਗਲ ਦੀਆਂ ਸੇਵਾਵਾਂ ਠੱਪ ਹੋਣ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Rakesh

Content Editor

Related News