ਡੀਲਰਸ਼ਿਪ ’ਤੇ ਪਹੁੰਚਣਾ ਸ਼ੁਰੂ ਹੋਈ Yamaha R15 BS-6

12/16/2019 10:52:31 AM

ਆਟੋ ਡੈਸਕ– ਯਾਮਾਹਾ ਨੇ ਇਸੇ ਹਫਤੇ ਆਪਣੀ ਮਸ਼ਹੂਰ ਸਪੋਰਟਸ ਬਾਈਕ YZF-R15 ਨੂੰ BS-6 ਇੰਜਣ ਦੇ ਨਾਲ ਭਾਰਤ ’ਚ ਲਾਂਚ ਕੀਤਾ ਸੀ। ਕੰਪਨੀ ਨੇ ਇਸ ਬਾਈਕ ਨੂੰ ਡੀਲਰਸ਼ਿਪ ’ਤੇ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਕੀਮਤ 1.45 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਹੈ। ਫਿਲਹਾਲ ਕੰਪਨੀ ਨੇ ਸਾਰੀਆਂ ਥਾਵਾਂ ’ਤੇ ਇਸ ਦੀ ਬੁਕਿੰਗਸ ਸ਼ੁਰੂ ਕੀਤੀ ਹੈ। 


155cc ਇੰਜਣ 
YZF-R15 ’ਚ BS-6 155cc ਸਿੰਗਲ ਸਿਲੰਡਰ ਇੰਜਣ ਲੱਗਾ ਹੈ ਜੋ 18.6 ਬੀ.ਐੱਚ.ਪੀ. ਦੀ ਪਾਵਰ ਅਤੇ 14.1 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। 

ਮੌਜੂਦਾ ਮਾਡਲ ਨਾਲੋਂ 4000 ਰੁਪਏ ਮਹਿੰਗੀ ਹੈ ਇਹ ਬਾਈਕ
ਦੱਸ ਦੇਈਏ ਕਿ YZF-R15 ਦਾ BS-6 ਵੇਰੀਐਂਟ ਕੰਪਨੀ ਦੇ ਮੌਜੂਦਾ BS-4 ਵੇਰੀਐਂਟ ਨਾਲੋਂ 4000 ਰੁਪਏ ਮਹਿੰਗਾ ਹੈ। ਅਜਿਹੇ ’ਚ ਆਉਣ ਵਾਲੇ ਦਿਨਾਂ ’ਚ ਗਾਹਕਾਂ ਨੂੰ ਪ੍ਰਤੀਕਿਰਿਆ ਇਸ ਬਾਈਕ ਨੂੰ ਲੈ ਕੇ ਮਹੱਤਵਪੂਰਨ ਰਹੇਗੀ।