ਨਵੇਂ ਮੇਟੈਲਿਕ ਲਾਲ ਰੰਗ ਨਾਲ ਆਇਆ ਯਾਮਾਹਾ ਦਾ ਇਹ ਮੋਟਰਸਾਈਕਲ

04/02/2021 12:12:27 PM

ਆਟੋ ਡੈਸਕ– ਯਾਮਾਹਾ ਨੇ ਆਪਣੇ ਲੋਕਪ੍ਰਸਿੱਧ ਮੋਟਰਸਾਈਕਲ YZF R-15 V3.0 ਨੂੰ ਹੁਣ ਨਵੇਂ ਰੰਗ ’ਚ ਮੁਹੱਈਆ ਕਰਵਾ ਦਿੱਤਾ ਹੈ। ਇਸ ਸਪੋਰਟਸ ਮੋਟਰਸਾਈਕਲ ਨੂੰ ਹੁਣ ਤੁਸੀਂ ‘ਮੇਟੈਲਿਕ ਲਾਲ’ ਰੰਗ ’ਚ ਵੀ ਖ਼ਰੀਦ ਸਕੋਗੇ। ਕੰਪਨੀ ਨੇ ਦੱਸਿਆ ਹੈ ਕਿ ਇਸ ਨੂੰ 1 ਅਪ੍ਰੈਲ ਤੋਂ ਹੀ ਮੁਹੱਈਆ ਕਰਵਾ ਦਿੱਤਾ ਗਿਆ ਹੈ। ਕੀਮਤ ਦੀ ਗੱਲ ਕਰੀਏ ਤਾਂ ਯਾਮਾਹਾ YZF R-15 V3.0 ਦੇ ਮੇਟੈਲਿਕ ਲਾਲ ਰੰਗ ਵਾਲੇ ਮੋਟਰਸਾਈਕਲ ਨੂੰ 1,52,100 ਰੁਪਏ ਦੀ ਕੀਮਤ ’ਚ ਖ਼ਰੀਦਿਆ ਜਾ ਸਕੇਗਾ। 

ਦੱਸ ਦੇਈਏ ਕਿ ਉਂਝ ਇਸ ਮੋਟਰਸਾਈਕਲ ਨੂੰ ਕੰਪਨੀ ਤਿੰਨ ਹੋਰ ਰੰਗਾਂ- ਰੇਸਿੰਗ ਬਲਿਊ, ਥੰਡਰ ਗ੍ਰੇਅ ਅਤੇ ਡਾਰਕ ਨਾਈਟ ’ਚ ਮੁਹੱਈਆ ਕਰਵਾ ਰਹੀ ਹੈ। ਇਸ ਵਿਚ 155 ਸੀਸੀ ਦਾ ਲਿਕੁਇਡ ਕੂਲਡ, ਫੋਰ ਸਟਰੋਕ, SOHC, ਫਿਊਲ-ਇੰਜੈਕਟਿਡ, 4 ਵਾਲਵ ਇੰਜਣ ਲੱਗਾ ਹੈ ਜੋ 18.37 ਬੀ.ਐੱਚ.ਪੀ. ਦੀ ਪਾਵਰ ਅਤੇ 14.1 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਮੋਟਰਸਾਈਕਲ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਅਸਿਸਟ ਸਲਿੱਪਰ ਕਲੱਚ ਤਕਨੀਕ ਨਾਲ ਆਉਂਦਾ ਹੈ ਅਤੇ ਇਸ ਵਿਚ 6 ਸਪੀਡ ਗਿਅਰਬਾਕਸ ਮਿਲਦਾ ਹੈ। 

ਇਸ ਮੋਟਰਸਾਈਕਲ ’ਚ ਤੁਹਾਨੂੰ ਏਅਰੋਡਾਇਨਾਮਿਕ ਡਿਜ਼ਾਇਨ ਦੇ ਨਾਲ ਸੁਪੋਰਟੀ ਰਾਈਡਿੰਗ ਪੋਜੀਸ਼ਨ ਮਿਲਦੀ ਹੈ। YZF R-15 V3.0 ’ਚ ਐਲੂਮੀਨੀਅਮ ਸਵਿੰਗਆਰਮ, ਡੈਲਟਾਬਾਕਸ ਫਰੇਮ ਅਤੇ ਕਲਿੱਪ ਹੈਂਡਲਬਾਰ ਲਗਾਈ ਗਈ ਹੈ। ਇਸ ਤੋਂ ਇਲਾਵਾ ਇਸ ਵਿਚ ਫੁਲ ਐੱਲ.ਈ.ਡੀ. ਹੈੱਡਲਾਈਟ ਅਤੇ ਐੱਲ.ਈ.ਡੀ. ਟੇਲ ਲਾਈਟ ਵਰਗੀਆਂ ਸੁਵਿਧਾਵਾਂ ਵੀ ਦਿੱਤੀਆਂ ਗਈਆਂ ਹਨ। 

Rakesh

This news is Content Editor Rakesh