ਯੂਟਿਊਬ ਮੋਬਾਇਲ ਐਪ ’ਚ ਆਇਆ ਨਵਾਂ ਫੀਚਰ, ਹੁਣ ਕੰਟੈਂਟ ਲੱਭਣਾ ਹੋਵੇਗਾ ਹੋਰ ਵੀ ਆਸਾਨ

12/26/2019 12:27:34 PM

ਗੈਜੇਟ ਡੈਸਕ– ਵੀਡੀਓ ਪਲੇਟਫਾਰਮ ਯੂਟਿਊਬ ਨੇ ਆਪਣੇ ਮੋਬਾਇਲ ਐਪ ’ਚ ਟੀਵੀ ਸਕਰੀਨ, ਗੇਮ ਕੰਸੋਲ ਅਤੇ ਹੋਰ ਸਟਰੀਮਿੰਗ ਡਿਵਾਈਸਿਜ਼ ਲਈ ਕਈ ਫੀਚਰਜ਼ ਜੋੜੇ ਹਨ ਅਤੇ ਅਪਡੇਟ ਕੀਤੇ ਹਨ। ਯੂਟਿਊਬ ਦੇ ਅਧਿਕਾਰਤ ਬਲਾਗ ਮੁਤਾਬਕ, ਯੂਜ਼ਰ ਹੁਣ ਸਮਾਰਟ ਟੀਵੀ ’ਤੇ ਯੂਟਿਊਬ ਨੂੰ ਕਾਸਟ ਕਰਦੇ ਸਮੇਂ ਆਪਣੇ ਮੋਬਾਇਲ ’ਤੇ ਵਾਇਸ ਸਰਚ ਦਾ ਇਸਤੇਮਾਲ ਵੀ ਕਰ ਸਕਣਗੇ। 

ਕੰਟੈਂਟ ਲੱਭਣਾ ਹੋਵੇਗਾ ਹੋਰ ਆਸਾਨ
ਯੂਟਿਊਬ ਦਾ ਇਹ ਨਵਾਂ ਫੀਚਰ ਟੀਵੀ ’ਤੇ ਕੰਟੈਂਟ ਲੱਭਣਾ ਹੋਰ ਆਸਾਨ ਬਣਾਏਗਾ, ਨਾਲ ਹੀ ਇਹ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਪਲੇਟਫਾਰਮਜ਼ ’ਤੇ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ ਤੁਸੀਂ ਪਲੇਅ ਸਟੇਸ਼ਨ-4 ਅਤੇ ਪਲੇਅ ਸਟੇਸ਼ਨ-4 ਪ੍ਰੋ ’ਤੇ ਐੱਚ.ਡੀ.ਆਰ. ’ਚ ਵੀ ਵੀਡੀਓ ਦੇਖ ਸਕੋਗੇ। 

ਵੱਖ-ਵੱਖ ਯੂਟਿਊਬ ਪ੍ਰੋਫਾਇਲ ’ਚ ਸਵਿੱਚ ਵੀ ਕਰ ਸਕੋਗੇ
ਇਸ ਤੋਂ ਇਲਾਵਾ ਯੂਟਿਊਬ ਨੇ ਇਕ ਨਵਾਂ ਫੀਚਰ ‘ਹੂ ਇਸ ਵਾਚਿੰਗ’ ਵੀ ਪੇਸ਼ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਜ਼ ਬਿਹਤਰ ਵਿਅਗਤੀਗਤ ਅਨੁਭਵ ਲਈ ਡਿਵਾਈਸ ਨਾਲ ਲਿੰਕ ਵੱਖ-ਵੱਖ ਯੂਟਿਊਬ ਪ੍ਰੋਫਾਇਲ ’ਚ ਸਵਿੱਚ ਕਰ ਸਕਣਗੇ। ਯੂਟਿਊਬ ਵੱਖ-ਵੱਖ ਪ੍ਰੋਫਾਇਲ ਦੀ ਸਰਚ ਹਿਸਟਰੀ ਦੇ ਆਧਾਰ ’ਤੇ ਉਸੇ ਤਰ੍ਹਾਂ ਦੀ ਵੀਡੀਓ ਰਿਕਮੈਂਡ ਕਰੇਗੀ।