ਯਾਮਾਹਾ FZ-FI ਤੇ FZS-FI ਦਾ BS-6 ਵੇਰੀਐਂਟ ਭਾਰਤ ’ਚ ਲਾਂਚ

11/09/2019 5:12:19 PM

ਆਟੋ ਡੈਸਕ– ਯਾਮਾਹਾ ਨੇ ਆਖਿਰਕਾਰ BS-6 ਇੰਜਣ ਦੇ ਨਾਲ ਆਪਣੀਆਂ ਲੋਕਪ੍ਰਸਿੱਧ ਬਾਈਕਸ FZ-FI ਤੇ FZS-FI ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਯਾਮਾਹਾ ਨੇ ਇਨ੍ਹਾਂ ਦੋਵਾਂ ਬਾਈਕਸ ਨੂੰ ਨਵੇਂ ਰੰਗਾਂ- ਡਾਰਕ ਨਾਈਟ ਅਤੇ ਮਟੈਲਿਕ ਗ੍ਰੇਅ ਦੇ ਨਾਲ ਉਤਾਰਿਆ ਹੈ। ਉਥੇ ਹੀ ਪੁਰਾਣੇ ਮਾਡਲ ਦੇ ਮੁਕਾਬਲੇ ਇਨ੍ਹਾਂ ਦੀ ਕੀਮਤ ’ਚ ਲਗਭਗ 2500 ਰੁਪਏ ਦਾ ਵਾਧਾ ਕੀਤਾ ਗਿਆ ਹੈ। 

ਪਾਵਰਫੁੱਲ 149cc ਇੰਜਣ
ਇਨ੍ਹਾਂ ਦੋਵਾਂ ਬਾਈਕਸ ’ਚ 149cc ਦਾ BS-6 ਇੰਜਣ ਲੱਗਾ ਹੈ ਜੋ 7250 RPM ’ਤੇ 12.4 bhp ਦੀ ਪਾਵਰ ਅਤੇ 13.6Nm ਦਾ ਟਾਰਕ ਪੈਦਾ ਕਰਦਾ ਹੈ। ਬਾਈਕ ਦੇ ਫਰੰਟ ’ਚ ਸਿੰਗਲ ਚੈਨਲ ABS ਦੀ ਸੁਵਿਧਾ ਦਿੱਤੀ ਗਈ ਹੈ ਉਥੇ ਹੀ ਰੀਅਰ ’ਚ ਡਿਸਕ ਬ੍ਰੇਕ ਨੂੰ ਲਗਾਇਆ ਗਿਆ ਹੈ। 
- ਦੱਸ ਦੇਈਏ ਕਿ FZ-FI ਅਤੇ FZS-FI ਯਾਮਾਹਾ ਕੰਪਨੀ ਦੇ ਸਭ ਤੋਂ ਲੋਕਪ੍ਰਸਿੱਧ ਬਾਈਕ ਮਾਡਲਸ ਹਨ ਜਿਸ ਕਾਰਨ ਇਨ੍ਹਾਂ ਨੂੰ ਸਭ ਤੋਂ ਪਹਿਲਾਂ BS-6 ਇੰਜਣ ਦੇ ਨਾਲ ਬਾਜ਼ਾਰ ’ਚ ਉਤਾਰਿਆ ਗਿਆ ਹੈ।