ਇਕ ਗਲਤ ਗੂਗਲ ਸਰਚ ਕਰਨ ’ਤੇ ਖਾਲੀ ਹੋ ਸਕਦੈ ਤੁਹਾਡਾ ਬੈਂਕ ਖਾਤਾ!

08/16/2019 11:17:37 AM

ਗੈਜੇਟ ਡੈਸਕ– ਕਿਸੇ ਵੀ ਚੀਜ਼ ਬਾਰੇ ਪਤਾ ਲਗਾਉਣ ਲਈ ਸਾਰੇ ਗੂਗਲ ਸਰਚ ਦਾ ਹੀ ਇਸਤੇਮਾਲ ਕਰਦੇ ਹਨ। ਇਕ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਇਹ ਆਦਤ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ। ਹੈਕਰ ਗੂਗਲ ’ਤੇ ਢੇਰਾਂ ਫੇਕ ਹੈਲਪਲਾਈਨ ਨੰਬਰ ਸ਼ੇਅਰ ਕਰਦੇ ਹਨ ਜਿਸ ਨਾਲ ਤੁਹਾਨੂੰ ਹੈਕਰ ਆਪਣੇ ਜਾਲ ’ਚ ਫਸਾ ਸਕਦੇ ਹਨ ਅਤੇ ਤੁਹਾਨੂੰ ਆਸਾਨੀ ਨਾਲ ਚੂਨਾ ਲਗਾ ਸਕਦੇ ਹਨ। 

ਬੈਂਗਲੁਰੂ ਦੀ ਰਹਿਣ ਵਾਲੀ ਇਕ ਮਹਿਲਾ ਨਾਲ ਹਾਲ ਹੀ ’ਚ ਇਕ ਫਰਾਡ ਦਾ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਉਸ ਮਹਿਲਾ ਨੇ ਗੂਗਲ ’ਤੇ ਮੌਜੂਦ ਫੇਕ ਕਸਟਮਰ ਕੇਅਰ ਨੰਬਰ ਮਿਲਾਇਆ ਜਿਸ ਕਾਰਨ ਉਸ ਨੂੰ ਕਿਸੇ ਫਰਾਡ ਨੇ ਚੂਨਾ ਲਗਾ ਦਿੱਤਾ। ਮਹਿਲਾ ਨੇ ਆਪਣੇ ਫੂਡ ਆਰਡਰ ਦਾ ਰਿਫੰਡ ਪਾਉਣ ਲਈ ਗੂਗਲ ਸਰਚ ਰਾਹੀਂ ਜ਼ੋਮਾਟੋ ਕਾਲ ਸੈਂਟਰ ’ਤੇ ਫੋਨ ਕੀਤਾ ਸੀ ਪਰ ਫੋਨ ਨੰਬਰ ਫੇਕ ਨਿਕਲਿਆ ਜਿਸ ਤੋਂ ਬਾਅਦ ਉਸ ਨੂੰ ਨੁਕਸਾਨ ਝੱਲਣਾ ਪਿਆ। ਰਿਫੰਡ ਲਈ ਫੇਕ ਕਾਲ ’ਤੇ ਮਹਿਲਾ ਤੋਂ ਡਿਟੇਲਸ ਪੁੱਛੀ ਗਈ ਜਿਸ ਤੋਂ ਬਾਅਦ ਕੁਝ ਹੀ ਮਿੰਟਾਂ ’ਚ ਉਸ ਦਾ ਬੈਂਕ ਅਕਾਊਂਟ ਖਾਲੀ ਹੋ ਗਿਆ। 

ਕਿਸੇ ਨੂੰ ਵੀ ਨਾ ਦਿਓ ਬੈਂਕ ਡਿਟੇਲ
ਫੇਕ ਕਾਲਸ ਰਾਹੀਂ ਯੂਜ਼ਰਜ਼ ਤੋਂ ਯੂਨੀਫਾਈਡ ਪੇਮੈਂਟ ਇੰਟਰਫੇਸ (ਯੂ.ਪੀ.ਆਈ.) ਪਿਨ, ਪਾਸਵਰਡ ਅਤੇ ਬੈਂਕ ਡਿਟੇਲਸ ਪੁੱਛੀ ਜਾਂਦੀ ਹੈ। ਜਿਸ ਤੋਂ ਬਾਅਦ ਕੁਝ ਮੈਸੇਜ ਆਉਂਦੇ ਹਨ ਜਿਸ ਵਿਚ ਅਕਾਊਂਟ ’ਚੋਂ ਪੈਸੇ ਕੱਟਣ ਦੀ ਜਾਣਕਾਰੀ ਦਿੱਤੀ ਗਈ ਹੁੰਦੀ ਹੈ। ਅਜਿਹੇ ’ਚ ਯੂਜ਼ਰਜ਼ ਨੂੰ ਅਲਰਟ ਰਹਿਣ ਦੀ ਲੋੜ ਹੈ।