BS-6 ਇੰਜਣ ਨਾਲ ਭਾਰਤ ’ਚ ਲਾਂਚ ਹੋਈ Yamaha R15, ਜਾਣੋ ਕੀਮਤ

12/09/2019 5:58:50 PM

ਆਟੋ ਡੈਸਕ– ਯਾਮਾਹਾ ਨੇ ਆਖਿਰਕਾਰ ਆਪਣੀ ਲੋਕਪ੍ਰਿਯ ਸਪੋਰਟਸ ਬਾਈਕ YZF-R15 ਨੂੰ BS-6 ਇੰਜਣ ਦੇ ਨਾਲ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 1.45 ਲੱਖਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। BS-6 ਇੰਜਣ ਨਾਲ ਲੈਸ YZF-R15 ਨੂੰ ਦੇਸ਼ ਭਰ ਦੇ ਡੀਲਰਸ਼ਿਪਸ ’ਤੇ ਦਸੰਬਰ ਮਹੀਨੇ ਦੇ ਤੀਜੇ ਹਫਤੇ ਤੋਂ ਉਪਲੱਬਧ ਕਰਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ। ਫਿਲਹਾਲ ਕੰਪਨੀ ਨੇ ਸਾਰੀਆਂ ਥਾਵਾਂ ’ਤੇ ਇਸ ਦੀ ਬੁਕਿੰਗਸ ਸ਼ੁਰੂ ਕਰ ਦਿੱਤੀ ਹੈ। 

155cc ਇੰਜਣ
YZF-R15 ’ਚ BS-6 155cc ਸਿੰਗਲ ਸਿਲੰਡਰ ਇੰਜਣ ਲੱਗਾ ਹੈ ਜੋ 18.6 ਬੀ.ਐੱਚ.ਪੀ. ਦੀ ਪਾਵਰ ਅਤੇ 14.1 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। 

ਮੌਜੂਦਾ ਮਾਜਲ ਨਾਲੋਂ 4000 ਰੁਪਏ ਮਹਿੰਗੀ ਹੈ ਇਹ ਬਾਈਕ
ਦੱਸ ਦੇਈਏ ਕਿ YZF-R15 ਦਾ BS-6 ਵੇਰੀਐਂਟ ਕੰਪਨੀ ਦੇ ਮੌਜੂਦਾ BS-4 ਵੇਰੀਐਂਟ ਨਾਲੋਂ 4000 ਰੁਪਏ ਮਹਿੰਗਾ ਹੈ। ਅਜਿਹੇ ’ਚ ਆਉਣ ਵਾਲੇ ਦਿਨਾਂ ’ਚ ਗਾਹਕਾਂ ਦੀ ਪ੍ਰਤੀਕਿਰਿਆ ਇਸ ਬਾਈਕ ਨੂੰ ਲੈ ਕੇ ਮਹੱਤਵਪੂਰਨ ਰਹੇਗੀ।