ਇਹ ਫਰਿੱਜ ਖਰੀਦਣ ''ਤੇ ਮਿਲੇਗਾ 38 ਹਜ਼ਾਰ ਦਾ ਫੋਨ ਤੇ 9 ਹਜ਼ਾਰ ਦਾ ਕੈਸ਼ਬੈਕ

07/13/2020 6:52:33 PM

ਗੈਜੇਟ ਡੈਸਕ—ਦੱਖਣੀ ਕੋਰੀਆ ਦੀ ਕੰਪਨੀ ਸੈਮਸੰਗ ਨੇ ਭਾਰਤ 'ਚ ਆਪਣੇ Internet of Things ਪ੍ਰੋਡਕਟ ਦੀ ਰੇਂਜ ਨੂੰ ਵਧਾਉਂਦੇ ਹੋਏ SpaceMax Family Hub Refrigerator ਲਾਂਚ ਕੀਤਾ ਹੈ। 2,19,900 ਰੁਪਏ ਦੀ ਕੀਮਤ ਨਾਲ ਆਉਣ ਵਾਲੇ ਇਸ ਫਰਿੱਜ ਨੂੰ ਅਜੇ 1,96,990 ਰੁਪਏ ਦੇ ਸਪੈਸਸ਼ਲ ਪ੍ਰਾਈਸ ਨਾਲ ਖਰੀਦਿਆ ਜਾ ਸਕਦਾ ਹੈ। ਕਈ ਸ਼ਾਨਦਾਰ ਫੀਚਰਜ਼ ਨਾਲ ਲੈਸ ਇਸ ਰੈਫ੍ਰੀਜਰੇਟਰ ਦੀ ਖਰੀਦ 'ਤੇ ਕੰਪਨੀ 37,999 ਰੁਪਏ ਦਾ Samsung Galaxy Note 10 Lite ਸਮਾਰਟਫੋਨ ਫ੍ਰੀ 'ਚ ਦੇ ਰਹੀ ਹੈ। ਇਨ੍ਹਾਂ ਹੀ ਨਹੀਂ, ਰੈਫ੍ਰੀਜਰੇਟਰ ਨੂੰ 13 ਤੋਂ 26 ਜੁਲਾਈ ਵਿਚਾਲੇ ਪ੍ਰੀ-ਬੁੱਕ ਕਰਨ ਵਾਲੇ ਯੂਜ਼ਰਸ ਨੂੰ 9 ਹਜ਼ਾਰ ਰੁਪਏ ਦਾ ਕੈਸ਼ਬੈਕ ਵੀ ਮਿਲੇਗਾ।

ਸਪੈਸੀਫਿਕੇਸ਼ਨਸ
ਪ੍ਰੀਮੀਅਮ ਬਲੈਕ ਮੈਟ ਫਿਨਿਸ਼ ਵਾਲਾ ਇਹ ਰੈਫ੍ਰੀਜਰੇਟਰ 657 ਲੀਟਰ ਦੀ ਸਟੋਰੇਜ਼ ਕਪੈਸਿਟੀ ਨਾਲ ਆਉਂਦਾ ਹੈ। ਇਹ ਘਰ 'ਚ ਮੌਜੂਦ ਦੂਜੇ ਸਮਾਰਟ ਹੋਮ ਅਪਲਾਇੰਸੇਜ ਨਾਲ ਕਨੈਕਟ ਹੋ ਜਾਂਦਾ ਹੈ। ਇਸ ਦੇ ਹੋਮ ਕੰਟਰੋਲ ਅਤੇ ਫੈਮਿਲੀ ਹਬ ਸਕਰੀਨ ਫੀਚਰ ਨਾਲ ਗਾਹਕ ਕਨੈਕਟੇਡ ਅਪਲਾਇੰਸੇਜ ਨੂੰ ਕੰਟਰੋਲ ਅਤੇ ਮਾਨਿਟਰ ਕਰ ਸਕਦੇ ਹਨ। ਰੈਫ੍ਰੀਜਰੇਟਰ ਦੀ ਇਕ ਖਾਸ ਗੱਲ ਇਹ ਹੈ ਕਿ ਇਸ ਦੇ ਫੂਡ ਮੈਨੇਜਮੈਂਟ ਫੀਚਰ ਦੀ ਮਦਦ ਨਾਲ ਬਿਨਾਂ ਫਰਿੱਜ ਦਾ ਦਰਵਾਜ਼ਾ ਖੋਲ੍ਹੇ ਕਦੇ ਵੀ ਅਤੇ ਕਿਤੇ ਵੀ ਅੰਦਰ ਰੱਖੀਆਂ ਚੀਜ਼ਾਂ ਨੂੰ ਚੈੱਕ ਕੀਤਾ ਜਾ ਸਕਦਾ ਹੈ।

