ਬਦਲ ਜਾਵੇਗਾ ਤੁਹਾਡਾ ਗੂਗਲ ਪੇਅ, ਕੰਪਨੀ ਨੇ ਕੀਤਾ ਐਲਾਨ

09/20/2020 8:42:00 PM

ਗੈਜੇਟ ਡੈਸਕ—ਡਿਜੀਟਲ ਪੇਮੈਂਟ ਪਲੇਟਫਾਰਮ ਗੂਗਲ ਪੇਅ ’ਚ ਜਲਦ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ। ਗੂਗਲ ਵੱਲੋਂ ਪੇਮੈਂਟ ਲਈ ਨਵਾਂ ਸਟੈਂਡਰਡ ਇੰਟਰਫੇਸ ਬਣਾਇਆ ਜਾ ਰਿਹਾ ਹੈ। ਗੂਗਲ ਬਲੋਗ ਪੋਸਟ ’ਚ ਇਸ ਦਾ ਖੁਲਾਸਾ ਕੀਤਾ ਗਿਆ ਹੈ। ਗੂਗਲ ਪੇਅ ਦੇ ਨਵੇਂ ਯੂ.ਆਈ. ਨੂੰ ਪਿਕਸਲ ਫੋਨ ਰੱਖਣ ਵਾਲੇ ਕਈ ਯੂਜ਼ਰਸ ਲਈ ਰੋਲਆਊਟ ਕਰ ਦਿੱਤਾ ਗਿਆ ਹੈ। ਹਾਲਾਂਕਿ ਜਲਦ ਗੂਗਲ ਪੇਅ ਦੀ ਅਪਡੇਟ ਬਾਕੀ ਸਮਾਰਟਫੋਨਜ਼ ’ਚ ਮਿਲਣੀ ਸ਼ੁਰੂ ਹੋ ਜਾਵੇਗੀ। ਗੂਗਲ ਪੇਅ ਦੀ ਬੀਟਾ ਅਪਡੇਟ ਵੱਲੋਂ ਗੂਗਲ ਪੇਅ ਦਾ ਕਲੀਨ ਅਤੇ ਫਲੈਸਕਸੀਬਲ ਇੰਟਰਫੇਸ ਦਿੱਤਾ ਜਾਵੇਗਾ। ਕੰਪਨੀ ਵੱਲੋਂ ਇੰਟਰਫੇਸ ਦੀ ਪੂਰੀ ਕੋਡ ਨੂੰ ਦੋਬਾਰਾ ਤੋਂ ਲਿਖਿਆ ਗਿਆ ਹੈ। ਅਜਿਹੇ ’ਚ ਬਹੁਤ ਹੀ ਜਲਦ ਨਵਾਂ ਇੰਟਰਫੇਸ ਦੇਖਣ ਨੂੰ ਮਿਲੇਗਾ।

ਕੀ ਹੋਣਗੇ ਬਦਲਾਅ
ਐਂਡ੍ਰਾਇਡ ਪੁਲਸ ਦੀ ਰਿਪੋਰਟ ਮੁਤਾਬਕ ਨਵੇਂ ਇੰਟਰਫੇਸ ’ਚ ਬਾਟਮ ਟੈਬ ਹਟਾ ਦਿੱਤਾ ਗਿਆ ਹੈ ਅਤੇ ਸਾਰੇ ਨੈਵੀਗੇਸ਼ਨ ਨੂੰ hamburger ਮੈਨਿਊ ’ਚ ਸ਼ਿਫਟ ਦਿੱਤਾ ਗਿਆ ਹੈ। ਨਵੇੇਂ ਹੋਮ ਪੇਜ਼ ’ਤੇ ਲੇਵਲ ਪੇਮੈਂਟ ਕਾਰਡ ਅਤੇ ਲਾਇਲਿਟੀ ਕਾਰਡ ਦੀ ਸਕਰਾਲਿੰਗ ਲਿਸਟ ਦਿਖੇਗੀ। ਨਾਲ ਹੀ ਬਾਟਮ ਰਾਈਡ ਕਾਰਨਰ ਦੇ ਫਲੋਟਿੰਗ ਐਕਸ਼ਨ ਬਟਨ ਨਾਲ ਨਵੇਂ ਪੇਮੈਂਟ ਕਾਰਡ, ਲਾਇਲਿਟੀ ਪ੍ਰੋਗਰਾਮ, ਗਿਫਟ ਕਾਰਡ ਅਤੇ ਟ੍ਰਾਂਜਿਟ ਟਿਕਟਸ ਨੂੰ ਜੋੜਿਆ ਜਾ ਸਕੇਗਾ। Hamburger ਮੈਨਿਊ ਦੀ ਐਂਟਰੀ ਰਾਹੀਂ ਤੁਸੀਂ ਪੇਮੈਂਟ ਨੂੰ ਰਿਆਰਡਰ ਕਰ ਸਕੋਗੇ। ਨਾਲ ਹੀ ਤੁਸੀਂ ਐਕਸਪਾਇਰ ਪਾਸ ਦੀ ਐਕਟੀਵਿਟੀ ਦੇਖ ਸਕੋਗੇ। ਹੋਮ ਮੈਨਿਊ ਦੇ ਅਪਰ ਸਾਈਡ Add a new payment method ਆਪਸ਼ਨ ਦਿੱਤਾ ਜਾਵੇਗਾ। ਪੇਮੈਂਟ ਮੈਥਡ ’ਚ ਵੀ ਕੁਝ ਬਦਲਾਅ ਦੇਖਣ ਨੂੰ ਮਿਲਣਗੇ।

ਭਾਰਤ ਗੂਗਲ ਪੇਅ ਦਾ ਵੱਡਾ ਯੂਜ਼ਰਬੇਸ
ਗੂਗਲ ਪੇਅ ਨੂੰ ਤਿੰਨ ਸਾਲ ਪਹਿਲਾਂ ਭਾਰਤ ’ਚ ਲਾਂਚ ਕੀਤਾ ਗਿਆ ਸੀ। ਗੂਗਲ ਪੇਅ ਹਾਲ ਹੀ ’ਚ ਦੁੁਨੀਆ ’ਚ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੇ ਜਾਣ ਵਾਲਾ ਪੇਮੈਂਟ ਐਪ ਬਣ ਗਿਆ ਹੈ। ਇਸ ਨੂੰ ਪੂਰੀ ਦੁਨੀਆ ’ਚ ਇਕ ਮਹੀਨੇ ’ਚ ਔਸਤਨ ’ਚ 10 ਮਿਲੀਅਨ ਭਾਵ 1 ਕਰੋੜ ਵਾਰ ਡਾਊਨਲੋਡ ਕੀਤਾ ਗਿਆ। ਭਾਰਤ ਗੂਗਲ ਪੇਅ ਦਾ ਵੱਡਾ ਯੂਜ਼ਰਬੇਸ ਹੈ। ਭਾਰਤ ’ਚ 78 ਲੱਖ ਲੋਕਾਂ ਨੇ ਗੂਗਲ ਪੇਅ ਨੂੰ ਡਾਊਨਲੋਡ ਕੀਤਾ ਹੈ।

Karan Kumar

This news is Content Editor Karan Kumar