ਗੂਗਲ ਦਾ ਨਵਾਂ ਫੀਚਰ, ਪਲਕਾਂ ਝਪਕਦੇ ਹੀ ਹਿੰਦੀ ’ਚ ਮਿਲੇਗਾ ਗਣਿਤ ਦੇ ਕਿਸੇ ਵੀ ਸਵਾਲ ਦਾ ਜਵਾਬ

12/19/2020 12:31:07 PM

ਗੈਜੇਟ ਡੈਸਕ– ਗੂਗਲ ਨੇ ਆਪਣੇ ‘L10n’ ਈਵੈਂਟ ’ਚ ਭਾਰਤ ਦੀਆਂ ਸਥਾਨਕ ਭਾਸ਼ਾਵਾਂ ਦੇ ਯੂਜ਼ਰਸ ਲਈ ਕਈ ਫੀਚਰਜ਼ ਦਾ ਐਲਾਨ ਕੀਤਾ ਹੈ। ਇਨ੍ਹਾਂ ਦੀ ਮਦਦ ਨਾਲ ਟ੍ਰਾਂਸਲਿਟਰੇਸ਼ਨ ਨੂੰ ਯੂਜ਼ਰਸ ਲਈ ਹੋਰ ਵੀ ਆਸਾਨ ਬਣਾਇਆ ਗਿਆ ਹੈ। ਗੂਗਲ ਨੇ ਕਿਹਾ ਹੈ ਕਿ ਉਹ ਅਜਿਹੇ ਫੀਚਰਜ਼ ਨੂੰ ਇਨ੍ਹਾਂ ’ਚ ਸ਼ਾਮਲ ਕਰ ਰਿਹਾ ਹੈ, ਜਿਸ ਨਾਲ ਵੱਖ-ਵੱਖ ਭਾਸ਼ਾਵਾਂ ’ਚ ਸਰਚ ਨਤੀਜਿਆਂ ਅਤੇ ਗੂਗਲ ਮੈਪ ’ਤੇ ਨੈਵਿਗੇਟ ਕਰਨ ’ਚ ਆਸਾਨੀ ਹੋਵੇਗੀ। ਇਨ੍ਹਾਂ ਤੋਂ ਇਲਾਵਾ ਯੂਜ਼ਰਸ ਹਿੰਦੀ ’ਚ ਗਣਿਤ ਦੇ ਸਲਾਵਾਂ ਨੂੰ ਹੱਲ ਕਰਨਾ ਸਿੱਖ ਸਕਣਗੇ। 

ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਖ਼ੁਸ਼ਖ਼ਬਰੀ, ਵੱਡੀ ਸਕਰੀਨ ’ਤੇ ਮਿਲੇਗਾ ਵੀਡੀਓ ਤੇ ਆਡੀਓ ਕਾਲਿੰਗ ਦਾ ਮਜ਼ਾ

