ਵਟਸਐਪ ''ਚ ਫਿਰ ਤੋਂ ਆਉਣ ਵਾਲਾ ਹੈ ਤੁਹਾਡਾ ਪਸੰਦੀਦਾ ਪੁਰਾਣਾ ਫੀਚਰ

05/21/2020 1:50:27 AM

ਗੈਜੇਟ ਡੈਸਕ—ਵਟਸਐਪ ਨੇ ਅਪ੍ਰੈਲ ਦੀ ਸ਼ੁਰੂਆਤ 'ਚ ਕੋਰੋਨਾ ਵਾਇਰਸ ਨਾਲ ਜੁੜੀ ਫਰਜ਼ੀ ਖਬਰ ਅਤੇ ਡਾਟਾ ਨੈੱਟਵਰਕ 'ਤੇ ਵਧਦੇ ਦਬਾਅ ਨੂੰ ਧਿਆਨ 'ਚ ਰੱਖ ਕੇ ਸਟੇਟਸ 'ਤੇ ਵੀਡੀਓ ਦੀ ਸਮੇਂ ਸੀਮਾ 30 ਸੈਕਿੰਡ ਤੋਂ ਘਟਾ ਕੇ 15 ਸੈਕਿੰਡ ਕਰ ਦਿੱਤਾ ਸੀ। ਪਰ ਹੁਣ ਕੰਪਨੀ ਦੋਬਾਰਾ ਸਟੇਟਸ ਲਿਮਿਟ ਨੂੰ ਵਾਪਸ 30 ਸੈਕਿੰਡ ਕਰਨ ਵਾਲੀ ਹੈ।

ਇਸ ਗੱਲ ਦੀ ਜਾਣਕਾਰੀ ਚੀਨੀ ਟੈਕ ਸਾਈਟ ਵੈੱਬ ਬੀਟਾ ਇੰਫੋ ਦੀ ਇਕ ਰਿਪੋਰਟ ਤੋਂ ਮਿਲੀ ਹੈ। ਰਿਪੋਰਟ ਮੁਤਾਬਕ ਵਟਸਐਪ ਦੇ ਲੇਟੈਸਟ ਬੀਟਾ ਵਰਜ਼ਨ 2.20.166 'ਤੇ ਸਟੇਟਸ ਫੀਚਰ ਨੂੰ 30 ਸੈਕਿੰਡ ਦੀ ਸਮੇਂ ਸੀਮਾ ਨਾਲ ਸਪਾਟ ਕੀਤਾ ਗਿਆ ਹੈ। ਹਾਲਾਂਕਿ, ਕੰਪਨੀ ਨੇ ਅਜੇ ਤਕ ਆਧਿਕਾਰਿਤ ਰੂਪ ਨਾਲ ਸਟੇਟਸ ਦੀ ਲਿਮਿਟ ਨੂੰ ਨਹੀਂ ਵਧਾਇਆ ਹੈ।

ਵੈੱਬ ਬੀਟਾ ਇੰਫੋ ਮੁਤਾਬਕ ਵਟਸਐਪ ਦੇ ਬੀਟਾ ਵਰਜ਼ਨ 2.20.166 'ਤੇ ਸਟੇਟਸ ਫੀਚਰ ਨੂੰ ਪੁਰਾਣੀ ਲਿਮਿਟ ਨਾਲ ਸਪਾਰਟ ਕੀਤਾ ਗਿਆ ਹੈ। ਨਾਲ ਹੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਯੂਜ਼ਰਸ ਜਲਦ ਹੀ 30 ਸੈਕਿੰਡ ਵਾਲੇ ਸਟੇਟਸ ਨੂੰ ਆਪਣੇ ਅਕਾਊਂਟ ਦੀ ਵਾਲ 'ਤੇ ਲੱਗਾ ਸਕਣਗੇ। ਹਾਲਾਂਕਿ, ਐਂਡ੍ਰਾਇਡ ਅਤੇ ਆਈ.ਓ.ਐੱਸ. ਯੂਜ਼ਰਸ ਨੂੰ ਪੁਰਾਣੀ ਸਮੇਂ ਸੀਮਾ ਵਾਲੇ ਸਟੇਟਸ ਫੀਚਰ ਲਈ ਥੋੜਾ ਇੰਤਜ਼ਾਰ ਕਰਨਾ ਹੋਵੇਗਾ।

ਤੁਹਾਨੂੰ ਦੱਸ ਦੇਈਏ ਕਿ ਵਟਸਐਪ ਨੇ ਕੋਰੋਨਾ ਵਾਇਰਸ ਨਾਲ ਜੁੜੀ ਗਲਤ ਜਾਣਕਾਰੀ ਅਤੇ ਡਾਟਾ ਇੰਫ੍ਰਾਸਟਰਕਚਰ 'ਤੇ ਵਧਦੇ ਦਬਾਅ ਨੂੰ ਰੋਕਣ ਲਈ ਸਟੇਟਸ ਦੀ ਸਮੇਂ ਸੀਮਾ ਨੂੰ ਘਟਾਇਆ ਸੀ। ਨਾਲ ਹੀ ਕੰਪਨੀ ਨੇ ਫਾਰਵਰਡ ਮੈਸੇਜ 'ਚ ਵੀ ਬਦਲਾਅ ਕੀਤਾ ਸੀ। ਇਸ ਤੋਂ ਇਲਾਵਾ ਇਕ ਹੋਰ ਰਿਪੋਰਟ ਸਾਹਮਣੇ ਆਈ ਸੀ ਜਿਸ ਨਾਲ ਜਾਣਕਾਰੀ ਮਿਲੀ ਸੀ ਕਿ ਵਟਸਐਪ ਨੇ ਫਰਜ਼ੀ ਖਬਰਾਂ 'ਤੇ ਰੋਕ ਲਗਾਉਣ ਲਈ Check it before you Share it ਮੁਹਿੰਮ ਦੀ ਸ਼ੁਰੂਆਤ ਕੀਤੀ ਸੀ।


Karan Kumar

Content Editor

Related News