ਰੈਫ੍ਰੀਜਰੇਟਰ 'ਚ 21.5 ਇੰਚ ਦੀ ਫੁਲ ਐੱਚ.ਡੀ. ਟੱਚਸਕਰੀਨ ਦਿੱਤੀ ਗਈ ਹੈ। ਇਹ 15 ਵਾਟ ਦੇ ਸਪੀਕਰਸ ਨਾਲ ਆਉਂਦੀ ਹੈ। ਯੂਜ਼ਰ ਇਸ 'ਚ ਆਪਣੇ ਸਮਾਰਟਫੋਨ ਜਾਂ ਟੀ.ਵੀ. ਦੀ ਸਕਰੀਨ ਨੂੰ ਮਿਰਰ ਕਰ ਸਕਦੇ ਹਨ। ਫੈਮਿਲੀ ਹਬ ਸਕਰੀਨ 'ਤੇ ਇਸ ਨੂੰ ਮਿਰਰ ਕਰਨ ਲਈ ਹੋਮ ਐਂਟਰਟੇਨਮੈਂਟ ਫੀਚਰ ਦਾ ਇਸਤੇਮਾਲ ਕਰਨਾ ਹੋਵੇਗਾ। ਰੈਫ੍ਰੀਜਰੇਟਰ ਦੇ ਫੈਮਿਲੀ ਕਨੈਕਸ਼ਨ ਫੀਚਰ ਦੀ ਮਦਦ ਨਾਲ ਪਿਕਚਰ ਸ਼ੇਅਰ ਕਰਨ ਦੇ ਨਾਲ ਹੀ ਟੈਕਸਟ ਮੈਸੇਜ ਵੀ ਭੇਜੇ ਸਕਦੇ ਹਨ। ਰੈਫ੍ਰੀਜਰੇਟਰ 'ਚ ਤੁਹਾਨੂੰ ਬਲੂਟੁੱਥ ਅਤੇ Bixby ਵਾਇਸ ਐਸਿਸਟੈਂਟ ਦਾ ਸਪੋਰਟ ਵੀ ਮਿਲੇਗਾ।

ਫਰਿੱਜ 'ਚ ਖਾਸ ਆਲਰਾਊਂਡ ਕੂਲਿੰਗ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਡਿਜ਼ੀਟਲ ਇਨਵਰਟਰ ਤਕਨਾਲੋਜੀ 50 ਫੀਸਦੀ ਤੱਕ ਬਿਜਲੀ ਦੀ ਬਚਤ ਕਰਦੀ ਹੈ। ਫਰਿੱਜ 'ਚ ਬਦਬੂ ਨਾ ਆਵੇ ਇਸ ਦੇ ਲਈ ਖਾਸ ਡਿਓਡਰਾਈਜਿੰਗ ਫਿਲਟਰ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਬਿਲਟ-ਇਨ ਕਾਰਬਨ ਫਿਲਟਰ ਦੀ ਮਦਦ ਨਾਲ ਲਗਾਤਾਰ ਹਵਾ ਨੂੰ ਪਾਸ ਕਰਦਾ ਹੈ। ਰੈਫ੍ਰੀਜਰੇਟਰ ਦੇ ਫੀਚਰਸ ਨੂੰ ਕੰਰਟੋਲ ਕਰਨ ਲਈ ਸੈਮਸੰਗ ਦੇ ਸਮਾਰਟ ਥਿੰਗਸ ਐਪ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ

Karan Kumar

This news is Content Editor Karan Kumar