ChatGPT ਦਾ ਕਰਦੇ ਹੋ ਇਸਤੇਮਾਲ ਤਾਂ ਹੋ ਜਾਓ ਸਾਵਧਾਨ, ਈ-ਮੇਲ ਤੁਹਾਡੀ ID ''ਤੇ ਹੈ ਹੈਕਰਾਂ ਦੀ ਨਜ਼ਰ

12/26/2023 3:22:28 PM

ਗੈਜੇਟ ਡੈਸਕ- ਜੇਕਰ ਤੁਸੀਂ ਵੀ ਚੈਟਜੀਪੀਟੀ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਤੁਸੀਂ ਜਿਸ ਈ-ਮੇਲ ਆਈ.ਡੀ. ਰਾਹੀਂ ਚੈਟਜੀਪੀਟੀ ਦਾ ਇਸਤੇਮਾਲ ਕਰ ਰਹੇ ਹੋ ਉਹ ਹੈਕਰਾਂ ਦੇ ਨਿਸ਼ਾਨੇ 'ਤੇ ਹੈ। ਇੰਡੀਆਨਾ ਯੂਨੀਵਰਸਿਟੀ ਬਲੂਮਿੰਗਟਨ 'ਚ ਰਿਸਰਚਰਾਂ ਦੀ ਇਕ ਟੀਮ ਨੇ ਚੈਟਜੀਪੀਟੀ ਦੇ ਸਭ ਤੋਂ ਪਾਵਰਫੁਲ ਮਾਡਲ ਜੀ.ਪੀ.ਟੀ.-3.5 ਟਰਬੋ ਨੂੰ ਲੈ ਕੇ ਸਕਿਓਰਿਟੀ ਵਾਰਨਿੰਗ ਦਿੱਤੀ ਹੈ। ਪੀ.ਐੱਚ.ਡੀ. ਰੂਈ ਝੂ ਦੇ ਅਗਵਾਈ ਵਾਲੀ ਟੀਮ ਨੇ ਕਿਹਾ ਹੈ ਕਿ ਚੈਟਜੀਪੀਟੀ ਇਸਤੇਮਾਲ ਕਰਨ ਵਾਲੇ ਯੂਜ਼ਰਜ਼ ਦੀ ਈ-ਮੇਲ ਆਈ.ਡੀ. ਲੀਕ ਹੋ ਚੁੱਕੀ ਹੈ। ਟੀਮ ਨੇ ਇਸਦਾ ਪ੍ਰਮਾਣ ਵੀ ਪੇਸ਼ ਕੀਤਾ ਹੈ। 

ਰਿਪੋਰਟ 'ਚ ਕਿਹਾ ਗਿਆ ਹੈ ਕਿ ਜੀਪੀਟੀ-3.5 ਟਰਬੋ ਤੁਹਾਡੀਆਂ ਨਿੱਜੀ ਜਾਣਕਾਰੀਆਂ ਨੂੰ ਯਾਦ ਕਰਦਾ ਹੈ। ਇਸਦੇ ਪ੍ਰਾਈਵੇਸੀ ਸੇਫਗਾਰਡ ਨੂੰ ਬਾਈਪਾਸ ਕੀਤਾ ਜਾ ਸਕਦਾ ਹੈ। ਇਸ ਏ.ਆਈ. ਮਾਡਲ ਨੇ ਨਿਊਯਾਰਕ ਟਾਈਮਸ ਦੇ ਕਰੀਬ 80 ਫੀਸਦੀ ਕਰਮਚਾਰੀਆਂ ਦੇ ਕੰਮ ਬਾਰੇ ਸਹੀ ਜਾਣਕਾਰੀ ਦਿੱਤੀ ਹੈ। ਅਜਿਹੇ 'ਚ ਇਸਨੂੰ ਕਾਫੀ ਖਤਰਨਾਕ ਮੰਨਿਆ ਜਾ ਰਿਹਾ ਹੈ। 

ਓਪਨ ਏ.ਆਈ. ਨੇ ਇਸ ਰਿਪੋਰਟ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਬਣਾਈ ਰੱਖਣ ਦਾ ਵਾਅਦਾ ਕੀਤਾ ਹੈ। ਰਿਸਰਚ ਟੀਮ ਤੋਂ ਇਲਾਵਾ ਵੀ ਕਈ ਮਾਹਿਰਾਂ ਦੀ ਟੀਮ ਨੇ ਜੀਪੀਟੀ-3.5 ਟਰਬੋ ਦੇ ਨਾਲ ਸਕਿਓਰਿਟੀ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਜੇਕਰ ਤੁਸੀਂ ਵੀ ਚੈਟਜੀਪੀਟੀ ਦਾ ਇਸਤੇਮਾਲ ਕਰਦੇ ਹੋ ਤਾਂ ਬਿਹਤਰ ਹੈ ਕਿ ਉਸ ਲਈ ਇਕ ਨਵੀਂ ਈ-ਮੇਲ ਆਈ.ਡੀ. ਬਣਾ ਲਓ।

Rakesh

This news is Content Editor Rakesh