ਮਹਿੰਗੀ ਹੋਈ Yamaha YZF-R15 ਬਾਈਕ, ਇੰਨੇ ਵਧੇ ਰੇਟ

07/12/2019 12:07:50 PM

ਆਟੋ ਡੈਸਕ– ਯਾਮਾਹਾ ਮੋਟਰਜ਼ ਨੇ ਭਾਰਤੀ ਬਾਜ਼ਾਰ ’ਚ ਆਪਣੀ ਸਪੋਰਟਸ ਬਾਈਕ Yamaha YZF-R15 V 3.0 ਦੀਆਂ ਕੀਮਤਾਂ ’ਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਯਾਮਾਹਾ ਆਪਣੀ ਬਾਈਕ ’ਚ 600 ਰੁਪਏ ਤੋਂ 1200 ਰੁਪਏ ਤਕ ਦਾ ਵਾਧਾ ਕਰਨ ਵਾਲੀ ਹੈ। ਇਸ ਦੀ ਮੌਜੂਦਾ ਕੀਮਤ 143,000 ਸੀ ਪਰ ਹੁਣ ਗਾਹਕਾਂ ਨੂੰ 1,44,180 ਰੁਪਏ (ਐਕਸ-ਸ਼ੋਅਰੂਮ) ’ਚ ਉਪਲੱਬਧ ਕਰਨ ਦੀ ਜਾਣਕਾਰੀ ਹੈ। 

ਉਥੇਹੀ FZ - FI ਅਤੇ FZS-FI ਦੀ ਕੀਮਤ ’ਚ ਵੀ ਵਾਧਾ ਕੀਤਾ ਜਾਵੇਗਾ। ਨਵੀਆਂ ਕੀਮਤਾਂ ਮੁਤਾਬਕ, FZ - FI ਦੀ ਕੀਮਤ 95,00 ਰੁਪਏ ਤੋਂ ਵਧ ਕੇ 96,180 ਰੁਪਏ ਹੋਵੇਗੀ ਅਤੇ FZS-FI 97,000 ਤੋਂ 98,180 ਰੁਪਏ ਦੀ ਕੀਮਤ ’ਚ ਮਿਲੇਗੀ। 

Yamaha YZF-R15 V 3.0 ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਸਭ ਤੋਂ ਬਿਹਤਰੀਨ ਐੱਲ.ਈ.ਡੀ. ਹੈੱਡਲੈਂਪ, ਇੰਸਟਰੂਮੈਂਟ ਕੰਸੋਲ ਅਤੇ ਅਪਡੇਟਿਡ ਇੰਜਣ ਦਿੱਤਾ ਗਿਆ ਹੈ। ਇਸ ਵਿਚ 155 ਸੀਸੀ ਦਾ ਸਿੰਗਲ ਸਿਲੰਡਰ ਲਿਕੁਇਡ ਕੂਲ ਇੰਜਣ ਲੱਗਾ ਹੈ ਜੋ 10,000 ਆਰ.ਪੀ.ਐੱਮ. ’ਤੇ 19.3 ਬੀ.ਐੈੱਚ.ਪੀ. ਦੀ ਪਾਵਰ ਅਤੇ 8,500 ਆਰ.ਪੀ.ਐੱਮ. ’ਤੇ 14.7 ਐੱਨ.ਐੱਮ.ਦਾ ਟਾਕ ਪੈਦਾ ਕਰਦਾ ਹੈ।