ਗੂਗਲ ਲੈੱਨਜ਼ ਕਰੇਗਾ ਕਮਾਲ
ਯੂਜ਼ਰਸ ਗੂਗਲ ਲੈੱਨਜ਼ ਰਾਹੀਂ ਗਣਿਤ ਦੇ ਸਵਾਲਾਂ ਦੀ ਫੋਟੋ ਲੈ ਸਕਦੇ ਹਨ ਅਤੇ ਉਸ ਨੂੰ ਹੱਲ ਕਰਨਾ ਸਿੱਖ ਸਕਦੇ ਹਨ। ਇਸ ਲਈ ਲੈੱਨਜ਼ ਸਭ ਤੋਂ ਪਹਿਲਾਂ ਇਮੇਜ ਨੂੰ ਕਵੈਰੀ ’ਚ ਬਦਲਦਾ ਹੈ। ਫਿਰ ਉਸ ਦੇ ਆਧਾਰ ’ਤੇ ਗੂਗਲ ਹਰ ਸਟੈੱਪ ਦੇ ਹਿਸਾਬ ਨਾਲ ਗਾਈਡ ’ਚ ਮਦਦ ਕਰਦਾ ਹੈ। ਨਵੇਂ ਫੀਚਰ ਨੂੰ ਲੈ ਕੇ ਗੂਗਲ ਇੰਡੀਆ ਦੇ ਕੰਟਰੀ ਹੈੱਡ ਅਤੇ ਉਪ-ਪ੍ਰਧਾਨ ਸੰਜੇ ਗੁਪਤਾ ਨੇ ਵਰਚੁਅਲ ਪ੍ਰੋਗਰਾਮ ’ਚ ਕਿਹਾ ਕਿ ਗੂਗਲ ਨੇ ਇੰਟਰਨੈੱਟ ’ਤੇ ਸਥਾਨਕ ਭਾਰਤੀ ਭਾਸ਼ਾਵਾਂ ਦੇ ਕੰਟੈਂਟ ਦੇ ਇਸਤੇਮਾਲ, ਸਵਾਂਦ ਅਤੇ ਰਚਨਾਤਮਕਤਾ ਨਾਲ ਜੁੜੀਆਂ ਚੁਣੌਤੀਆਂ ਨੂੰ ਦੂਰ ਕਰਨ ਲਈ ਇਨ੍ਹਾਂ ਵਿਸ਼ੇਸ਼ਤਾਵਾਂ ਨੂੰ ਜੋੜਿਆ ਹੈ। 

ਇਹ ਵੀ ਪੜ੍ਹੋ– ਵੱਡੀ ਖ਼ਬਰ! 1 ਜਨਵਰੀ 2021 ਤੋਂ ਇਨ੍ਹਾਂ ਸਮਾਰਟਫੋਨਾਂ ’ਤੇ ਨਹੀਂ ਚੱਲੇਗਾ WhatsApp

ਉਨ੍ਹਾਂ ਕਿਹਾ ਕਿ ਨਵੇਂ ਫੀਚਰਜ਼ ਨਾਲ ਯੂਜ਼ਰਸ ਨੂੰ ਭਾਸ਼ਾਈ ਸਮੱਸਿਆਵਾਂ ਨੂੰ ਦੂਰ ਕਰਨ ’ਚ ਕਾਫੀ ਮਦਦ ਮਿਲੇਗੀ। ਗੂਗਲ ਨੇ ਆਪਣੇ ‘L10n’ ਵਰਚੁਅਲ ਪ੍ਰੋਗਰਾਮ ’ਚ ਚਾਰ ਨਵੇਂ ਲੈਂਗਵੇਜ ਫੀਚਰ ਦਾ ਐਲਾਨ ਕੀਤਾ। ਨਵੇਂ ਫੀਚਰਜ਼ ਗੂਗਲ ਪ੍ਰੋਡਕਟਸ ’ਚ ਹੋਰ ਜ਼ਿਆਦਾ ਭਾਰਤੀ ਭਾਸ਼ਾਵਾਂ ਲਈ ਸੁਪੋਰਟ ਜੋੜਦੀ ਹੈ। ਉਸ ਨੇ ਆਪਣੇ ਨਵੇਂ ਬਹੁਭਾਸ਼ੀ ਮਾਡਲ ਲਈ MuRIL (ਮਲਟੀ ਲੈਂਗਵੇਜ ਰਿਪ੍ਰਜੈਂਟੇਸ਼ਨ ਫਾਰ ਇੰਡੀਅਨ ਲੈਂਗਵੇਜ) ਦਾ ਵੀ ਐਲਾਨ ਕੀਤਾ। 

ਇਹ ਵੀ ਪੜ੍ਹੋ– ਵੋਡਾਫੋਨ-ਆਈਡੀਆ ਦੀ ਨਵੀਂ ਪੇਸ਼ਕਸ਼, ਇਨ੍ਹਾਂ ਗਾਹਕਾਂ ਨੂੰ ਮਿਲੇਗਾ ਫਾਇਦਾ

Rakesh

This news is Content Editor Rakesh