ਇਸ ਕੰਪਨੀ ਨੇ ਲਾਂਚ ਕੀਤਾ ਵਾਇਰਲੈੱਸ ਚਾਰਜਿੰਗ ਨਾਈਟ ਲੈਂਪ

01/16/2019 2:26:49 PM

ਗੈਜੇਟ ਡੈਸਕ– ਸਮਾਰਟਫੋਨ ਤੋਂ ਇਲਾਵਾ ਸ਼ਾਓਮੀ ਤੇਜ਼ੀ ਨਾਲ ਆਪਣੇ ਪੋਰਟਫੋਲੀਓ ਦਾ ਵਿਸਤਾਰ ਕਰ ਰਹੀ ਹੈ। ਸ਼ਾਓਮੀ ਦੇ ਸਬ ਬ੍ਰਾਂਡ Yeelight ਨੇ ਇਕ ਨਵਾਂ ਵਾਇਰਲੈੱਸ ਚਾਰਜਿੰਗ ਨਾਈਟ ਲੈਂਪ ਲਾਂਚ ਕੀਤਾ ਹੈ। Yeelight ਇਕ ਚਾਈਨੀਜ਼ ਬੇਸਡ ਮੈਨਿਊਫੈਕਚਰਿੰਗ ਕੰਪਨੀ ਹੈ ਜੋ ਸ਼ਾਓਮੀ ਦੇ ਸਬ ਬ੍ਰਾਂਡ ਦੇ ਤੌਰ ’ਤੇ ਸਮਾਰਟ ਲਾਈਟਿੰਗ ਪ੍ਰੋਡਕਟਸ ਬਣਾਉਂਦੀ ਹੈ। ਇਹ ਸ਼ਾਓਮੀ ਦੇ ਇਕੋਸਿਸਟਮ ਦੇ ਤੌਰ ’ਤੇ 2014 ਤੋਂ ਕੰਮ ਕਰ ਰਹੀ ਹੈ। ਇਹ ਵਾਇਰਲੈੱਸ ਚਾਰਜਿੰਗ ਨਾਈਟ ਲੈਂਪ ਨਾਈਟਲਾਈਟ ਅਤੇ ਵਾਇਰਲੈੱਸ ਚਾਰਜਿੰਗ ਸਟੇਸ਼ਨ ਦੇ ਤੌਰ ’ਤੇ ਕੰਮ ਕਰਦਾ ਹੈ। 

ਇਹ ਇਕ ਓਵਲ ਸ਼ੇਪ ’ਚ ਆਉਂਦਾ ਹੈ ਜਿਸ ਦਾ ਡਾਈਮੈਂਸ਼ਨ 20x5x1cm ਰਾਊਂਡਿਡ ਕਾਰਨਰ ’ਚ ਆਉਂਦਾ ਹੈ। ਵਾਇਰਲੈੱਸ ਚਾਰਜਰ ਦਾ ਆਊਟਪੁਟ 5W ਦੇ ਨਾਲ ਆਉਂਦਾ ਹੈ। ਵਾਇਰਲੈੱਸ ਚਾਰਜਰ ਯੂਨੀਵਰਸਲ Qi ਵਾਇਰਲੈੱਸ ਚਾਰਜਿੰਗ ਸਟੈਂਡਰਡ ਨੂੰ ਸਪੋਰਟ ਕਰਦਾ ਹੈ। ਸ਼ਾਓਮੀ ਦਾ ਦਾਅਵਾ ਹੈ ਕਿ ਨਵਾਂ ਚਾਰਜਰ ਕੁਇੱਕ ਚਾਰਜ 2.0 ਅਤੇ 3.0 ਅਡਾਪਟਰ ਦੇ ਨਾਲ ਕੰਮ ਕਰਦਾ ਹੈ। ਲੈਂਪ ’ਚ ਇਨਬਿਲਟ ਬੈਟਰੀ ਦੇ ਨਾਲ ਬਲਬ ਵੀ ਹੈ। ਇਸ ਐੱਲ.ਈ.ਡੀ. ਲੈਂਪ ’ਚ ਦੋ ਮੋਡਸ ਦੇ ਆਪਰੇਸ਼ਨ ਹਨ, ਜਿਸ ਵਿਚ ਇਹ ਡਿਮ ਯੈਲੋ ਅਤੇ ਬ੍ਰਾਈਟ ਵਾਈਟ ’ਚ ਕੰਮ ਕਰਦੀ ਹੈ।

ਤੁਸੀਂ ਇਸ ਲੈਂਪ ਨੂੰ 3 ਤੋਂ 4 ਘੰਟੇ ’ਚ ਫੁੱਲ ਚਾਰਜ ਕਰ ਸਕਦੇ ਹੋ। ਇਸ ਤੋਂ ਬਾਅਦ ਇਹ ਅਗਲੇ 24 ਘੰਟੇ ’ਚ ਨਾਈਟ ਮੋਡ ਜਾਂ ਫਿਰ 11 ਘੰਟੇ ਵਾਈਟ ਲਾਈਟ ਮੋਡ ’ਚ ਕੰਮ ਕਰ ਸਕਦੀ ਹੈ। ਇਸ ਤੋਂ ਇਲਾਵਾ ਇਸ ਵਿਚ ਤਾਪਮਾਨ ਪ੍ਰੋਟੈਕਸ਼ਨ, ਓਵਰ ਵੋਲਟੇਜ ਪ੍ਰੋਟੈਕਸ਼ਨ, ਇਕਵਿਪਮੈਂਟ ਸੇਫਟੀ ਤਾਪਮਾਨ, ਸ਼ਾਰਟ ਸਰਕਿਟ ਪ੍ਰੋਟੈਕਸ਼ਨ ਹੈ। ਤੁਸੀਂ ਇਸ ਨੂੰ ਚੀਨ ’ਚ RMB 99 9ਕਰੀਬ 1,040 ਰੁਪਏ) ’ਚ ਖਰੀਦ ਸਕਦੇ ਹੋ। ਹਾਲਾਂਕਿ ਇਸ ਨੂੰ ਚੀਨ ਤੋਂ ਬਾਹਰ ਦੂਜੇ ਬਾਜਰਾਂ ’ਚ ਕਦੋਂ ਪੇਸ਼ ਕੀਤਾ ਜਾਵੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ।


Related News