ਭਾਰਤ ’ਚ ਲਾਂਚ ਲਾਂਚ ਹੋਵੇਗੀ ਨਵੀਂ ਯਾਮਾਹਾ MT15 V2.0, ਬੁਕਿੰਗ ਹੋਈ ਸ਼ੁਰੂ

04/04/2022 5:47:47 PM

ਆਟੋ ਡੈਸਕ– Yamaha MT15 V2.0 ਭਾਰਤ ’ਚ ਜਲਦ ਲਾਂਚ ਹੋਣ ਵਾਲੀ ਹੈ ਕਿਉਂਕਿ ਚੁਣੇ ਹੋਏ ਡੀਲਰਸ਼ਿਪ ਨੇ 5000 ਤੋਂ 10000 ਤਕ ਦੀ ਟੋਕਨ ਰਾਸ਼ੀ ’ਤੇ ਨਵੀਂ ਬਾਈਕ ਲਈ ਬੁਕਿੰਗ ਸਵਿਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ। MT15 V1 ਦੀ ਵਿਕਰੀ ਕਾਫੀ ਸਮੇਂ ਤੋਂ ਬੰਦ ਹੈ ਕਿਉਂਕਿ ਇਸਦਾ ਨਿਊ ਜਨਰੇਸ਼ਨ ਮਾਡਲ ਲਾਂਚ ਕੀਤਾ ਜਾਣ ਵਾਲਾ ਹੈ। ਸੰਭਾਵਨਾ ਹੈ ਕਿ ਇਹ ਬਾਈਕ ਪਹਿਲਾਂ ਨਾਲੋਂ ਜ਼ਿਆਦਾ ਅਪਡੇਟ ਹੋ ਕੇ ਆਏਗੀ। ਹਾਲਾਂਕਿ, ਇਸਦੀ ਲਾਂਚ ਟਾਈਮਲਾਈਨ ਅਜੇ ਵੀ ਇਕ ਰਹੱਸ ਬਣਾਈ ਹੋਈ ਹੈ। 

ਕੀ ਹੋਣਗੇ ਨਵੇਂ ਬਦਲਾਅ
ਡੀਲਰ ਸੂਤਰਾਂ ਦਾ ਕਹਿਣਾ ਹੈ ਕਿ ਨਵੀਂ ਬਾਈਕ ਦੀ ਕੀਮਤ ਇਸ ਮਹੀਨੇ ਦੇ ਅਖੀਰ ’ਚ ਜਾਰੀ ਕੀਤੀ ਜਾਣ ਦੀ ਸੰਭਾਵਨਾ ਹੈ। ਜਿੱਥੋਂ ਤਕ ਅਪਡੇਟ ਦਾ ਸਵਾਲ ਹੈ, ਮੋਟਰਸਾਈਕਲ ਨੂੰ ਇਕ ਨਵੇਂ ਰੰਗ-ਰੂਪ ’ਚ ਪੇਸ਼ ਕੀਤਾ ਜਾ ਸਕਦਾ ਹੈ। ਇਸਤੋਂ ਇਲਾਵਾ ਯਾਮਾਹਾ ਮੋਟਰਸਾਈਕਲ ’ਤੇ ਸਸਪੈਂਸ਼ਨ ਕਿੱਟ ਵੀ ਅਪਡੇਚ ਕਰ ਸਕਦੀ ਹੈ। ਪਹਿਲਾਂ ਪਾਏ ਗਏ ਟੈਲੀਸਕੋਪਿਕ ਫੋਰਕ ਨੂੰ ਗੋਲਡਨ ਫੋਰਕ ਨਾਲ ਬਦਲਿਆ ਜਾ ਸਕਦਾ ਹੈ, ਜਦਕਿ ਰੀਅਰ ਸਸਪੈਂਸ਼ਨ ਨੂੰ ਨਹੀਂ ਬਦਲਿਆ ਜਾਵੇਗਾ। 

ਮੋਟਰਸਾਈਕਲ ਦਾ ਬਾਹਰੀ ਡਿਜ਼ਾਇਨ
ਨਵੀਂ ਅਪਡੇਟਿਡ ਬਾਈਕ ’ਚ ਅਪਡੇਟਿਡ ਸਸਪੈਂਸ਼ਨ ਕਿੱਟ ਤੋਂ ਇਲਾਵਾ ਮੋਟਰਸਾਈਕਲ ’ਚ ਕੁਇੱਕ-ਸ਼ਿਫਟਰ ਅਤੇ ਟ੍ਰੈਕਸ਼ਨ ਕੰਟਰੋਲ ਵੀ ਵੇਖਣ ਨੂੰ ਮਿਲ ਸਕਦਾ ਹੈ। ਇਸਤੋਂ ਇਲਾਵਾ ਕੰਪਨੀ ਵਾਧੂ ਅਪੀਲ ਲਈ ਮੋਟਰਸਾਈਕਲ ਦੇ ਬਾਹਰੀ ਡਿਜ਼ਾਇਨ ਨੂੰ ਵੀ ਬਦਲ ਸਕਦੀ ਹੈ। 

ਇੰਜਣ
ਨਵੀਂ ਅਪਡੇਟ ਦੇ ਨਾਲ ਇਸਦਾ ਪਾਵਰਟ੍ਰੇਨ ਨਹੀਂ ਬਦਲਿਆ ਜਾਵੇਗਾ। ਬਾਈਕ ’ਚ 155cc ਦਾ ਸਿੰਗਲ-ਸਿਲੰਡਰ, ਲਿਕੁਇੱਡ-ਕੂਲਡ ਇੰਜਣ ਵੇਖਣ ਨੂੰ ਮਿਲੇਗਾ, ਜੋ ਕਿ YZF-R15 ’ਚ ਵੀ ਪਾਇਆ ਜਾਂਦਾ ਹੈ। ਇਹ ਇੰਜਣ ਵੀਵੀਏ ਤਕਨੀਕ ਦੇ ਨਾਲ ਆਉਂਦਾ ਹੈ ਅਤੇ ਇਸ ਵਿਚ 6-ਸਪੀਡ ਗਿਅਰਬਾਕਸ ਹਨ। ਇਹ 10000rpm ’ਤੇ 18.1 bhp ਦੀ ਪਾਵਰ ਅਤੇ 7500rpm ’ਤੇ 14.2nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸਦੇ ਨਵੇਂ ਵੇਰੀਐਂਟ ’ਚ ਵੀ ਇਸੇ ਤਰ੍ਹਾਂ ਦੇ ਆਊਟਪੁਟ ਦੀ ਉਮੀਦ ਹੈ। 

ਉੱਥੇ ਹੀ ਇਸਦੀ ਸੰਭਾਵਿਤ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਅਪਡੇਟਿਡ MT15 V2 ਦੀ ਕੀਮਤ ਆਊਟਗੋਇੰਗ ਮਾਡਲ ਤੋਂ ਜ਼ਿਆਦਾ ਹੋ ਸਕਦੀ ਹੈ, ਜਿਸਦੀ ਕੀਮਤ ਪਹਿਲਾਂ 1.46 ਲੱਖ ਰੁਪਏ ਸੀ।


Rakesh

Content Editor

Related News