Amazon Fire TV ''ਤੇ ਹੁਣ ਚੱਲਾ ਸਕੋਗੇ ਯੂਟਿਊਬ

04/20/2019 1:17:35 AM

ਗੈਜੇਟ ਡੈਸਕ—ਗੂਗਲ ਦਾ ਮਸ਼ਹੂਰ ਵੀਡੀਓ ਸਟਰੀਮਿੰਗ ਪਲੇਟਫਾਰਮ ਯੂਟਿਊਬ ਹੁਣ ਐਮਾਜ਼ੋਨ ਫਾਇਰ ਟੀ.ਵੀ. ਤੇ ਵਾਪਸੀ ਕਰ ਰਿਹਾ ਹੈ। ਦੋਵਾਂ ਕੰਪਨੀਆਂ ਨੇ ਐਲਾਨ ਕੀਤਾ ਹੈ ਕਿ ਉਹ ਮਿਲ ਕੇ ਕੰਮ ਕਰਨਗੀਆਂ। ਉੱਥੇ ਦੂਜੇ ਪਾਸੇ ਐਮਾਜ਼ੋਨ ਨੇ ਵੀ ਪ੍ਰਾਈਮ ਵੀਡੀਓ ਐਪ ਨੂੰ ਕ੍ਰੋਮਕਾਸਟ ਅਤੇ ਕ੍ਰੋਸਕਾਸਟ ਬਿਲਟ ਇਨ ਡਿਵਾਈਸ ਲਈ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਪ੍ਰਾਈਮ ਵੀਡੀਓ ਸਾਰੇ ਐਂਡ੍ਰਾਇਡ ਟੀ.ਵੀ. ਡਿਵਾਈਸ ਪਾਰਟਨਰ 'ਤੇ ਉਪਲੱਬਧ ਹੋਵੇਗਾ ਤਾਂ ਉੱਥੇ ਯੂਟਿਊਬ ਅਤੇ ਯੂਟਿਊਬ ਕਿਡਸ ਇਸ ਸਾਲ ਦੇ ਆਖਿਰ ਤਕ ਫਾਇਰ ਟੀ.ਵੀ. 'ਤੇ ਆ ਜਾਵੇਗਾ।
ਯੂਟਿਊਬ ਦੇ ਗਲੋਬਲ ਹੈੱਡ () ਨੇ ਕਿਹਾ ਕਿ ਅਸੀਂ ਐਮਾਜ਼ੋਨ ਨਾਲ ਮਿਲ ਕੇ ਕੰਮ ਕਰਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ। ਫਲੈਗਸ਼ਿਪ ਯੂਟਿਊਬ ਅਨੁਭਵ ਨੂੰ ਐਮਾਜ਼ੋਨ ਫਾਇਰ ਟੀ.ਵੀ. 'ਤੇ ਦੇਣਾ ਸਾਡੇ ਯੂਜ਼ਰਸ ਲਈ ਕਾਫੀ ਫਾਇਦੇਮੰਦ ਹੋਵੇਗਾ ਤਾਂ ਉੱਥੇ ਯੂਜ਼ਰਸ ਨੂੰ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓ ਦੇਖਣ ਦਾ ਮੌਕਾ ਮਿਲੇਗਾ।
ਐਮਾਜ਼ੋਨ ਨੇ ਇਕ ਸਟੇਟਮੈਂਟ 'ਚ ਕਿਹਾ ਕਿ ਯੂਟਿਊਬ ਐਪ ਫਾਇਰ ਟੀ.ਵੀ. ਯੂਜ਼ਰਸ ਲਈ ਕਿਸੇ ਕੰਟੈਂਟ ਨੂੰ ਦੇਖਣ ਦਾ ਸਭ ਤੋਂ ਆਸਾਨ ਤਰੀਕਾ ਹੋਵੇਗਾ। ਐਪ ਦੇ ਸ਼ਾਮਲ ਹੁੰਦੇ ਹੀ ਫਾਇਰ ਟੀ.ਵੀ. ਯੂਜ਼ਰਸ ਆਸਾਨੀ ਨਾਲ ਸਾਈਨ ਇਨ ਕਰ ਯੂਟਿਊਬ ਦਾ ਫਾਇਦਾ ਲੈ ਸਕਦੇ ਹਨ ਤਾਂ ਉੱਥੇ ਵੀਡੀਓ ਨੂੰ () ਫ੍ਰੇਮ 'ਤੇ ਸੈਕਿੰਡ 'ਤੇ ਦੇਖ ਸਕਦੇ ਹਨ।