ਜਾਪਾਨ ''ਚ ਲਾਂਚ ਹੋਇਆ ਤਿੰਨ ਪਹੀਆਂ ਵਾਲਾ ਸਕੂਟਰ, ਜਾਣੋ ਕੀਮਤ ਤੇ ਖੂਬੀਆਂ

02/19/2023 3:48:50 PM

ਆਟੋ ਡੈਸਕ- ਯਾਮਾਹਾ ਨੇ ਤਿੰਨ ਪਹੀਆਂ ਵਾਲੇ ਸਕੂਟਰ ਨੂੰ ਗਲੋਬਲ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ Tricity ਰੇਂਜ ਨੂੰ ਅਪਡੇਟ ਕੀਤਾ ਹੈ, ਜਿਸ ਵਿਚ Tricity 125 ਅਤੇ Tricity 155 ਸ਼ਾਮਲ ਹਨ। Tricity 125 ਦੀ ਸ਼ੁਰੂਆਤੀ ਕੀਮਤ 4,95,000 ਯੇਨ (ਕਰੀਬ 3.10 ਲੱਖਰੁਪਏ) ਅਤੇ Tricity 155 ਦੀ ਕੀਮਤ 5,56,500 ਯੇਨ (ਕਰੀਬ 3.54 ਲੱਖ ਰੁਪਏ) ਹੈ। Tricity 125 ਦੀ ਵਿਕਰੀ 28 ਫਰਵਰੀ ਅਤੇ Tricity 155 ਦੀ ਵਿਕਰੀ 14 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਇਸ ਸਕੂਟਰ ਨੂੰ ਪਹਿਲੀ ਵਾਰ ਸਾਲ 2014 'ਚ ਲਾਂਚ ਕੀਤਾ ਗਿਆ ਸੀ ਅਤੇ ਉਦੋਂ ਤੋਂ ਇਹ ਗਲੋਬਲ ਬਾਜ਼ਾਰ 'ਚ ਵਿਕਰੀ ਲਈ ਉਪਲੱਬਧ ਹੈ। 

ਪਾਵਰਟ੍ਰੇਨ 

Tricity 125 'ਚ 125 ਸੀਸੀ ਸਿੰਗਲ ਸਿਲੰਡਰ ਲਿਕੁਇਡ ਕੂਲਡ ਇੰਜਣ ਹੈ, ਜੋ 12.06 ਬੀ.ਐੱਚ.ਪੀ. ਦੀ ਪਾਵਰ ਅਤੇ 11.2 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਉਥੇ ਹੀ Tricity 155 'ਚ 155 ਸੀਸੀ ਦਾ ਸਿੰਗਲ ਸਿਲੰਡਰ ਲਿਕੁਇਡ ਕੂਲਡ ਇੰਜਣ ਦਿੱਤਾ ਗਿਆ ਹੈ, ਜੋ 14.88 ਬੀ.ਐੱਚ.ਪੀ. ਦੀ ਪਾਵਰ ਅਤੇ 14 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। 

ਲੁਕ ਅਤੇ ਡਿਜ਼ਾਈਨ

Tricity 125 ਅਤੇ Tricity 155 'ਚ ਐੱਲ.ਈ.ਡੀ. ਡੇ ਟਾਈਮ ਰਨਿੰਗ ਲਾਈਟ, ਸੈਂਟਰ ਸੈੱਟ ਐੱਲ.ਈ.ਡੀ. ਹੈੱਡਲਾਈਟ ਅਤੇ ਐੱਲ.ਸੀ.ਡੀ. ਸੈਂਟਰ ਕੰਸੋਲ ਦਿੱਤੇ ਗਏ ਹਨ। ਸਿੰਗਲ ਸੀਟ ਦੇ ਨਾਲ ਇੰਟੀਗ੍ਰੇਟਿਡ ਗ੍ਰੈਬ ਰੇਲ ਹੈ, ਜੋ ਪਿੱਛੇ ਬੈਠਣ ਵਾਲੇ ਲਈ ਕਾਫੀ ਮਦਦ ਕਰਦੀ ਹੈ। ਸਕੂਟਰ ਦੇ ਡਿਜ਼ਾਈਨ ਨੂੰ ਥੋੜ੍ਹਾ ਸਪੋਰਟੀ ਰੱਖਿਆ ਗਿਆ ਹੈ। ਦੋਵੇਂ ਸਕੂਟਰ ਸਟਾਰਟ/ਸਟਾਪ ਤਕਨੀਕ ਨਾਲ ਲੈਸ ਹਨ। ਇਸਦੇ ਫਰੰਟ 'ਚ 14 ਇੰਚ ਦਾ ਅਲੌਏ ਅਤੇ ਪਿਛਲੇ ਹਿੱਸੇ 'ਚ 13 ਇੰਚ ਦਾ ਅਲੌਏ ਵ੍ਹੀਲ ਹੈ। ਦੋਵਾਂ ਪਹੀਆਂ 'ਚ ਡਿਸਕ ਬ੍ਰੇਕ ਹੈ, ਫਰੰਟ 'ਚ ਟੈਲੀਸਕੋਪਿਕ ਫਾਰਕ ਸਸਪੈਂਸ਼ਨ ਅਤੇ ਪਿੱਛਲੇ ਪਾਸੇ ਡਿਊਲ ਸ਼ਾਰਕ ਆਬਜ਼ਰਬਰ ਸਸਪੈਂਸ਼ਨ ਦਿੱਤਾ ਗਿਆ ਹੈ। ਇਸਤੋਂ ਇਲਾਵਾ ਇਸ ਵਿਚ ਸਮਾਰਟਫੋਨ ਕੁਨੈਕਟੀਵਿਟੀ, ਕੀਅਲੈੱਸ ਐਂਟਰੀ ਵਰਗੇ ਫੀਚਰਜ਼ ਮਿਲਦੇ ਹਨ। 

Rakesh

This news is Content Editor Rakesh